Translate the blog in your language

Audio Gurbani at Spotify

GOOD DEEDS

SRP DIGITAL SERVICES PVT LTD STARTED FREE COMMUNITY KITCHEN AT GENERAL HOSPITAL SECTOR 32 CHANDIGARH. SALUTE S.RAJWINDER SINGH BOPARAI AND HIS TEAM HELPING THE NEEDY IN THIS CORONAVIRUS CRISIS CURFEW











ਮਨੁੱਖਤਾ ਦੇ ਭਲੇ ਲਈ ਕੱਲ੍ਹ ਮਿਤੀ 29 ਮਾਰਚ ਨੂੰ ਆਪੋ-ਆਪਣੇ ਗੁਰੂਘਰਾਂ ਵਿਚ ਸਿੱਖ ਕੌਮ ਅਰਦਾਸ ਜ਼ਰੂਰ ਕਰੇ : ਮਾਨ


ਮਨੁੱਖਤਾ ਦੇ ਭਲੇ ਲਈ ਕੱਲ੍ਹ ਮਿਤੀ 29 ਮਾਰਚ ਨੂੰ ਆਪੋ-ਆਪਣੇ ਗੁਰੂਘਰਾਂ ਵਿਚ ਸਿੱਖ ਕੌਮ ਅਰਦਾਸ ਜ਼ਰੂਰ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਮਹਾਰਾਜ ਸੱਚੇ ਪਾਤਸ਼ਾਹ ਜੋ ਕਰੋਨਾ ਵਾਈਰਸ ਦੀ ਮਹਾਮਾਰੀ ਚੱਲ ਰਹੀ ਹੈ, ਉਸ ਨੂੰ ਇਸ ਸੰਸਾਰ ਵਿਚੋਂ ਜਲਦ ਤੋਂ ਜਲਦ ਖ਼ਤਮ ਕਰਨ ਵਿਚ ਸਹਾਈ ਹੋਵਣ ਅਤੇ ਸਮੁੱਚੀ ਲੋਕਾਈ ਇਸ ਮਹਾਮਾਰੀ ਤੋਂ ਦੂਰ ਰਹਿ ਸਕੇ । ਆਪਾ ਘਰਾਂ ਵਿਚ ਰਹਿਕੇ ਗੁਰਬਾਣੀ ਦਾ ਜਾਪ ਕਰੀਏ ਅਤੇ ਕੱਲ੍ਹ ਮਿਤੀ 29 ਮਾਰਚ ਨੂੰ ਸਮੁੱਚੀ ਸਿੱਖ ਕੌਮ ਮਨੁੱਖਤਾ ਦੇ ਭਲੇ ਲਈ ਆਪੋ-ਆਪਣੇ ਗੁਰੂਘਰਾਂ ਵਿਚ ਅਰਦਾਸ ਜ਼ਰੂਰ ਕਰੇ । ਕਰਫਿਊ ਦੌਰਾਨ ਜਿਨ੍ਹਾਂ ਨੂੰ ਖਾਣ-ਪੀਣ ਦੀ ਤੰਗੀ ਹੈ ਉਹ ਸਾਡੇ ਜਿ਼ਲ੍ਹਾ ਪ੍ਰਧਾਨਾਂ ਨੂੰ ਦੱਸਣ ਅਤੇ ਜਿ਼ਲ੍ਹੇ ਨਾਲ ਸੰਬੰਧਤ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਧਿਆਨ ਵਿਚ ਵੀ ਇਹ ਮਸਲਾ ਲਿਆਉਣ ਤਾਂ ਜੋ ਕਿਸੇ ਨੂੰ ਵੀ ਖਾਣ-ਪੀਣ ਵਿਚ ਕੋਈ ਤੰਗੀ ਨਾ ਆਵੇ । ਕਰਨਾਲ ਵਿਚ ਕੋਈ 20 ਦੇ ਕਰੀਬ ਕਸ਼ਮੀਰੀ ਫਸੇ ਹੋਏ ਹਨ, ਉਨ੍ਹਾਂ ਨੂੰ ਰੋਟੀ ਦਾ ਕੋਈ ਇਤਜਾਮ ਨਹੀਂ ਹੈ । ਹਰਿਆਣਾ ਸਰਕਾਰ ਤੇ ਕਰਨਾਲ ਦੇ ਡਿਪਟੀ ਕਮਿਸ਼ਨਰ ਉਨ੍ਹਾਂ ਨੂੰ ਕੋਈ ਰਾਹਤ ਭੇਜਣ ਦਾ ਪ੍ਰਬੰਧ ਕਰਨ । ਜੇ ਕਿਸੇ ਕਸ਼ਮੀਰੀਆ ਨੇ ਕੋਈ ਆਪਣੀ ਮੁਸ਼ਕਿਲ ਦੱਸਣੀ ਹੈ ਤਾਂ ਉਹ ਸਾਡੀ ਪਾਰਟੀ ਦੇ ਕਰਨਾਲ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ, ਵਾਸੀ ਪਿੰਡ ਅਸਨਪੁਰ ਨਾਲ ਸੰਪਰਕ ਕਰ ਸਕਦੇ ਹਨ ਉਨ੍ਹਾਂ ਦਾ ਸੰਪਰਕ ਨੰਬਰ 9812463560 ਹੈ । ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਵਿਚ ਕੀਤੀ ।”
ਉਨ੍ਹਾਂ ਕਿਹਾ ਕਿ ਜਿਹੜੇ ਸਾਡੇ 25-25 ਸਾਲਾ ਤੋਂ ਬੰਦੀ ਸਿੰਘ ਹਨ ਉਨ੍ਹਾਂ ਦੀ ਰਿਹਾਈ ਲਈ ਵੀ ਸਿੱਖ ਕੌਮ ਨੇ ਅਰਦਾਸ ਕਰਨੀ ਹੈ ਅਤੇ ਜੋ ਅਫ਼ਗਾਨੀਸਤਾਨ ਵਿਚ ਕਾਬੁਲ ਵਿਖੇ ਬੰਬ ਵਿਸਫੋਟ ਦੌਰਾਨ 25 ਤੋਂ ਜਿਆਦਾ ਸਿੰਘ ਸ਼ਹੀਦ ਕੀਤੇ ਗਏ ਹਨ, ਉਨ੍ਹਾਂ ਲਈ ਵੀ ਅਰਦਾਸ ਕਰਨੀ ਹੈ । ਇਸਲਾਮਿਕ ਸਟੇਟ ਜਿਹੜੀ ਕੱਟੜਵਾਦੀ ਦਹਿਸਤਗਰਦੀ ਜਥੇਬੰਦੀ ਹੈ, ਜਿਸਨੇ ਕਾਬੁਲ ਦੇ ਗੁਰਦੁਆਰਾ ਵਿਖੇ ਹਮਲਾ ਕੀਤਾ ਹੈ, ਉਹ ਸਾਊਦੀ ਅਰਬ ਤੇ ਇਜਰਾਈਲ ਨੇ ਪੈਦਾ ਕੀਤੀ ਸੀ ਜਿਸਦਾ ਮਤਲਬ ਸੀ, ਜੋ ਸੀਆ ਮੁਸਲਮਾਨਾਂ ਦੇ ਮੁਲਕ ਇਰਾਨ, ਇਰਾਕ, ਲਿਬਲਾਨ ਤੇ ਸੀਰੀਆ ਹਨ, ਉਨ੍ਹਾਂ ਦੀਆਂ ਸਰਕਾਰਾਂ ਵਿਰੁੱਧ ਖੜ੍ਹੀ ਕੀਤੀ ਸੀ ਅਤੇ ਇਨ੍ਹਾਂ ਚਾਰ ਮੁਲਕਾਂ ਦੀਆਂ ਸਰਕਾਰਾਂ ਖਿਲਾਫ਼ ਹਥਿਆਰਬੰਦ ਹੋ ਕੇ ਲੜ ਰਹੀ ਸੀ । ਇੰਡੀਆਂ ਦੇ ਤਾਲੁਕਾਤ ਸਾਊਦੀ ਅਰਬੀਆ ਤੇ ਇਜਰਾਈਲ ਨਾਲ ਨੰਬਰ 1 ਹਨ, ਇਸ ਖਿਲਾਫ਼ ਇੰਡੀਆ ਐਕਸ਼ਨ ਲੈਣ ਦੀ ਬਜਾਇ ਚੁੱਪ ਕਿਉਂ ਹੈ ? ਇੰਡੀਆਂ ਨੂੰ ਇਸ ਮਸਲੇ ਵਿਚ ਛੋਟਾ-ਮੋਟਾ ਅਫ਼ਸੋਸ ਕਰਕੇ ਨਹੀਂ ਸਾਰਨਾ ਚਾਹੀਦਾ, ਬਲਕਿ ਇੰਡੀਆਂ ਨੂੰ ਆਪਣੀ ਸਿੱਖ ਬਟਾਲੀਅਨ ਦੀਆਂ ਫ਼ੌਜਾਂ ਭੇਜਕੇ ਉਸ ਹਮਲੇ ਦੇ ਮੁੱਖੀ ਅਤੇ ਸਾਜਿ਼ਸਕਾਰਾਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਜੋ ਅਫ਼ਗਾਨੀਸਤਾਨ ਦੇ ਕਾਬੁਲ ਵਿਚ 25 ਸਿੱਖ ਸ਼ਹੀਦ ਕੀਤੇ ਹਨ, ਤਾਲਿਬਾਨ ਅਤੇ ਪਾਕਿਸਤਾਨ, ਅਫ਼ਗਾਨੀਸਤਾਨ ਉਤੇ ਤਕੜਾ ਐਕਸ਼ਨ ਲੈਕੇ ਇਹ ਹਮਲਾ ਕਰਨ ਵਾਲਿਆ ਨੂੰ ਗ੍ਰਿਫ਼ਤਾਰ ਕਰਨ ਅਤੇ ਕੋਰਟ ਅਨੁਸਾਰ ਸਜ਼ਾਵਾਂ ਦਾ ਪ੍ਰਬੰਧ ਕਰਨ। 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ ਇੰਡੀਆ ਫ਼ੌਜ ਵੱਲੋਂ 43 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਜੋ ਸ਼ਹੀਦ ਕੀਤਾ ਗਿਆ ਸੀ, ਉਸਦੀ ਤਫ਼ਤੀਸ਼ ਵੀ ਕਰਵਾਉਣੀ ਚਾਹੀਦੀ ਹੈ । 2013 ਵਿਚ ਜਦੋਂ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਵੱਲੋਂ ਗੁਜਰਾਤ ਵਿਚ ਪੱਕੇ ਤੌਰ ਤੇ ਵੱਸੇ ਉਥੋਂ ਦੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਸਨੇ ਬੇਜ਼ਮੀਨੇ ਅਤੇ ਬੇਘਰ ਕਰ ਦਿੱਤਾ ਸੀ, ਜਿਨ੍ਹਾਂ ਦਾ ਹੁਣ ਤੱਕ ਮੁੜ-ਵਸੇਬਾ ਨਹੀਂ ਕੀਤਾ ਗਿਆ, ਉਨ੍ਹਾਂ ਲਈ ਵੀ ਅਰਦਾਸ ਕਰਨੀ ਬਣਦੀ ਹੈ ਤਾਂ ਜੋ ਸਿੱਖ ਜਿੰਮੀਦਾਰ ਫਿਰ ਤੋਂ ਆਪਣੀਆ ਜ਼ਮੀਨਾਂ ਦੀ ਸਾਂਭ-ਸੰਭਾਲ ਕਰ ਸਕਣ । ਉਸ ਸਮੇਂ ਸੈਂਟਰ ਵਿਚ ਡਾ. ਮਨਮੋਹਨ ਸਿੰਘ ਵਜ਼ੀਰ-ਏ-ਆਜ਼ਮ ਸਨ, ਉਨ੍ਹਾਂ ਨੇ ਵੀ ਇਸ ਮਸਲੇ ਉਤੇ ਆਪਣੀਆ ਅੱਖਾਂ ਮੀਟੀ ਰੱਖੀਆ ਸਨ। 
Webmaster
Lakhvir Singh
Shiromani Akali Dal (Amritsar)
9781-222-567
ਮੋਦੀ ਹਕੂਮਤ ਆਪਣੇ ਨਿਵਾਸੀਆ ਦੇ ਜੀਵਨ ਨੂੰ ਸੁਰੱਖਿਅਤ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ, ਹੁਣ ਗਰੀਬ ਮਜ਼ਦੂਰਾਂ ਨੂੰ ਬੰਦ ਕਰਕੇ ਭੁੱਖਮਰੀ ਨਾਲ ਮਰਨ ਲਈ ਮਜ਼ਬੂਰ ਕਰ ਰਹੀ ਹੈ :- ਟਿਵਾਣਾ 
ਫ਼ਤਹਿਗੜ੍ਹ ਸਾਹਿਬ, 27 ਮਾਰਚ (    TI           ) “ਕਰੋਨਾ ਵਾਈਰਸ ਦਾ ਰੌਲਾ ਸੰਸਾਰ ਵਿਚ ਦਸੰਬਰ ਮਹੀਨੇ ਤੋਂ ਪੈ ਰਿਹਾ ਹੈ । ਇਸੇ ਮਹੀਨੇ ਤੋਂ ਹੀ ਬਾਹਰਲੇ ਮੁਲਕਾਂ ਤੋਂ ਇੰਡੀਆ ਵਿਚ ਆਉਣ ਵਾਲੇ ਯਾਤਰੀਆ ਦੀ ਉਪਰੋਕਤ ਮਾਰੂ ਵਾਈਰਸ ਦੀ ਜਾਂਚ ਪੜ੍ਹਤਾਲ ਸਮੁੱਚੇ ਹਵਾਈ ਅੱਡਿਆ ਉਤੇ ਹੀ ਹੋਣੀ ਚਾਹੀਦੀ ਸੀ । ਲੇਕਿਨ ਇਹ ਸੰਜ਼ੀਦਾ ਜਿ਼ੰਮੇਵਾਰੀ ਨਾ ਨਿਭਾਅਕੇ ਇਥੋਂ ਦੇ ਨਿਵਾਸੀਆ ਦੀਆਂ ਕੀਮਤੀ ਜਾਨਾਂ ਨੂੰ ਖ਼ਤਰੇ ਵਿਚ ਅਤੇ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਮੋਦੀ ਅਤੇ ਉਨ੍ਹਾਂ ਦੀ ਹਕੂਮਤ ਵਿਚ ਸ਼ਾਮਿਲ ਸਾਰੇ ਵਜ਼ੀਰ ਅਤੇ ਹਵਾਈ ਅੱਡਿਆਂ ਦੇ ਅਧਿਕਾਰੀ ਸਿੱਧੇ ਤੌਰ ਤੇ ਦੋਸ਼ੀ ਹਨ । ਜਿਨ੍ਹਾਂ ਨੇ ਬਹੁਤ ਵੱਡੀ ਮਨੁੱਖਤਾ ਮਾਰੂ ਗੁਸਤਾਖੀ ਅਤੇ ਅਣਗਹਿਲੀ ਕੀਤੀ ਹੈ । ਅੱਜ ਸਰਕਾਰੀ ਅੰਕੜੇ ਦੱਸਦੇ ਹਨ ਕਿ 15 ਲੱਖ ਦੇ ਕਰੀਬ ਇੰਡੀਆ ਵਿਚ ਅਤੇ 90 ਹਜ਼ਾਰ ਦੇ ਕਰੀਬ ਯਾਤਰੂ ਪੰਜਾਬ ਵਿਚ ਬਾਹਰਲੇ ਮੁਲਕਾਂ ਤੋਂ ਆਏ ਹਨ । ਭਾਵੇਂਕਿ ਇਹ ਯਾਤਰੀ ਸਾਡੇ ਮੁਲਕ ਦੇ ਨਾਗਰਿਕ ਅਤੇ ਨਿਵਾਸੀ ਹਨ, ਉਨ੍ਹਾਂ ਦੀ ਜਾਂਚ ਕਰਕੇ ਪੀੜ੍ਹਤਾਂ ਦਾ ਸਹੀ ਸਮੇਂ ਤੇ ਇਲਾਜ ਨਾ ਕਰਵਾਉਣ ਅਤੇ ਉਨ੍ਹਾਂ ਨੂੰ ਦੋ ਮਹੀਨੇ ਲਈ ਪੂਰੇ ਇੰਡੀਆਂ ਅਤੇ ਪੰਜਾਬ ਵਿਚ ਘੁੰਮਣ ਦੇਣ ਦੀ ਇਜ਼ਾਜਤ ਦੇਣ ਦੀ ਬਜਰ ਗੁਸਤਾਖੀ ਕੀ ਮੋਦੀ ਅਤੇ ਮੋਦੀ ਹਕੂਮਤ ਨੇ ਨਹੀਂ ਕੀਤੀ ? ਇਨ੍ਹਾਂ ਹੁਕਮਰਾਨਾਂ ਨੂੰ ਆਪਣੇ ਮੁਲਕ ਨਿਵਾਸੀਆ ਦੀਆਂ ਜਿੰਦਗਾਨੀਆਂ ਨਾਲ ਕਿੰਨਾ ਕੁ ਪਿਆ ਹੈ ਜਾਂ ਸਰੋਕਾਰ ਹੈ, ਉਹ ਇਨ੍ਹਾਂ ਵੱਲੋਂ 3 ਮਹੀਨਿਆ ਤੋਂ ਕੀਤੀਆ ਅਣਗਹਿਲੀਆ ਪ੍ਰਤੱਖ ਕਰਦੀਆ ਹਨ । ਜਿਸ ਪ੍ਰਾਈਮਨਿਸਟਰ ਜਾਂ ਹਕੂਮਤ ਨੂੰ ਆਉਣ ਵਾਲੇ ਵੱਡੇ ਜਾਨੀ ਅਤੇ ਮਾਲੀ ਖ਼ਤਰੇ ਦਾ ਅਗਾਊ ਗਿਆਨ ਨਾ ਹੋਵੇ ਅਤੇ ਉਸਦਾ ਟਾਕਰਾ ਕਰਨ ਲਈ ਸਹੀ ਸਮੇਂ ਤੇ ਪ੍ਰਬੰਧ ਨਾ ਕਰ ਸਕੇ, ਉਸ ਹਕੂਮਤ ਨੂੰ ਕੋਈ ਇਖ਼ਲਾਕੀ ਅਤੇ ਸਮਾਜਿਕ ਹੱਕ ਨਹੀਂ ਰਹਿ ਜਾਂਦਾ ਕਿ ਉਹ ਮੀਡੀਆ, ਟੀ.ਵੀ. ਚੈਨਲਾਂ ਅਤੇ ਪ੍ਰਚਾਰ ਸਾਧਨਾਂ ਉਤੇ ਇਥੋਂ ਦੇ ਨਿਵਾਸੀਆ ਦੀ ਸੁਰੱਖਿਆ ਲਈ ਵੱਡੀਆ-ਵੱਡੀਆਂ ਡੀਗਾਂ ਮਾਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਅਗਾਊ ਯੋਜਨਾਬੰਧ ਪ੍ਰਬੰਧ ਕਰਨ ਤੋਂ ਬਿਨ੍ਹਾਂ ਲਾਕਡਾਊਨ ਜਾਂ ਕਰਫਿਊ ਵਰਗੇ ਹਾਲਾਤਾਂ ਵਿਚ ਧਕੇਲਕੇ ਭੁੱਖਮਰੀ ਨਾਲ ਮਰਨ ਲਈ ਮਜ਼ਬੂਰ ਕਰਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦੀਆਂ ਆਪਣੇ ਨਿਵਾਸੀਆ ਪ੍ਰਤੀ ਵੱਡੀਆਂ ਅਣਗਹਿਲੀਆ ਅਤੇ ਮੌਜੂਦਾ ਹਾਲਾਤਾਂ ਦਾ ਸਹੀ ਢੰਗ ਨਾਲ ਪ੍ਰਬੰਧ ਨਾ ਕਰਨ ਅਤੇ 80% ਗਰੀਬ ਮਜ਼ਦੂਰ ਪਰਿਵਾਰਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਹਾਲਾਤ ਪੈਦਾ ਕਰਨ ਲਈ ਸਿੱਧੇ ਤੌਰ ਤੇ ਹਕੂਮਤ ਅਤੇ ਹਵਾਈ ਅੱਡਿਆਂ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਇਸ ਰੱਬ ਦੀ ਮਹਾਮਾਰੀ ਦੇ ਬਚਾਅ ਲਈ ਇਕ ਨਾਗਰਿਕ ਤੋਂ ਦੂਸਰੇ ਨਾਗਰਿਕ ਨੂੰ ਦੂਰ ਰੱਖਣ ਜਾਂ ਘਰਾਂ ਵਿਚ ਰਹਿਣਾ ਹੀ ਇਕੋ-ਇਕ ਹੱਲ ਹੈ । ਇਸ ਨਾਲ ਇਥੋਂ ਦੇ ਸਭ ਨਿਵਾਸੀ ਪੂਰਨ ਤੌਰ ਤੇ ਸਹਿਮਤ ਵੀ ਹਨ ਅਤੇ ਸਾਥ ਵੀ ਦੇ ਰਹੇ ਹਨ । ਪਰ 80% ਇਥੋਂ ਦੇ ਉਨ੍ਹਾਂ ਨਿਵਾਸੀਆ ਜਿਨ੍ਹਾਂ ਨੇ ਆਪਣੀ ਰੋਜਾਨਾ ਦੀ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਦੋ ਸਮੇਂ ਦੀ ਰੋਟੀ ਦੇਣ ਦਾ ਪ੍ਰਬੰਧ ਕਰਦੇ ਹਨ, ਉਨ੍ਹਾਂ ਨੂੰ ਲਾਕਡਾਊਨ ਜਾਂ ਕਰਫਿਊ ਵਿਚ ਧਕੇਲਣ ਤੋਂ ਪਹਿਲੇ ਉਨ੍ਹਾਂ ਦੀ ਰਸੋਈ ਦੀਆਂ ਰੋਜ਼ਾਨਾ ਵਿਚ ਵਰਤੋਂ ਆਉਣ ਵਾਲੀਆ ਵਸਤਾਂ ਆਟਾ, ਦਾਲ, ਚੀਨੀ, ਚਾਹਪੱਤੀ, ਸਬਜੀਆ, ਰਸੋਈ ਗੈਂਸ ਅਤੇ ਰੋਜ਼ਾਨਾ ਖ਼ਰਚੇ ਦੇ ਲੋੜੀਦੇ ਧਨ ਦਾ ਪ੍ਰਬੰਧ ਕਰਦੇ, ਨਾ ਕਿ ਉਨ੍ਹਾਂ ਨੂੰ ਘਰਾਂ ਵਿਚ ਬੰਦ ਕਰਕੇ ਭੁੱਖਮਰੀ ਨਾਲ ਮਰਨ ਲਈ ਮਜ਼ਬੂਰ ਕਰਦੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤੇ ਹਨ ਕਿ ਹਰ ਮਜਦੂਰ ਪਰਿਵਾਰ ਨੂੰ 3000 ਰੁਪਏ ਉਨ੍ਹਾਂ ਦੇ ਖਾਤੇ ਵਿਚ ਪਾਵਾਂਗੇ ਅਤੇ 15000 ਕਰੋੜ ਰੁਪਏ ਇਸ ਸਥਿਤੀ ਨੂੰ ਨਿਪਟਨ ਅਤੇ ਉਥੋਂ ਦੇ ਨਿਵਾਸੀਆ ਦੇ ਖਾਣ-ਪੀਣ ਦੇ ਪ੍ਰਬੰਧ ਲਈ ਰੱਖੇ ਹਨ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੋਦੀ ਅਤੇ ਕੈਪਟਨ ਦੋਵਾਂ ਤੋਂ ਇਹ ਪੁੱਛਣਾ ਚਾਹੇਗਾ ਕਿ ਅੱਜ ਲਾਕਡਾਊਨ ਅਤੇ ਕਰਫਿਊ ਲੱਗੇ ਨੂੰ 6 ਦਿਨਾਂ ਦਾ ਸਮਾਂ ਹੋ ਚੁੱਕਿਆ ਹੈ, ਇੰਡੀਆ ਦੇ ਕਿਹੜੇ ਪਿੰਡ, ਕਸਬੇ ਅਤੇ ਪੰਜਾਬ ਦੇ ਕਿਹੜੇ ਪਿੰਡ, ਕਸਬੇ ਦੇ ਮਜ਼ਦੂਰਾਂ, ਲੋੜਵੰਦਾਂ, ਮਿਹਨਤਕਸਾ ਨੂੰ ਲੋੜੀਦੀਆ ਖਾਣ-ਪੀਣ ਵਾਲੀਆ ਵਸਤਾਂ ਜਾਂ ਲੋੜੀਦਾ ਧਨ ਉਪਲੱਬਧ ਕਰਵਾਇਆ ਗਿਆ ਹੈ ? ਉਨ੍ਹਾਂ ਕਿਹਾ ਕਿ ਕਰੋਨਾ ਵਾਈਰਸ ਤਾਂ ਉਸ ਕੁਦਰਤ ਦੀ ਮਾਰ ਹੈ ਹੀ, ਪਰ ਗਰੀਬ ਮਜਦੂਰਾਂ ਨੂੰ ਬੇਰੁਜਗਾਰ, ਖਾਲੀ ਜੇਬਾਂ ਕਰਕੇ ਅਤੇ ਉਨ੍ਹਾਂ ਲਈ ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਨਾ ਕਰਕੇ ਭੁੱਖਮਰੀ ਵੱਲ ਧਕੇਲਕੇ ਮੌਜੂਦਾ ਹੁਕਮਰਾਨਾਂ ਨੇ ਹੋਰ ਵੱਡੀ ਮਾਰ ਅਤੇ ਸੰਕਟ ਵਿਚ ਪਾ ਦਿੱਤਾ ਹੈ । ਉਨ੍ਹਾਂ ਕਿਹਾ ਕਿ 5 ਕਰੋੜ ਦੇ ਕਰੀਬ ਗਰੀਬ ਮਜ਼ਦੂਰਾਂ ਅਤੇ ਪੀੜ੍ਹਤ ਪਰਿਵਾਰਾਂ ਨੂੰ ਅੱਜ ਦੋਵੇ ਪਾਸੇ ਮੌਤ ਦੇ ਮੂੰਹ ਵਿਚ ਲਿਆਕੇ ਖੜ੍ਹਾ ਕਰ ਦਿੱਤਾ ਗਿਆ ਹੈ । ਜਿਸ ਨੂੰ ਪੀੜ੍ਹਤ ਪਰਿਵਾਰ ਜਾਂ ਇਨ੍ਹਾਂ ਹਾਲਾਤਾਂ ਵਿਚੋਂ ਬੀਤੇ ਸਮੇਂ ਵਿਚ ਨਿਕਲੇ ਇਥੋਂ ਦੇ ਨਿਵਾਸੀ ਹੀ ਮਹਿਸੂਸ ਕਰ ਸਕਦੇ ਹਨ, ਜੋ ਹੋਰ ਵੀ ਅਤਿ ਗੰਭੀਰ ਅਤੇ ਸੰਜ਼ੀਦਾ ਵਿਸ਼ਾ ਹੈ ।
ਸ. ਟਿਵਾਣਾ ਨੇ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਪਹਿਲੀ ਵੱਡੀ ਮਾਰ ਤਾਂ ਕਰੋਨਾ ਵਾਈਰਸ ਦੀ, ਦੂਸਰੀ ਵੱਡੀ ਮਾਰ ਗਰੀਬੀ, ਬੇਰੁਜਗਾਰੀ ਅਤੇ ਭੁੱਖਮਰੀ ਦੀ ਅਤੇ ਤੀਸਰੀ ਮਾਰ ਅੱਜ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੀ ਹੈ ਜੋ ਆਪਣੇ ਹੀ ਨਿਵਾਸੀਆ, ਜੋ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਜਾਂ ਆਪਣੇ ਖਾਂਣ-ਪੀਣ ਦੇ ਪ੍ਰਬੰਧ ਲਈ ਸੜਕਾਂ ਤੇ ਨਿਕਲ ਰਹੇ ਹਨ ਉਨ੍ਹਾਂ ਨੂੰ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਅਣਮਨੁੱਖੀ ਢੰਗਾਂ ਨਾਲ ਕੁੱਟਮਾਰ ਕਰਕੇ, ਗਾਲਾ ਕੱਢਕੇ ਜ਼ਲੀਲ ਕਰ ਰਹੇ ਹਨ । ਜਦੋਂਕਿ ਇਸ ਅਤਿ ਗੰਭੀਰ ਸਮੇਂ ਇਥੋਂ ਦੇ ਨਿਵਾਸੀਆ ਦੇ ਨਾਲ-ਨਾਲ ਪੁਲਿਸ, ਨਿਜਾਮ ਵੱਲੋਂ ਵੀ ਆਪਣੇ ਨਿਵਾਸੀਆ ਨੂੰ ਦਲੀਲ ਨਾਲ ਸਮਝਾ-ਬੁਝਾਕੇ ਜਾਂ ਖ਼ਬਰਦਾਰ ਕਰਕੇ ਹੰਗਾਮੀ ਹਾਲਾਤਾਂ ਦੀ ਜਾਣਕਾਰੀ ਦੇ ਕੇ ਤਹਿਜੀਬ ਅਤੇ ਸਲੀਕੇ ਨਾਲ ਪੇਸ਼ ਆਉਣਾ ਬਣਦਾ ਹੈ ਨਾ ਕਿ ਡੰਡੇ ਦੇ ਜੋਰ ਨਾਲ ।
ਸ. ਟਿਵਾਣਾ ਨੇ ਅਤਿ ਸੰਜੀਦਗੀ ਨਾਲ ਮੌਜੂਦਾ ਹੁਕਮਰਾਨਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਵੇ ਲਾਕਡਾਊਨ ਅਤੇ ਕਰਫਿਊ ਜਿਨ੍ਹਾਂ ਮਰਜੀ ਸਮਾਂ ਰੱਖੋ ਪਰ ਮਜਦੂਰਾਂ ਅਤੇ ਲੋੜਵੰਦ ਪਰਿਵਾਰਾਂ ਦੇ ਦੋ ਸਮੇਂ ਦੇ ਖਾਣ-ਪੀਣ ਦਾ ਪ੍ਰਬੰਧ ਅਤੇ ਲੋੜੀਦੇ ਖਰਚ ਦਾ ਪ੍ਰਬੰਧ ਅਮਲੀ ਰੂਪ ਵਿਚ ਕੀਤਾ ਜਾਵੇ । ਇਸਦੇ ਨਾਲ ਹੀ ਲੋੜੀਦੀਆਂ ਵਸਤਾਂ ਦੀ ਨਿਵਾਸੀਆ ਨੂੰ ਸਪਲਾਈ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਕਿ ਇਸ ਅਤਿ ਗੰਭੀਰ ਸੰਕਟ ਦੀ ਘੜੀ ਵਿਚ ਹੁਕਮਰਾਨ ਅਤੇ ਇਥੋਂ ਦੇ ਨਿਵਾਸੀ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਇਸ ਵਿਚੋਂ ਫ਼ਤਹਿ ਪ੍ਰਾਪਤ ਕਰ ਸਕਣ । ਸ. ਟਿਵਾਣਾ ਨੇ ਜਿਥੇ ਇਸ ਕਰੋਨਾ ਦੀ ਮਾਰੂ ਬਿਮਾਰੀ ਤੋਂ ਜਲਦੀ ਰਾਹਤ ਪ੍ਰਦਾਨ ਕਰਨ ਲਈ ਅਤੇ ਇਸ ਵਿਚੋਂ ਰੁਖਸਤ ਹੋਣ ਲਈ ਉਸ ਦੁਨੀਆਂ ਦੇ ਰਚਨਹਾਰੇ ਅੱਗੇ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਤੇ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਅਸਥਾਂਨ ਤੇ ਪਹੁੰਚਕੇ ਅਰਜੋਈ ਕੀਤੀ, ਉਥੇ ਸਮੁੱਚੀਆ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਉਸਦੀ ਮਿਹਰ ਦੀ ਬਦੌਲਤ ਜੋ ਇਥੋਂ ਦੇ ਵੱਡੇ-ਵੱਡੇ ਧਨਾਢ, ਉਦਯੋਗਪਤੀ ਹਨ, ਗੁਰੂਘਰਾਂ ਨੂੰ ਆਪਣੀਆ ‘ਗੁਰੂ ਕੀ ਗੋਲਕ, ਗਰੀਬ ਦਾ ਮੂੰਹ’ ਤੁਰੰਤ ਖੋਲ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਸਭ ਉਸ ਪ੍ਰਮਾਤਮਾ ਦੇ ਹੁਕਮ ਵਿਚ ਹਾਂ, ਇਸ ਲਈ ਇਸ ਔਖੀ ਘੜੀ ਵਿਚ ਆਪੋ-ਆਪਣੀਆ ਤਜੋਰੀਆ ਮਨੁੱਖਤਾ ਦੀ ਬਿਹਤਰੀ ਲਈ ਖੋਲ੍ਹ ਦੇਣੀਆ ਬਣਦੀਆ ਹਨ ਤਾਂ ਕਿ ਸਾਨੂੰ ਇਸ ਦੁਨੀਆ ਤੋਂ ਵਿਦਾਇਗੀ ਲੈਦੇ ਹੋਏ ਆਪੋ-ਆਪਣੀ ਆਤਮਾ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਰਹੇ ਅਤੇ ਜਦੋਂ ਵੀ ਹੁਕਮ ਹੋਵੇ ਜਾਦੇ ਹੋਏ ਸਾਡੀਆ ਆਤਮਾਵਾਂ ਹਰ ਪੱਖੋ ਸਰੂਖਰ ਹੋ ਕੇ ਜਾ ਸਕਣ ।
Webmaster
Lakhvir Singh
Shiromani Akali Dal (Amritsar)