Sant Baba Inderjeet Singh jee Rakba Wale

Views

 
ਗੁਰੁ ਪਿਆਰੀ ਗੁਰੁ ਰੂਪ ਖਾਲਸਾ ਸਾਧ ਸੰਗਤ ਜੀਓ,

ਸਭ ਨੂੰ ਨਿਮਰਤਾ ਸਹਿਤ ਫਤਹਿ ਅਰਜ ਕਰਦਾ ਹਾਂ, ਪ੍ਰਵਾਨ ਹੋਵੇ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥  

ਅੱਜ ਅਸੀਂ  ਇਸ ਜਗ੍ਹਾ ਤੇ ਇਸ ਲਈ ਇਕੱਤਰ ਨਹੀਂ ਹੋਏ ਕਿ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣਾ ਸਵਾਰਥ ਹੱਲ ਕਰਨਾ ਹੈ ਜਾਂ  ਕਿਵੇਂ  ਆਪਣੀ  ਪ੍ਰਸ਼ੰਸ਼ਾ  ਦੇ ਪੁਲ ਬਨਾ ਕੇ ਵਡਿਆਈ ਲੈਣੀ ਹੈ ਜਾਂ ਕਿਵੇਂ ਕਿਸੇ ਸਿਆਸੀ ਪਾਰਟੀ ਨੂੰ ਲਾਭ ਪਹੁੰਚਾਉਣਾ ਹੈ ਜਾਂ ਕਿਵੇਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਲਾਭ ਪ੍ਰਾਪਤ ਕਰਨਾ ਹੈ ? ਨਹੀਂ!

ਇਸਤਰ੍ਹਾਂ  ਕਰਨ ਲਈ ਸਾਡੇ ਵੀਰ ਹੋਰ ਵਥੇਰੇ ਹਨ ਸਾਡੇ ਕੋਲ ਸਮੇਂ ਦੀ ਘਾਟ ਹੈ ਇਸ ਲਈ ਦੋ ਚਾਰ ਵੀਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਜੋ ਕਿ ਆਪਾ ਪੜਚੋਲ ਦੇ ਹਨ।

ਜਦੋਂ ਅਸੀਂ ਹਰ ਰੋਜ ਗੁਰੁ ਘਰ ਆਉਂਦੇ ਹਾਂ ਤਾਂ ਇਸ ਪਿਛੇ ਸਾਡਾ ਕੋਈ ਸਵਾਰਥ ਜਾਂ ਕੋਈ ਪਾਖੰਡ ਜਾਂ ਕੋਈ  ਬਿਪਰਨ ਕੀ ਰੀਤ ਛਿਪੀ ਤਾਂ ਨਹੀਂ ਜਾਂ ਅਸੀਂ ਕਿਸੇ  ਅਖੌਤੀ  ਡੰਭੀਆਂ ਦੇ ਪਿਛੇ ਲੱਗ ਕੇ ਤਾਂ ਨਹੀਂ ਆ ਰਹੇ। ਇਹ ਸਾਰਾ ਕੁਝ ਅੱਜ ਪੜਚੋਲ ਕਰਨ ਦੀ ਲੋੜ ਹੈ।

ਜਦੋਂ ਸਾਡੇ ਵੱਲ ਕੋਈ ਇਸ਼ਾਰੇ ਕਰਕੇ  ਗੱਲ ਕਰ ਰਿਹਾ ਹੋਵੇ ਤਾਂ  ਇਸ ਵਿਚ  ਗੁਸੇ  ਹੋਣ ਦੀ ਬਜਾਏ ਸਾਨੂੰ ਆਪਣਾ ਪੜਚੋਲ ਕਰ ਲੈਣਾ ਹੀ ਚਾਹੀਦਾ ਹੈ ਕਿ ਉਸਦਾ ਇਸ਼ਾਰਾ ਕਿਸੇ ਹੱਦ ਤੱਕ ਠੀਕ ਤਾਂ ਨਹੀਂ ਜੇਕਰ ਤੁਸੀਂ ਪੜਚੋਲ ਕਰ ਲਈ ਅਤੇ ਬਿਲਕੁਲ ਦਰੁਸਤ ਹੋ ਤਾਂ ਦੂਸਰੀ ਗੱਲ ਹੈ ਕਿ ਉਸ ਇਨਸਾਨ  ਨੂੰ ਪੁਛੋ ਕਿ ਭਾਈ ਆਪਣਾ ਮਨੋਰਥ ਦੱਸ ਮੇਰੇ ਵੱਲ ਇਸ਼ਾਰਾ ਕਿਉਂ ਕੀਤਾ।

ਪਰੰਤੂ  ਸਾਧ ਸੰਗਤ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾਂ ਤਾਂ ਅਸੀਂ ਆਤਮ ਪੜਚੋਲ ਹੀ ਕਰਦੇ ਹਾਂ ਅਤੇ ਨਾਂ ਹੀ ਕਿਸੇ ਦੇ ਇਸ਼ਾਰੇ ਨੂੰ ਸਮਝਦੇ ਹਾਂ।

ਹਾਲਤ ਇਥੋਂ ਤੱਕ ਆ ਗਈ ਹੈ ਕਿ ਜੇਕਰ ਕੋਈ ਵਿਅਕਤੀ   ਉਠ ਕੇ ਆਪਣੇ ਆਲੇ ਦੁਆਲੇ ਨੂੰ ਸਾਫ ਕਰਨ ਦੀ ਗੱਲ ਕਰਦਾ ਹੈ ਤਾਂ ਉਹ ਸਾਨੂੰ ਚੁਭ ਦੀ ਹੈ ਜਾਂ ਸੱਚ ਕੌੜਾ ਹੁੰਦਾ ਹੈ।

ਅੱਜ ਅਸੀਂ  ਸੋਚੀਏ ਵਿਚਾਰੀਏ ਕਿ ਅਸੀਂ ਜੋ ਧਰਮ ਕਰਮ ਨਿਤਾ ਪ੍ਰਤੀ ਕਰਦੇ ਹਾਂ ਉਸ ਨਾਲ ਅਸੀਂ ਕਿੰਨੀ ਕੁ ਆਤਮ ਸ਼ਕਤੀ ਪ੍ਰਾਪਤ ਕੀਤੀ ਹੈ।

ਜੇਕਰ ਸਾਡਾ ਇਮੇਜ ਇਹੀ ਬਣਿਆ ਹੋਇਆ ਹੈ ਕਿ ਅਸੀਂ ਰਿਸ਼ਵਤਾਂ ਲੈ ਦੇ ਕੇ ਕੰਮ ਕਰਾਉਂਦੇ ਹਾਂ। ਅਸੀਂ ਕਿਡਨੀਆਂ ਦੇ ਸਕੈਂਡਲ ਕਰਦੇ ਹਾਂ। ਅਸੀਂ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੀ ਬਜਾਇ ਆਪਣੇ ਬਚਿਆਂ ਦੇ ਸਵੈਟਰ ਬੁਣਨ ਵਿਚ ਜਾਂ ਟਾਈਮ ਪਾਸ ਕਰਨ ਲਈ ਸਕੂਲ ਜਾਂਦੇ ਹਾਂ। ਗੁਰੁ ਘਰਾਂ ਵਿਚ ਜਾ ਕੇ ਸਿਰਫ ਖਾਨਪੂਰਤੀ ਕਰਦੇ ਹਾਂ। ਵਜੀਰ ਬਣਕੇ ਸਿਰਫ ਆਪਣੇ ਘਰ ਭਰਨ ਲਈ ਹੀ ਕੰਮ ਕਰਦੇ ਹਾਂ ਜਾਂ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਕੇ ਆਪਣੇ ਹੀ ਭਾਈ ਭਤੀਜਾਵਾਦ ਨੂੰ ਅੱਗੇ ਲਿਆ ਕੇ ਲੋਕਾਂ ਦੇ ਫੰਡਾ ਦੀ ਦੁਰਵਰਤੋਂ ਕਰਦੇ ਹਾਂ ਤਾਂ ਸਾਧ ਸੰਗਤ ਅੱਜ ਸਾਨੂੰ ਸੋਚਣਾ ਹੀ ਪੈਣਾ ਹੈ ਕਿ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ।

ਇਸ ਤਰ੍ਹਾਂ ਦੀਆਂ ਜਦੌਂ ਗੱਲਾਂ ਸਾਡੇ ਸਾਹਮਣੇ ਆਉਣਗੀਆਂ ਤਾਂ ਸਾਨੂੰ ਬੁਰੀਆਂ ਲੱਗਣਗੀਆਂ । ਪਰ ਕੀ ਅਸੀਂ ਕਦੇ ਆਪਣੇ ਮਨ ਨੂੰ ਸਾਫ ਕਰਕੇ ਆਪਣੀ ਤਸਵੀਰ ਆਪਣੇ ਕਰਤਵ ਪਾਲਣ ਕਰਨ ਨੂੰ ਤਰਜੀਹ ਦਿੱਤੀ ਨਹੀਂ! ਜੇਕਰ ਅਸੀਂ ਆਪਣਾ ਆਪ ਪੜਚੋਲਿਆ ਹੁੰਦਾ ਤਾਂ ਪਾਖੰਡੀ ਭੇਸਾਂ ਵਿਚ ਲੋਕ ਆ ਕੇ ਸਾਡੇ ਗੁਰੁ ਸਾਹਿਬਾਨ ਦੀ ਬਾਣੀ ਨੂੰ ਹਾਈ ਜੈਕ ਕਰਕੇ ਭੋਲੇ ਭਾਲੇ ਲੋਕਾਂ ਨੂੰ  ਆਪਣੇ ਮਗਰ ਲਾਉਣ ਦੀ ਕਦਾ ਚਿਤ ਜੁਅਰਤ ਨਾ ਕਰਦੇ । ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਬਿਗੜਿਆ ਪਹਿਲਾਂ ਗੁਰੁ ਘਰ ਦੀ ਮਹੱਤਤਾ ਅਤੇ ਸੰਗਤ ਦੀ ਮਹੱਤਤਾ ਨੂੰ ਸਮਝਿਆ ਜਾਵੇ ਫਿਰ ਸਾਨੂੰ ਕੋਈ ਆਤਮਕ ਗਿਆਨ ਅਤੇ ਉਨਤੀ ਮਿਲ ਸਕਦੀ ਹੈ ਬਿਨਾ ਆਤਮਿਕ ਗਿਆਨ ਅਤੇ ਅਨੁਭਵ ਤੋਂ ਸਾਡਾ ਜੀਵਨ ਇਸਤਰ੍ਹਾਂ ਹੈ ਜਿਵੇ ਬਿਨਾ ਪਾਣੀ ਦੇ ਬੱਦਲ।

ਬਿਨਾ ਖੁਸਬੂ ਦੇ ਬਨਾਉਟੀ ਫੁਲ। 

ਸਾਧ ਸੰਗਤ ਕੀ ਅਸੀਂ ਦਿਲੋਂ ਕਿਸੇ ਦੀ ਮੱਦਦ ਕਰਨ ਲਈ ਤਿਆਰ ਹਾਂ। ਕੀ ਅਸੀਂ ਗੁਰੁ ਨਾਨਕ ਸਾਹਿਬ ਜੀ ਦੇ ਦਿੱਤੇ ਉਪਦੇਸ਼ਾਂ , ੧) ਨਾਮ ਜਪੋ, ੨) ਵੰਡ ਛਕੋ ਅਤੇ ੩) ਕਿਰਤ ਕਰੋ  ਨੂੰ ਧਾਰਨ ਕੀਤਾ। 

ਕੀ ਅਸੀਂ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਹੁਕਮਾਂ ਦੀ ਪਾਲਣਾ ਕੀਤੀ:

"ਖਾਲਸਾ ਮੇਰੋ ਰੂਪ ਹੈ ਖਾਸ।ਖਾਲਸੇ ਮੈ ਹਉ ਕਰੋਂ ਨਿਵਾਸ।

ਖਾਲਸਾ ਮੇਰੋ ਪਿੰਡ ਪਰਾਣ ਖਾਲਸਾ ਮੇਰੀ ਜਾਨ ਕੀ ਜਾਨ॥

ਜਬ ਲਗ ਖਾਲਸਾ ਰਹੈ ਨਿਆਰੋ ਤਬ ਲਗ ਤੇਜ ਦੀਓ ਮੈ ਸਾਰੋ ।

ਜਬ ਇਹ ਗਹੈ ਬਿਪਰਨ ਕੀ ਰੀਤ ਮੈ ਨਾ ਕਰਉਂ ਇਨਕੀ ਪਰਤੀਤ॥"

ਕੀ  ਅਸੀਂ ਗੁਰੁ ਗਰੰਥ ਸਾਹਿਬ ਜੂੰ ਸੰਪੂਰਨ ਗੁਰੁ ਪ੍ਰਮੇਸਰ ਦੇ ਬਰਾਬਰ ਮੰਂਨ ਕੇ ਉਹਨਾ ਦੇ ਹੁਕਮ ਮੁਤਾਬਿਕ ਆਪਣਾ ਜੀਵਨ ਢਾਲ ਰਹੇ ਹਾਂ। 

ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਖਾਲਸਾ ਜੀ ਅਫਸੋਸ ਨਾਲ ਕਹਿ ਰਿਹਾ ਹਾਂ ਕਿ ਅਸੀਂ ਇਨਾਂ ਵਿਚੋਂ ਕੁਝ ਵੀ ਨਹੀਂ ਕਰ ਰਹੇ ਕੇਵਲ ਅਸੀਂ ਪ੍ਰੋਫੈਸ਼ਨ ਦੇ ਤੌਰ ਤੇ ਆਪਣੀ ਚੌਧਰ ਦੇ ਤੌਰ ਤੇ ਅਤੇ ਆਪਣੀ ਵਾਹ ਵਾਹ ਕਰਾਉਣ ਵਾਲੇ ਪਾਸੇ ਚਲ ਰਹੇ ਹਾਂ।

ਜਿਹੜੇ ਲੋਕ ਆਪਣੀਆਂ ਸੰਪਰਦਾਵਾਂ ਚਲਾ ਕੇ  ਆਤਮਕ ਗਿਆਨ ਦੇਣ ਦੇ ਬਹਾਨੇ ਸਾਡੇ ਗੁਰਸਿਖੀ ਨੂੰ ਖੋਰਾ ਲਾ ਰਹੇ ਹਨ ਅਤੇ ਆਪਣੇ ਵੋਟ ਬੈਂਕ ਵਧਾ ਰਹੇ ਹਨ ਖਾਲਸਾ ਜੀ ਉਹ ਗੁਰਬਾਣੀ ਵਿਚੋਂ ਤੁਕਾਂ ਲੈ ਕੇ ਇਥੋ ਤਕ ਕਹਿ ਰਹੇ ਹਨ ਕਿ  ਗੁਰੁ ਨਾਨਕ ਅਤੇ ਉਹਨਾਂ ਵਿਚ ਕੋਈ ਫਰਕ ਨਹੀਂ ।

ਸਾਨੂੰ ਹੋਸ਼ ਕਦੋਂ ਆਵੇਗੀ। ਸ਼ਾਇਦ ਇਸ ਜਨਮ ਵਿਚ ਅਸੀਂ ਇਸੇ ਤਰ੍ਹਾਂ ਹੀ ਚਲੇ ਜਾਵਾਂਗੇ ਅਤੇ ਜਦੋਂ ਗੁਰੁ ਸਹਿਬਾਨ ਸਾਨੂੰ ਪੁਛਣਗੇ  ਹਾਂ ਭਾਈ  ਤੁਹਾਨੂੰ ਮੈਂ ਆਪਣੇ ਪੁਤਰ ਸਮਝਿਆ ਸੀ  ਅਤੇ ਤੁਹਾਡੇ ਪਿਛੇ ਆਪਣਾ ਸਾਰਾ ਸਰਬੰਸ ਵਾਰ ਦਿਤਾ ਸੀ ਆਪਣੇ ਜਾਨਾਂ ਤੋਂ ਪਿਆਰੇ ਪੰਜ ਪਿਆਰਿਆਂ ਨੂੰ ਵਾਰ ਦਿੱਤਾ ਪੀਰ ਬੁਧੂ ਸ਼ਾਹ ਨੇ ਆਪਣਾ ਪਰੀਵਾਰ ਅਤੇ ਭੁਆ ਦੇ ਪੁਤ ਸ਼ਹੀਦ ਕਰਵਾ ਦਿਤੇ । ਕੀ ਤੁਸੀਂ ਖਾਲਸਾ ਪੰਥ ਨੂੰ ਅਗਾਂਹ ਵਧਾਉਣ ਦੀ ਕੋਸ਼ਿਸ਼ ਕਰਕੇ  ਮੇਰੇ ਉਪਦੇਸ਼ਾਂ ਦਾ ਅਮਲ ਕੀਤਾ? ਤਾਂ ਸਾਡੇ ਕੋਲ ਜਵਾਬ  ਨਹੀਂ ਹੋਣਾ। ਫਿਰ  ਉਹ ਗੱਲ ਸੱਚ ਹੋਣੀ ਹੈ ,  "ਮੈ ਨਾ ਕਰੋਂ ਇਨਕੀ ਪਰਤੀਤ।"

ਕੋਈ ਵੀ ਵਿਅਕਤੀ  ਇਨਾ ਲਾਈ ਲਗ ਨਹੀਂ ਹੁੰਦਾ ਕਿ ਕਿਸੇ ਦੇ ਕਹਿਣ ਜਾਂ ਪਰੇਰਣ ਨਾਲ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਦੀ  ਪ੍ਰਸੰਸਾ ਕਰੇ ਜਾ ਧਾਰਨ ਕਰੇ । ਜੇਕਰ ਅਜ ਆਸ਼ੂ ਤੋਸ਼ ਦੇ ਚੇਲੇ ਉਸ ਦੀਆਂ ਫੋਟੋਆਂ ਗੁਰੁ ਨਾਨਕ ਸਾਹਿਬ ਦੇ ਨਾਲ ਲਾ ਕੇ ਉਹਨਾਂ ਉਤੇ ਹਾਰ ਪਾਉਂਦੇ ਹਨ ਤਾਂ ਉਹ ਇਸ ਲਈ ਕਰ ਰਹੇ ਹਨ ਕਿ ਉਹਨਾਂ ਨੂੰ ਕਿਸੇ ਸਾਡੇ ਵੀਰ ਨੇ ਆਪਣੇ ਵੱਲ ਲਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਸਾਡਾ  ਇਮੇਜ ਸਰਕਾਰ ਨੇ ਇੰਨਾ ਧੁੰਦਲਾ ਕਰ ਦਿਤਾ ਕਿ ਸਾਰੇ ਪਾਸੇ ਸਾਨੂੰ ਬਦਨਾਮ ਕਰ ਦਿਤਾ ਹੈ। ਪਰ ਕਸਰ ਸਾਡੇ ਚੁਣੇ ਹੋਏ ਵਜੀਰਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਉਸ ਉਤੇ ਮੋਹਰ ਲਾਉਣ ਦੀ ਰਿਸ਼ਵਤਾ ਲੈ ਕੇ ਕੰਮ ਕਰਨ ਦੀ

ਫਿਲਮਾਂ ਦੇ ਮੀਡੀਏ ਨੇ ਤਾਂ ਇਥੋਂ ਤੱਕ ਜੁਅਰਤ ਕਰ ਲਈ  ਕਿ ਸਾਡੀਆਂ ਪੰਜਾਬਣ ਬੀਬੀਆਂ ਨੂੰ ਵੀ ਸ਼ਰੇਆਮ ਸ਼ਰਾਬ ਪੀਂਦੇ ਵਿਖਾ ਕੇ ਸਾਡੀ ਅਣਖ ਨੂੰ ਵੰਗਾਰਿਆ ਹੈ, ਪਰ ਅਸੀਂ  ਲੋਥਾਂ ਬਣਕੇ ਘੁਮ ਰਹੇ ਹਾਂ ਨਾ ਸਾਨੂੰ ਆਤਮਕ ਗਿਆਨ ਹੀ ਪ੍ਰਾਪਤ ਹੋਇਆ ਨਾ ਹੀ ਸਾਡੀ ਅਣਖ ਜਾਗੀ ਅਤੇ ਨਾ ਹੀ ਗੁਰੁ ਸਾਹਿਬ ਦੇ ਹੁਕਮ ਮੰਨੇ।

ਇਹ ਸਾਰਾ ਕੁਝ  ਹੋਣ ਦੇ ਬਾਵਜੂਦ ਜੇਕਰ ਅਜ ਅਸੀਂ ਨਾਂ ਜਾਗੇ ਤਾਂ ਆਉਣ ਵਾਲਾ ਸਮਾਂ ਸਾਨੂੰ ਕਦਾਚਿਤ ਮੁਆਫ ਨਹੀਂ ਕਰੇਗਾ।

ਸਾਨੂੰ ਗੁਰੁ ਘਰ ਸੇਵਾਦਾਰ ਵਜੀਰਾਂ ਤੋਂ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਆਤਮ ਪੜਚੋਲ ਕਰਨੀ ਪੈਣੀ ਹੈ ਕਿ ਅਸੀਂ ਕਿਨੇ ਕੁ ਅਸੂਲ ਗੁਰਸਿਖੀ ਦੇ ਧਾਰਨ ਕਰਕੇ ਬਿਨਾ ਸਵਾਰਥ ਸੇਵਾ ਕਰ ਰਹੇ ਹਾਂ।

ਸਤਿਕਾਰ ਯੋਗ ਖਾਲਸਾ ਜੀ  ਇਨਾਂ ਸਾਰੀਆਂ  ਗੱਲਾਂ ਇਲਾਵਾ ਅੱਜ  ਸਾਡੇ ਅੰਦਰ ਹਉਮੈ, ਈਰਖਾ ਸਾੜਾ, ਕਰੋਧ ਅਤੇ ਹੰਕਾਰ ਨੇ ਬਹੁਤ ਗਲਬਾ ਪਾਇਆ ਹੋਇਆ ਹੈ ਇਹਨਾਂ ਸਾਰਿਆਂ ਬਾਬਤ ਅਗਲੀ ਵਾਰੀ ਵਿਚਾਰ ਕਰਾਂਗੇ 

Audio Gurbani at Spotify