Sant Baba Inderjeet Singh jee Rakba Wale

(ਇਨਸਾਨੀ ਫਿਤਰਤ)



ਗਰਭੀਂ ਅਟਕੇ ਪੁੱਠਾ ਲਟਕੇ ਜਦ ਵੱਜੇ ਝਟਕੇ,

ਮਾਰੇ ਧਾਹਾਂ ਵੇਖ ਅੰਧਕਾਰੇ ਨੂੰ।

ਉਸ ਸੁਣੀ ਦੁਆਏ  ਕਰ ਪੈਦਾ ਬਾਹਰ ਲਿਆਏ,

ਭੇਜਿਆ ਹੁਕਮ ਸੁਣਾਏ, ਲੱਭਣਾ ਹੈ ਕੰਤ ਪਿਆਰੇ ਨੂੰ,

ਬਾਲੜ ਹੋਇਆ ਖੇਡ ਪ੍ਰੀਤੀ ਛੋਹਿਆ,

ਇਆਣਾਪਣ ਬੋਇਆ, ਵਿਸਾਰਿਆ ਸਭ ਪਸਾਰੇ ਨੂੰ।

ਫਿਰ ਜੋਬਨ ਚੜ੍ਹਿਆ, ਰੰਗ ਨਵੇਲਾ ਮੜ੍ਹਿਆ,

ਸਹੁ ਨਾ ਪੜਿਆ, ਰੁਝਿਆ ਵੇਖ ਦਾਰੇ ਸ਼ਿੰਗਾਰੇ ਨੂੰ।

ਫਿਰ ਅਧਖੜ ਹੋਇਆ, ਮਾਇਆ ਮੰਦਰ ਮੋਹਿਆ,

ਚਿੰਤਾ ਲੁਹਿਆ ਵੇਖ ਕਰ ਪ੍ਰਵਾਰੇ ਨੂੰ।

ਆਈ ਬੁਢੇਪੇ ਵਾਰੀ  ਉੱਜੜੀ ਦੇਹ ਕਿਆਰੀ,

ਚੜ੍ਹੇ  ਨਾ ਸਹੁ ਖੁਮਾਰੀ, ਹੁਣ ਤਰਸੇ ਬਲਿਹਾਰੇ ਨੂੰ।

ਚਿਖਾ ,ਚ  ਜੀਵ ਸੜਿਆ, ਅੰਦਰ ਕੜ੍ਹਿਆ,

ਫਿਰ ਸਾਹਿਬਾਂ  ਚੁਰਾਸੀ ਘੜਿਆ ਇਸ ਦੁਤਕਾਰੇ  ਨੂੰ ।

Audio Gurbani at Spotify