* ਭੜਕੀ ਸ਼ਿਵ ਸੈਨਾ ਹਿੰਦੁਸਤਾਨ ਨੇ ਦਿੱਤਾ ਪੁਲਸ ਨੂੰ ਅਲਟੀਮੇਟਮ * ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ ਡਰਾਉਣਾ ਚਾਹੁੰਦਾ ਹੈ ਅਕਾਲੀ ਦਲ : ਪਵਨ ਗੁਪਤਾ
ਪਟਿਆਲਾ, (ਰਾਜੇਸ਼) - ਸ਼ਾਹੀ ਸ਼ਹਿਰ ਪਟਿਆਲਾ ਵਿਚ ਖਾਲਿਸਤਾਨ ਜ਼ਿੰਦਾਬਾਦ ਅਤੇ ਭਿੰਡਰਾਂਵਾਲਾ ਸਮੇਤ ਹੋਰ ਅੱਤਵਾਦੀਆਂ ਦੇ ਬੈਨਰ ਲੱਗਣ ਨਾਲ ਸ਼ਿਵ ਸੈਨਾ ਹਿੰਦੁਸਤਾਨ ਭੜਕ ਉੁੱਠੀ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਸਰਹਿੰਦ ਰੋਡ ਅਤੇ ਫੈਕਟਰੀ ਏਰੀਆ ਖੇਤਰ ਵਿਚ ਇਸ ਤਰ੍ਹਾਂ ਦੇ ਪੋਸਟਰ ਲੱਗੇ ਹਨ ਤਾਂ ਉਨ੍ਹਾਂ ਤੁਰੰਤ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਫੋਨ ਕੀਤਾ ਪਰ 8 ਘੰਟੇ ਬੀਤ ਜਾਣ 'ਤੇ ਵੀ ਇਹ ਬੈਨਰ ਉਤਾਰੇ ਨਹੀਂ ਗਏ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿਚ ਵੱਖਵਾਦੀ ਤਾਕਤਾਂ ਨੂੰ ਸੂਬੇ ਦੀ ਬਾਦਲ ਸਰਕਾਰ ਦੀ ਸ਼ਹਿ ਪ੍ਰਾਪਤ ਹੈ।
ਪਵਨ ਗੁਪਤਾ ਨੇ ਕਿਹਾ ਕਿ ਪਾਰਟੀ ਨੇ ਜ਼ਿਲਾ ਪੁਲਸ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਇਹ ਬੈਨਰ ਨਾ ਉਤਾਰੇ ਗਏ ਤਾਂ ਸ਼ਿਵ ਸੈਨਾ ਹਿੰਦੁਸਤਾਨ ਖੁਦ ਇਹ ਬੈਨਰ ਉਤਾਰ ਦੇਵੇਗੀ ਜਿਸ ਤੋਂ ਬਾਅਦ ਜੇਕਰ ਹਾਲਾਤ ਵਿਗੜੇ ਤਾਂ ਇਸ ਦੇ ਲਈ ਸਿੱਧੇ ਤੌਰ 'ਤੇ ਬਾਦਲ ਸਰਕਾਰ ਜ਼ਿੰਮੇਵਾਰ ਹੋਵੇਗੀ। ਗੁਪਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਲੋਕ ਪੰਜਾਬ ਦੇ ਹਿੰਦੂਆਂ ਨੂੰ ਡਰਾ ਕੇ ਵੋਟਾਂ ਪੁਆਉਣਾ ਚਾਹੁੰਦੇ ਹਨ। ਇਹੋ ਕਾਰਨ ਹੈ ਕਿ ਸ਼ਹਿਰ ਵਿਚ ਸ਼ਰੇਆਮ ਅੱਤਵਾਦੀਆਂ ਦੇ ਬੋਰਡ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਸਕੂਟਰਾਂ ਅਤੇ ਮੋਟਰਸਾਈਕਲਾਂ 'ਤੇ ਜਾਣ ਵਾਲੇ ਆਮ ਹਿੰਦੂਆਂ ਦੇ ਧੜਾਧੜ ਚਲਾਨ ਕੱਟ ਰਹੀ ਹੈ ਜਦੋਂ ਕਿ ਸਰਹਿੰਦ ਰੋਡ 'ਤੇ ਮੁੱਖ ਚੌਕ ਵਿਚ ਜਿੱਥੇ ਹੋਰਡਿੰਗ ਲੱਗਾ ਹੋਇਆ ਹੈ, ਉਸ ਦੇ ਹੇਠਾਂ ਹੀ ਟ੍ਰੈਫਿਕ ਪੁਲਸ ਵਾਲੇ ਖੜ੍ਹੇ ਹੁੰਦੇ ਹਨ।
ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਸ ਨੇ ਅੱਤਵਾਦੀ ਬੈਨਰਾਂ ਅਤੇ ਹੋਰਡਿੰਗਾਂ 'ਤੇ ਚੁੱਪ ਧਾਰੀ ਹੋਈ ਹੈ, ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਸਰਕਾਰ ਨੇ ਪੁਲਸ ਨੂੰ ਚੁੱਪ ਰਹਿਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਗੁਪਤਾ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾ ਆਪ੍ਰੇਸ਼ਨ ਬਲਿਊ ਸਟਾਰ ਦੇ ਮਾਮਲੇ 'ਤੇ ਕਾਂਗਰਸ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹਨ ਜਦੋਂ ਕਿ ਦੂਸਰੇ ਪਾਸੇ ਪੰਜਾਬ ਵਿਚ ਬਲਿਊ ਸਟਾਰ ਦਾ ਕਾਰਨ ਬਣੇ ਭਿੰਡਰਾਂਵਾਲੇ ਦੇ ਹੋਰਡਿੰਗਜ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਸਿੱਖਾਂ ਦੇ ਖਿਲਾਫ਼ ਨਹੀਂ ਬਲਕਿ ਉਨ੍ਹਾਂ ਅੱਤਵਾਦੀਆਂ ਦੇ ਖਿਲਾਫ਼ ਸੀ ਜਿਨ੍ਹਾਂ ਨੇ ਕਰੋੜਾਂ ਲੋਕਾਂ ਦੀ ਸ਼ਰਧਾ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਚ ਬੈਠ ਕੇ ਹਜ਼ਾਰਾਂ ਬੇਕਸੂਰ ਲੋਕਾਂ ਦਾ ਕਤਲ ਕੀਤਾ। ਅਜਿਹੇ ਵਿਚ ਅੱਤਵਾਦ ਦੇ ਖਿਲਾਫ਼ ਕਾਰਵਾਈ ਕਰਨ ਲਈ ਕਿਸੇ ਨੂੰ ਵੀ ਮੁਆਫੀ ਮੰਗਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਆਪ੍ਰੇਸ਼ਨ ਬਲਿਊ ਸਟਾਰ ਦੇ ਖਿਲਾਫ਼ ਜਾ ਕੇ ਅੱਤਵਾਦ ਦਾ ਸਮਰਥਨ ਕਰ ਰਿਹਾ ਹੈ। ਜੇਕਰ ਬਾਦਲ ਸੱਚਮੁੱਚ ਹੀ ਆਪ੍ਰੇਸ਼ਨ ਬਲਿਊ ਸਟਾਰ ਦੇ ਖਿਲਾਫ਼ ਸੀ ਤਾਂ ਉਸ ਸਮੇਂ ਹੱਥ ਖੜ੍ਹੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕਿਉਂ ਆਏ ਸਨ? ਪਵਨ ਗੁਪਤ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਹਮਲਾ ਕਰਦਿਆਂ ਕਿਹਾ ਕਿ ਸੱਤਾ ਹੱਥੋਂ ਜਾਣ ਤੋਂ ਬਾਅਦ ਉਨ੍ਹਾਂ ਨੂੰ 35 ਹਜ਼ਾਰ ਬੇਕਸੂਰ ਹਿੰਦੂਆਂ ਦੇ ਕਤਲ ਦੀ ਯਾਦ ਆ ਗਈ ਹੈ ਪੰ੍ਰਤੂ ਜਦੋਂ ਉਹ ਸਰਕਾਰ ਵਿਚ ਸਨ, ਉਦੋਂ ਉਨ੍ਹਾਂ ਅੱਤਵਾਦ ਦੌਰਾਨ ਮਾਰੇ ਗਏ ਇਨ੍ਹਾਂ ਹਿੰਦੂ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਉੁਣ ਲਈ ਕੁਝ ਵੀ ਨਹੀਂ ਕੀਤਾ।
ਗੁਪਤਾ ਨੇ ਕਿਹਾ ਕਿ 1984 ਦੇ ਸਿੱਖ ਦੰਗਾ-ਪੀੜਤਾਂ ਨੂੰ 8-8 ਵਾਰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ, ਸਾਰਿਆਂ ਨੂੰ ਫਲੈਟ, ਦੁਕਾਨਾਂ ਅਤੇ ਨਗਦ ਰਾਸ਼ੀ ਮਿਲ ਚੁੱਕੀ ਹੈ ਪਰ ਪੰਜਾਬ ਦੇ ਇਕ ਵੀ ਅੱਤਵਾਦ ਪੀੜਤ ਹਿੰਦੂ ਨੂੰ ਫੁੱਟੀ-ਕੌਡੀ ਵੀ ਨਹੀਂ ਦਿੱਤੀ ਗਈ। ਕੀ ਅੱਤਵਾਦ ਦੇ ਦਿਨਾਂ ਵਿਚ ਪੰਜਾਬ ਵਿਚ ਕਤਲ ਕੀਤੇ ਗਏ 35 ਹਜ਼ਾਰ ਹਿੰਦੂ ਇਸ ਦੇਸ਼ ਦੇ ਨਾਗਰਿਕ ਨਹੀਂ ਸਨ? ਅਕਾਲੀ-ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਤੋਂ ਉਹ ਦਿੱਲੀ ਦੰਗਾ-ਪੀੜਤਾਂ ਦੀ ਗੱਲ ਕਰਦੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਅੱਤਵਾਦ ਦੌਰਾਨ ਮਾਰੇ ਗਏ 35 ਹਜ਼ਾਰ ਹਿੰਦੂਆਂ ਦੇ ਪਰਿਵਾਰਾਂ ਲਈ ਵੀ ਆਵਾਜ਼ ਉਠਾਏ।
ਇਸ ਮੌਕੇ ਗੁਪਤਾ ਦੇ ਨਾਲ ਵਿਕਾਸ ਸ਼ਰਮਾ, ਰਣਵੀਰ ਨਾਗੀ, ਗਗਨਦੀਪ, ਅਮਿਤ ਸ਼ਰਮਾ ਤੇ ਰਾਹੁਲ ਸਰੀਨ ਤੋਂ ਇਲਾਵਾ ਹੋਰ ਕਈ ਸ਼ਿਵ ਸੈਨਿਕ ਹਾਜ਼ਰ ਸਨ।