ਰੋਜ਼ਾਨਾ ਸਪੋਕਸਮੈਨ 15.10.12
ਪਹਿਰੇਦਾਰ 15.10.12
ਅਜੀਤ 14.10.12
ਫਰਾਂਸ 'ਚ ਕਮਿਊਨਿਸਟ ਪਾਰਟੀ ਦੇ ਮੇਅਰ ਵੱਲੋਂ ਸਿੱਖਾਂ ਨਾਲ ਵਿਸ਼ੇਸ਼ ਮੀਟਿੰਗ

ਪੈਰਿਸ, 13 ਅਕਤੂਬਰ (ਹਰਪ੍ਰੀਤ ਕੌਰ ਪੈਰਿਸ)-ਫਰਾਂਸ ਸਰਕਾਰ ਦੀ ਸਹਿਯੋਗੀ ਪਾਰਟੀ (ਕਮਿਊਨਿਸਟ ਪਾਰਟੀ) ਦੇ ਮੇਅਰ ਮਿਸ: ਦਿਦੀਅਰ ਮਿਗਨਿਟ ਨੇ ਫਰਾਂਸ ਦੇ ਸਿੱਖਾਂ ਨਾਲ ਉਨ੍ਹਾਂ ਨੂੰ ਦਰਪੇਸ਼ ਸਮਾਜਿਕ ਅਤੇ ਜਨਤਕ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇਕ ਅਹਿਮ ਕਾਨਫਰੰਸ ਵਿਚ ਸ਼ਮੂਲੀਅਤ ਕੀਤੀ ਜੋ ਫਰਾਂਸ ਦੇ ਜੰਮਪਲ ਨੌਜਵਾਨ ਸਿੱਖਾਂ ਦੀ 'ਸਿੱਖ ਦੇ ਫਰਾਂਸ' ਜਥੇਬੰਦੀ ਵੱਲੋਂ ਬਲੌਮਨੀ ਸ਼ਹਿਰ 'ਚ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਮੇਅਰ ਦੇ ਨਾਲ-ਨਾਲ ਉਨ੍ਹਾਂ ਦਾ ਸਾਰਾ ਸਟਾਫ ਵੀ ਹਾਜ਼ਰ ਸੀ। ਇਥੇ ਕਾਫੀ ਮਸਲੇ ਵਿਚਾਰੇ ਗਏ। ਖਾਸ ਕਰ ਸਿੱਖਾਂ ਨੂੰ ਦਸਤਾਰ ਸਬੰਧੀ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਕੀਤੀ ਗਈ। ਮਿਸ: ਦਿਦੀਅਰ ਮਿਗਨਿਟ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਪਾਰਟੀ ਦੀ ਹਾਈ ਕਮਾਨ ਨਾਲ ਗੱਲ ਕਰਕੇ ਸਰਕਾਰ ਦੇ ਧਿਆਨ ਵਿਚ ਸਾਰਾ ਮਸਲਾ ਲਿਆਉਣਗੇ ਤਾਂ ਕਿ ਕੋਈ ਠੋਸ ਹੱਲ ਲੱਭਿਆ ਜਾ ਸਕੇ। 'ਸਿੱਖ ਦੇ ਫਰਾਂਸ' ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਮੂਹ ਮੈਂਬਰਾਂ ਭਾਈ ਚੈਨ ਸਿੰਘ, ਭਾਈ ਪਰਮਜੀਤ ਸਿੰਘ ਸੋਹਲ, ਭਾਈ ਰਣਜੀਤ ਸਿੰਘ, ਭਾਈ ਹਰਮਨਦੀਪ ਸਿੰਘ, ਭਾਈ ਜੁਗਰਾਜ ਸਿੰਘ, ਬੀਬੀ ਸਿਮਰਨਦੀਪ ਕੌਰ ਆਦਿ ਵੱਲੋਂ ਆਏ ਸਮੂਹ ਪਰਿਵਾਰਾਂ ਅਤੇ ਮੇਅਰ ਸਮੇਤ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸਿੱਖ ਨਸਲਕੁਸ਼ੀ ਤੇ ਪ੍ਰਭੁਸੱਤਾ ਕਾਨਫਰੰਸ 21 ਨੂੰ
ਕੈਲੀਫੋਰਨੀਆ। ਹੁਸਨ ਲੜੋਆ ਬੰਗਾ
13 ਅਕਤੂਬਰ ૿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖਸ ਫਾਰ ਜਸਟਿਸ ਵੱਲੋਂ 21 ਅਕਤੂਬਰ 2012 ਨੂੰ ਯੂਨੀਅਨ ਸਿਟੀ ਸਪੋਰਟਸ ਸੈਂਟਰ 31224 ਯੂਨੀਅਨ ਸਿਟੀ ਬੁਲੇਵਰਡ ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਸ਼ਾਮ ਨੂੰ 6 ਤੋਂ 9 ਵਜੇ ਤਕ ਵਿਸ਼ਾਲ ਸਿੱਖ ਨਸਲਕੁਸ਼ੀ ਤੇ ਪ੍ਰਭੁਸੱਤਾ ਕਾਨਫਰੰਸ ਕਰਵਾਈ ਜਾ ਰਹੀ ਹੈ। ਇਹ ਕਾਨਫਰੰਸ ਨੂੰ ਅਮਰੀਕਾ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਤੇ ਸੁਸਾਇਟੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਫਰੀਮੌਂਟ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਰੇਸੀ, ਗੁਰਦੁਆਰਾ ਸਾਹਿਬ ਸੈਨਹੋਜ਼ੇ, ਗੁਰਦੁਆਰਾ ਸਾਹਿਬ ਸੈਲਮਾ, ਗੁਰਦੁਆਰਾ ਸਾਹਿਬ ਯੂਬਾ ਸਿਟੀ, ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਬਰਾਡਸ਼ਾਹ ਸੈਕਰਾਮੈਂਟੋ, ਗੁਰਦੁਆਰਾ ਕਲਗੀਧਰ ਸਾਹਿਬ ਫਰਿਜ਼ਨੋ, ਗੁਰਦੁਆਰਾ ਸਾਹਿਬ ਮਿਲੀਪਿਟਸ, ਗੁਰਦੁਆਰਾ ਸਾਹਿਬ ਲੋਡਾਈ, ਗੁਰਦੁਆਰਾ ਸਾਹਿਬ ਐਲ ਸਬਰਾਂਟੋ, ਗੁਰਦੁਆਰਾ ਸਾਹਿਬ ਮਨਟੀਕਾ, ਗੁਰਦੁਆਰਾ ਸਾਹਿਬ ਟੂਲੇਰੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤ ਸੇਵਾ ਸੁਸਾਇਟੀ ਇੰਟਰਨੈਸ਼ਨਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਯੂਥ ਆਫ ਅਮਰੀਕਾ, ਬੇਅ ਏਰੀਆ ਸਿੱਖ ਅਲਾਇੰਸ, ਸਿੱਖ ਫੈਡਰੇਸ਼ਨ ਆਫ ਕੈਲੀਫੋਰਨੀਆ, ਆਪਣਾ ਪੰਜਾਬ, ਅਮਰੀਕਨ ਸਿੱਖ ਆਰਗੇਨਾਈਜ਼ੇਸ਼ਨ, ਖਾਲਸਾ ਡੈਂਟਲ ਸੈਨਹੋਜ਼ੇ, ਸ਼ਹੀਦ ਪਰਿਵਾਰ, ਖਾਲਸਾ ਜਾਗ੍ਰਿਤੀ ਲਹਿਰ ਅਤੇ ਗੁਰਮਤਿ ਚੇਤਨਾ ਲਹਿਰ ਸ਼ਾਮਿਲ ਹਨ। ਜਸਬੀਰ ਸਿੰਘ ਦਿੱਲੀ ਮੁੱਖ ਗਵਾਹ ਜਗਦੀਸ਼ ਟਾਇਟਲਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ। ਇਸੇ ਕਰਕੇ ਇਨਸਾਫ਼ ਲੈਣ ਲਈ ਕੌਮਾਂਤਰੀ ਪੱਧਰ 'ਤੇ ਲਹਿਰ ਚਲਾਈ ਜਾ ਰਹੀ ਹੈ। ਸੁਖਵਿੰਦਰ ਸਿੰਘ ਥਾਣਾ, ਮਹਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਜਿਸ ਲਈ ਕੌਮਾਂਤਰੀ ਪੱਧਰ 'ਤੇ ਆਵਾਜ਼ ਬੁਲੰਦ ਕਰਨ ਲਈ ਲਹਿਰ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 21 ਅਕਤੂਬਰ ਨੂੰ ਕਰਵਾਈ ਜਾ ਰਹੀ ਸਿੱਖ ਨਸਲਕੁਸ਼ੀ ਕਾਨਫਰੰਸ ਵਿਚ ਸਮੁੱਚੇ ਸਿੱਖ ਭਾਈਚਾਰੇ ਨੂੰ ਵੱਧ-ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਨਵੰਬਰ 2013 ਵਿਚ ਇਕ ਸਿੱਖ ਨਸਲਕੁਸ਼ੀ ਪਟੀਸ਼ਨ ਪਾਈ ਜਾਵੇਗੀ, ਜਿਸ ਲਈ 10 ਲੱਖ ਦਸਤਖ਼ਤ ਇਕੱਠੇ ਕੀਤੇ ਜਾਣਗੇ।

ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸ਼ਾਂਤਮਈ ਸੰਘਰਸ਼ ਰਹੇਗਾ ਜਾਰੀ-ਸੰਘੇੜਾ
ਬਰਨਾਲਾ, 13 ਅਕਤੂਬਰ (ਯਾਦਵਿੰਦਰ ਸਿੰਘ ਤਪਾ)-ਜਥੇਦਾਰ ਰਣਜੀਤ ਸਿੰਘ ਸੰਘੇੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਥੇ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਸਰਕਲ ਬਰਨਾਲਾ ਦੀ ਇੱਕ ਮੀਟਿੰਗ ਮੌਕੇ ਕਿਹਾ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਪਾਰਟੀ ਪ੍ਰਧਾਨ ਦੇ ਆਦੇਸ਼ਾਂ ਅਨੁਸਾਰ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿਚ ਵੱਖ-ਵੱਖ ਧਰਮਾਂ ਦੇ ਵਜ਼ੀਰ ਸ਼ਾਮਿਲ ਸਨ। ਉਸ ਰੀਤ ਅਨੁਸਾਰ ਹੀ ਖ਼ਾਲਿਸਤਾਨ ਦੇ ਰਾਜ ਵਿਚ ਵੱਖ-ਵੱਖ ਧਰਮਾਂ 'ਤੇ ਅਧਾਰਿਤ ਲਿਆਕਤ ਵਾਲੇ ਰਾਜ ਨੇਤਾ ਵਜ਼ੀਰ ਹੋਣਗੇ ਅਤੇ ਖ਼ਾਲਿਸਤਾਨ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਵਪਾਰ ਲਈ ਖ਼ੋਲ੍ਹ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਸ ਮੀਟਿੰਗ ਵਿਚ ਇੱਕ ਚੋਣ ਵੀ ਕੀਤੀ ਗਈ ਜਿਸ ਅਨੁਸਾਰ ਹਰਜੀਤ ਸਿੰਘ ਸਰਕਲ ਦਿਹਾਤੀ ਪ੍ਰਧਾਨ, ਗੁਰਤੇਜ ਸਿੰਘ ਭੱਦਲਵੱਢ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਕੋਠੇ ਸੁਰਜੀਤ ਪੁਰਾ ਮੀਤ ਪ੍ਰਧਾਨ, ਗੁਰਮੀਤ ਸਿੰਘ ਮੀਤ ਪ੍ਰਧਾਨ, ਧੰਨਾ ਸਿੰਘ ਠੀਕਰੀਵਾਲਾ ਜ਼ਿਲ੍ਹਾ ਜਥੇਬੰਦਕ ਸਕੱਤਰ ਸਰਵ ਸੰਮਤੀ ਨਾਲ ਚੁਣੇ ਗਏ। ਇਸ ਮੌਕੇ ਪ੍ਰੀਤਮ ਸਿੰਘ ਟੋਨੀ ਗੁਰਪ੍ਰੀਤ ਸਿੰਘ ਖੁੱਡੀ, ਹਰੀ ਸਿੰਘ ਸੰਘੇੜਾ, ਸੁਖਦੇਵ ਸਿੰਘ ਪੰਨੂ, ਡਾ: ਜਗਰੂਪ ਸਿੰਘ, ਡਾ: ਪਰਮਜੀਤ ਸਿੰਘ ਸੰਘੇੜਾ, ਮਨਜੀਤ ਸਿੰਘ ਸੰਘੇੜਾ, ਜੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ ਬਿੱਲੂ ਪੱਤੀ ਸੇਖਵਾਂ, ਮਹਿੰਦਰ ਸਿੰਘ ਸੰਘੇੜਾ, ਕਰਨੈਲ ਸਿੰਘ ਸੁਰਜੀਤਪੁਰਾ ਕੋਠੇ, ਮੋਤਾ ਸਿੰਘ ਨਾਈਵਾਲਾ, ਬਘੇਰਾ ਸਿੰਘ ਛੰਨਾ, ਕੁਲਵਿੰਦਰ ਸਿੰਘ ਕਰਮਗੜ੍ਹ, ਗੁਰਬਖ਼ਸ਼ੀਸ਼ ਸਿੰਘ ਬਬਲੂ, ਬਲਜਿੰਦਰ ਸਿੰਘ ਬਰਨਾਲਾ ਹੋਰ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।