ਮੁੱਖ ਖ਼ਬਰਾਂ
ਅਖਿਲੇਸ਼ ਵੱਲੋਂ ਖੁਰਸ਼ੀਦ ਨੂੰ ਬਚਾਉਣ ਦੀ ਕੋਸ਼ਿਸ਼: ਕੇਜਰੀਵਾਲਨਵੀਂ ਦਿੱਲੀ, 14 ਅਕਤੂਬਰ ਅਰਵਿੰਦ ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੂੰ ਫੰਡਾਂ ’ਚ ਬੇਨੇਮੀਆਂ ਦੇ ਮਾਮਲੇ ’ਚੋਂ ਬਚਾਉਣ ਲਈ ਸਾਜ਼ਿਸ਼ ਰਚ ਰਹੀ ਹੈ। ਸ੍ਰੀ ਖੁਰਸ਼ੀਦ ਨੂੰ ਪੰਜ ਸਵਾਲ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਦੋਸ਼ ਸਿਰਫ ਉਸ ਵੱਲੋਂ ਹੀ ਨਹੀਂ ਲਾਏ ਜਾ ਰਹੇ ਬਲਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ
ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀਨਵੀਂ ਦਿੱਲੀ, 14 ਅਕਤੂਬਰ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ’ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਕਮਿਸ਼ਨ ਨੇ ਪੱਤਰ ਲਿਖ ਕੇ ਸਰਕਾਰ ਨੂੰ ਦੋਵਾਂ ਸਬੰਧੀ ਕਾਨੂੰਨ ’ਚ ਸੋਧ ਕਰਨ ਦਾ ਸੁਝਾਅ ਦਿੱਤਾ ਹੈ। ਨਵੇਂ ਕਾਨੂੰਨ ਅਨੁਸਾਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਿਦੇਸ਼ੀ ਕੰਪਨੀਆਂ ਤੇ ਸਰਕਾਰੀ ਸੰਸਥਾਵਾਂ ਤੋਂ ਹਾਸਲ ਚੋਣ ਫੰਡ ਦਾ ਖੁਲਾਸਾ ਕਰਨਾ ਪਵੇਗਾ। ਸਰਕਾਰੀ ਸੂਤਰਾਂ ਨੇ ਦੱਸਿਆ
ਮੈਡੀਕਲ ਕੌਂਸਲ ਵੱਲੋਂ 27 ਭ੍ਰਿਸ਼ਟ ਡਾਕਟਰਾਂ ਉਪਰ ਪਾਬੰਦੀਨਵੀਂ ਦਿੱਲੀ, 14 ਅਕਤੂਬਰ ਡਾਕਟਰਾਂ ਦੁਆਰਾ ਭ੍ਰਿਸ਼ਟ ਢੰਗ ਤਰੀਕੇ ਅਪਣਾਉਣ ਵਿਰੁੱਧ ਸਖ਼ਤੀ ਕਰਦਿਆਂ ਮੈਡੀਕਲ ਕੌਂਸਲ ਆਫ ਇੰਡੀਆ ਨੇ 27 ਡਾਕਟਰਾਂ ਦੇ ਨਾਂ ਇੰਡੀਅਨ ਮੈਡੀਕਲ ਰਜਿਸਟਰ ਵਿਚੋਂ ਹਟਾਉਣ ਦੇ ਆਦੇਸ਼ ਦੇ ਦਿੱਤੇ ਹਨ ਤੇ ਇਨ੍ਹਾਂ ਉਤੇ ਤਿੰਨ ਤੋਂ ਪੰਜ ਸਾਲ ਲਈ ਪ੍ਰੈਕਟਿਸ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਜਿਨ੍ਹਾਂ ਮੈਡੀਕਲ ਮਾਹਿਰਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੈ, ਉਹ ਪ੍ਰੈਕਟਿਸ
ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਮੁੜ ਦੌਰੇ ਦੀ ਚਰਚਾਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਇਸੇ ਮਹੀਨੇ ਮੁੜ ਪੰਜਾਬ ਦਾ ਦੌਰਾ ਕਰਨ ਦੀ ਉਮੀਦ ਹੈ। ਸੁੂਤਰਾਂ ਅਨੁਸਾਰ ਭਾਵੇਂ ਪਿਛਲੇ ਦਿਨੀਂ ਸ੍ਰੀ ਗਾਂਧੀ ਨੇ ਪੰਜਾਬ ਦੇ ਦੋ ਰੋਜ਼ਾ ਦੌਰੇ ਦੌਰਾਨ ਰਾਜ ਦੇ ਵੱਖ-ਵੱਖ ਪੱਧਰਾਂ ਦੇ ਪਾਰਟੀ ਆਗੂਆਂ ਨੂੰ ਮਿਲਕੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਹੋਈ ਅਣਕਿਆਸੀ
ਓਸਾਮਾ ਨੂੰ ਮਾਰਨ ਵਿੱਚ ਮਦਦਗਾਰ ਡਾਕਟਰ ਕੋਲੋਂ ਮਿਲਿਆ ਸੈਟੇਲਾਈਟ ਫੋਨਇਸਲਾਮਾਬਾਦ, 14 ਅਕਤੂਬਰ ਅਲ-ਕਾਇਦ ਦੇ ਆਗੂ ਓਸਾਮਾ ਬਿਨ ਲਾਦਿਨ ਦੀ ਭਾਲ ਕਰਨ ਲਈ ਕਥਿਤ ਤੌਰ ’ਤੇ ਅਮਰੀਕਾ ਦੀ ਮਦਦ ਕਰਨ ਵਾਲੇ ਅਤੇ ਇਸ ਸਮੇਂ ਪੇਸ਼ਾਵਰ ਜੇਲ੍ਹ ਵਿਚ ਨਜ਼ਰਬੰਦ ਡਾਕਟਰ ਪਾਸੋਂ ਪਾਕਿਸਤਾਨੀ ਅਧਿਕਾਰੀਆਂ ਨੇ ਸੈਟੇਲਾਈਟ ਫੋਨ ਬਰਾਮਦ ਕੀਤਾ ਹੈ। ਜੇਲ੍ਹ ਵਿਚ ਉਸ ’ਤੇ ਨਜ਼ਰ ਰੱਖਣ ਲਈ ਤਾਇਨਾਤ ਚਾਰ ਪੁਲੀਸ ਕਮਾਂਡੋਜ਼ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ‘ਡਾਨ’ ਨਿਊਜ਼ ਦੀ ਰਿਪੋਰਟ
ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਦੀ ਬੱਲੇ-ਬੱਲੇਪ੍ਰਭਜੋਤ ਸਿੰਘ/ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ ਵਿਦੇਸ਼ ਵਿੱਚ ਵਸੇ ਪੰਜਾਬੀ ਹਰ ਖੇਤਰ ’ਚ ਮੱਲਾਂ ਮਾਰ ਰਹੇ ਹਨ। ਬਿਗਾਨੇ ਮੁਲਕਾਂ ’ਚ ਕਾਰੋਬਾਰ ਤੇ ਸਿਆਸਤ ਦੇ ਖੇਤਰ ’ਚ ਆਪਣੀ ਚੰਗੀ ਪਕੜ ਬਣਾਉਣ ਤੋਂ ਇਲਾਵਾ ਸੱਭਿਆਚਾਰਕ ਤੇ ਸਮਾਜਿਕ ਖੇਤਰ ’ਚ ਵੀ ਪੰਜਾਬੀਆਂ ਨੇ ਚੰਗਾ ਨਾਮਣਾ ਖੱਟਿਆ ਹੈ। ਇਸ ਕੜੀ ਨੂੰ ਭੰਗੜਾ ਕਲਾਕਾਰ ਚੰਨੀ ਸਿੰਘ ਤੇ ਪਵਨਿੰਦਰ ਸਿੰਘ ਅੱਠਵਾਲ
ਮਲਾਲਾ ਦੀ ਸਿਹਤ ਵਿੱਚ ਮਾਮੂਲੀ ਸੁਧਾਰਇਸਲਾਮਾਬਾਦ, 14 ਅਕਤੂਬਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਪਾਕਿਸਤਾਨੀ ਮੁਟਿਆਰ ਮਲਾਲਾ ਯੂਸਫਜ਼ਈ, ਜਿਸ ਨੂੰ ਤਾਲਿਬਾਨ ਨੇ ਸਿਰ ’ਚ ਗੋਲੀ ਮਾਰ ਦਿੱਤੀ ਸੀ, ਦੀ ਹਾਲਤ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਸੰਯੁਕਤ ਅਰਬ ਅਮੀਰਾਤ ਦੇ ਸ਼ਾਹੀ ਪਰਿਵਾਰ ਨੇ ਮਾਲਾਲਾ ਨੂੰ ਇਲਾਜ ਲਈ ਬਾਹਰਲੇ ਮੁਲਕ ਲੈ ਕੇ ਜਾਣ ਲਈ ਹਵਾਈ ਐਂਬੂਲੈਂਸ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਉੱਧਰ ਪਾਕਿ ਸੁਰੱਖਿਆ
ਵਿਰੋਧ ਦੇ ਡਰੋਂ ਸੁਖਬੀਰ ਦੀ ਫ਼ਰੀਦਕੋਟ ਫੇਰੀ ਰੱਦਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ,14 ਅਕਤੂਬਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫ਼ਰੀਦਕੋਟ ਫੇਰੀ ਨੂੰ ਅੱਜ ਐਨ ਮੌਕੇ ’ਤੇ ਰੱਦ ਕਰ ਦਿੱਤਾ ਗਿਆ। ਸ਼ਰੁਤੀ ਅਗਵਾ ਕਾਂਡ ਦੇ ਵਿਰੋਧ ’ਚ ਸ਼ਹਿਰ ਵਾਸੀ ਰੋਸ ਵਿਖਾਵੇ ਕਰ ਰਹੇ ਹਨ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਸੀ ਕਿ ਫ਼ਰੀਦਕੋਟ ਫੇਰੀ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਉਨ੍ਹਾਂ ਦਾ ਘਿਰਾਓ ਕੀਤਾ
ਖੰਡ ਮਿੱਲ ਦੀ ਜ਼ਮੀਨ ’ਤੇ ਰਿਹਾਇਸ਼ੀ ਕਲੋਨੀ ਉਸਾਰਨ ਦੀ ਤਜਵੀਜ਼ਜਸਵੰਤ ਜੱਸ ਫ਼ਰੀਦਕੋਟ,14 ਅਕਤੂਬਰ ਆਰਥਿਕ ਮੰਦਹਾਲੀ ’ਚੋਂ ਲੰਘ ਰਹੀ ਪੰਜਾਬ ਸਰਕਾਰ ਫ਼ਰੀਦਕੋਟ ਸ਼ਹਿਰ ਦੀ ਦੋ ਸੌ ਏਕੜ ਕੀਮਤੀ ਜ਼ਮੀਨ ’ਤੇ ਕਲੋਨੀਆਂ ਬਣਾ ਕੇ ਵੇਚਣ ਦੀ ਤਿਆਰੀ ’ਚ ਹੈ। ਪੁੱਡਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਸਰਕਾਰ ਦੀ ਦੋ ਸੌ ਏਕੜ ਜ਼ਮੀਨ ’ਤੇ ਦੇਣਦਾਰੀਆਂ ਦੇ ਵੇਰਵਿਆਂ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਪੁੱਡਾ ਦੇ ਬਠਿੰਡਾ ਸਥਿਤ ਦਫ਼ਤਰ ਨੇ
ਅਸਲੇ ਦੇ ਜਾਅਲੀ ਲਾਇਸੈਂਸ ਬਣਾਉਣ ਦਾ ਸਕੈਂਡਲ ਬੇਪਰਦਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 14 ਅਕਤੂਬਰ ਥਾਣਾ ਸ਼ੰਭੂ ਦੀ ਪੁਲੀਸ ਨੇ ਅਸਲੇ ਸਬੰਧੀ ਜਾਅਲਸਾਜ਼ੀ ਦੇ ਧੰਦੇ ਨੂੰ ਬੇਨਕਾਬ ਕਰਦਿਆਂ ਦਰਜਨ ਪਿਸਤੌਲ ਤੇ ਰਿਵਾਲਵਰ, ਵੱਖ-ਵੱਖ ਕਿਸਮਾਂ ਦੀਆਂ 11 ਰਾਈਫਲਾਂ, 15 ਜਾਅਲੀ ਅਸਲਾ ਲਾਇਸੈਂਸ ਅਤੇ ਸਵਾ ਸੌ ਕਾਰਤੂਸ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਥੇ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਪਟਿਆਲਾ
ਵਿਦਿਆਰਥੀਆਂ ਦੇ ਵਜ਼ੀਫ਼ੇ ਨਾਲ ਪੰਜਾਬ ਸਰਕਾਰ ਨੇ ਕੀਤੀ ‘ਹੁਸ਼ਿਆਰੀ’ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ ਘੱਟ ਗਿਣਤੀਆਂ ਦੇ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਪੰਜਾਬ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਜਾਰੀ ਕੀਤੀ 87.05 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ ਯੋਗ ਵਿਦਿਆਰਥੀਆਂ ਨੂੰ ਸਿਰਫ 15.43 ਕਰੋੜ ਰੁਪਏ ਨਸੀਬ ਹੋਏ ਹਨ। ਇਸ ਕੇਂਦਰੀ ਗਰਾਂਟ ਦੀ 82 ਫੀਸਦ ਰਾਸ਼ੀ (71.62 ਕਰੋੜ ਰੁਪਏ) ਹਾਲੇ
ਸੰਤ-ਮਹਾਂਪੁਰਸ਼ ਨਸ਼ਿਆਂ ਵਿਰੁੱਧ ਜਾਗਰੂਕਤਾ ਲਹਿਰ ਚਲਾਉਣ: ਬਾਦਲਦਰਸ਼ਨ ਸਿੰਘ ਸੋਢੀ ਮੁਹਾਲੀ, 14 ਅਕਤੂਬਰ ਪੰਜਾਬ ਸਰਕਾਰ ਵੱਲੋਂ ਜਲੰਧਰ ਨੇੜਲੇ ਇਤਿਹਾਸਕ ਕਸਬਾ ਕਰਤਾਰਪੁਰ ਵਿਖੇ ਦੇਸ਼ ਦੀ ਜੰਗ-ਏ-ਆਜ਼ਾਦੀ ਵਿੱਚ ਸ਼ਹਾਦਤਾਂ ਦੇਣ ਵਾਲੇ ਸਾਰੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਵਿਲੱਖਣ ਯਾਦਗਾਰ 25 ਏਕੜ ਜ਼ਮੀਨ ’ਤੇ ਸਥਾਪਤ ਕੀਤੀ ਜਾਵੇਗੀ। ਇਹ ਯਾਦਗਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਵੇਗੀ। ਇਹ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼