Sant Baba Inderjeet Singh jee Rakba Wale

ਪਿੰਡ ਝਾਂਮਪੁਰ ਵਿਖੇ ਦੀਪ ਸਿੱਧੂ ਦੀ ਯਾਦ ਵਿੱਚ ਧਾਰਮਿਕ ਸਮਾਗਮ ਹੋਇਆ

 


ਪਿੰਡ ਝਾਂਮਪੁਰ ਵਿਖੇ ਦੀਪ ਸਿੱਧੂ ਦੀ ਯਾਦ ਵਿੱਚ ਧਾਰਮਿਕ ਸਮਾਗਮ ਹੋਇਆ

ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪਿੰਡ ਝਾਂਮਪੁਰ ਦੇ ਨੌਜਵਾਨਾ ਅਤੇ ਸੰਮੂਹ ਸੰਗਤ ਵੱਲੋਂ ਮਿਤੀ 2 ਅਪ੍ਰੈਲ 2022  ਸ਼ਾਮ ਨੂੰ 6 ਵਜੇ ਤੋਂ 10 ਰਾਤ ਤੱਕ ਦਿਨ ਸ਼ਨਿੱਚਰਵਾਰ ਵਾਲੇ ਦਿਨ ਪਿੰਡ ਝਾਂਮਪੁਰ ਵਿਖੇ ਪਹਿਲਾ ਸਮਾਗਮ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਗਿਆ ਇਸ ਸਮਾਗਮ ਵਿੱਚ ਸੰਗਤਾਂ ਨੂੰ  ਸੰਬੋਧਨ ਹੁੰਦਿਆ ਕਿਹਾ ਕਿ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਤਾਂ ਹੀ ਦੇ ਸਕਦੇ ਹਾਂ ਜਦੋਂ ਅਸੀਂ ਆਪਣੀ ਹੋਂਦ ਦੀ ਲੜਾਈ ਨੂੰ ਸਮਝਾਂਗੇ, ਜੇਕਰ ਅਸੀਂ ਸਿਰਫ ਨਾਅਰੇ ਮਾਅਰਕੇ ਹੀ ਦੀਪ ਸਿੱਧੂ ਦੀ ਸੋਚ ਨੂੰ ਕਾਇਮ ਕਰਨ ਦਾ ਭਰਮ ਪਾਲਦੇ ਰਹੇ ਤਾਂ ਇਸੇ ਤਰ੍ਹਾਂ ਪੰਜਾਬ ਸਦਾ ਲੁਟਿਆ ਜਾਂਦਾ ਰਹੇਗਾ। ਉਹਨਾਂ ਵਿਸ਼ੇਸ਼ ਤੌਰ ਤੇ ਭਗਵੰਤ ਮਾਨ ਮੁੱਖ ਮੰਤਰੀ ਵੱਲੋਂ ਕੋਈ ਤਕੜਾ ਰੋਸ ਨਾ ਜ਼ਾਹਿਰ ਕਰਨ ਤੇ ਕਿਹਾ ਕਿ ਉਹਨਾਂ ਨੇ ਪੰਜ ਰਾਜ ਸਭਾ ਮੈਂਬਰ ਜੋ ਦਿੱਲੀ ਲਈ ਭੇਜੇ ਹਨ ਉਹ ਪੰਜਾਬ ਤੋਂ ਹੀ ਕਿਉਂ ਨਹੀਂ ਲਏ ਜਾਣ ਦੀ ਵਕਾਲਤ ਕੀਤੀ। ਸ. ਈਮਾਨ ਸਿੰਘ ਮਾਨ ਨੇ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨੀ ਸੀ ਪਰੰਤੂ ਉਹਨਾਂ ਦੇ ਭਣੋਈਆ ਸਾਹਿਬ ਸ. ਹਰਜਿੰਦਰ ਸਿੰਘ ਟੈਡੀ ਰੱਬ ਨੂੰ ਪਿਆਰੇ ਹੋ ਗਏ ਹਨ ਤੇ  ਜਿਸ ਕਰਕੇ ਉਹ ਉਹਨਾ ਗ੍ਰਹਿ ਵਿਖੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਰਹੇ ਹਨ । ਇਥੇ ਦੱਸਣਾ ਵਾਜਿਬ ਸਮਝਦੇ ਹੋਇੇਆ ਸ. ਈਮਾਨ ਸਿੰਘ ਮਾਨ ਨੇ ਆਪਣੇ   ਫੁਫੜ ਜੀ ਦੀ ਸ. ਮਾਨ ਨੂੰ ਭਾਗਲਪੁਰ ਜੇਲ੍ਹ ਵਿਚ ਜਾ ਕੇ ਸਾਰੀ ਪੈਰਵਾਈ ਕਰਨ ਅਤੇ ਉਹਨਾਂ ਦੀ ਗੈਰਹਾਜਰੀ ਵਿਚ ਸਾਡੀ ਭਾਵ ਸ. ਈਮਾਨ ਸਿੰਘ ਮਾਨ ਅਤੇ ਪ੍ਰੀਵਾਰ ਦੀ ਦੇਖਭਾਲ ਕੀਤੀ ਸੀ ਜਿਸ ਲਈ ਅੱਜ ਸ. ਮਾਨ ਦਾ ਫਰਜ ਹੈ ਆਪਣੇ ਭਣੋਈਏ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰੀਵਾਰ ਦੀ ਦੇਖਭਾਲ ਕਰੇ । ਇਸ ਵਕਤ  ਜਗਤ ਪ੍ਰਸਿੱਧ  ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਭਗਵੰਤ ਸਿੰਘ ਢੀਂਡਸਾ, ਸ਼ੇਰ ਏ ਪੰਜਾਬ ਕਵੀਸ਼ਰੀ ਜਥਾ ਪਿੰਡ ਝਾਂਮਪੁਰ, ਗੁਰਦੁਆਰਾ ਸਾਹਿਬ ਝਾਂਮਪੁਰ ਦੇ ਹੈਡ ਗ੍ਰੰਥੀ ਸਾਹਿਬ ਭਾਈ ਨਰਿੰਦਰਪਾਲ ਸਿੰਘ ਹੀਰਾ ਗੁਰੁ ਸਾਹਿਬ ਜੀ ਦੀ ਸੇਵਾ ਨਿਭਾਈ। ਸਾਰੇ ਢਾਡੀ ਜਥਿਆਂ ਅਤੇ ਕਵੀਸ਼ਰੀਆਂ ਵੱਲੌ ਸ਼ਹੀਦ ਦੀਪ ਸਿੱਧੂ ਦੀਆਂ ਵਾਰਾਂ ਅਤੇ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਸ. ਜਸਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅਤੇ ਹੋਰ ਨੌਜਵਾਨਾਂ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਪੂਰੀ ਸਰਗਰਮੀ ਨਾਲ ਸੇਵਾ ਨਿਭਾਈ। 

ਇਸ ਵੇਲੇ ਸਟੇਜ ਤੇ ਬੋਲਣ ਵਾਲੇ ਬੁਲਾਰਿਆਂ ਸ. ਈਮਾਨ ਸਿੰਘ ਮਾਨ ਤੋਂ ਇਲਾਵਾ, ਸ. ਬਲਵੰਤ ਸਿੰਘ ਨਜ਼ਦੀਕੀ ਸ਼ਹੀਦ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ), ਨੇ ਦੀਪ ਸਿੱਧੂ ਦੀ ਹੋਂਦ ਦੀ ਲੜਾਈ ਲਈ ਨੌਜਵਾਨਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ, ਗੁਰਜੀਤ ਸਿੰਘ ਝਾਂਮਪੁਰ ਨੇ ਅੱਗੋਂ ਵੀ ਅਜਿਹੇ ਪ੍ਰੋਗਾਮ ਕਰਾਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਬੁਲਾਰਿਆਂ ਤੋਂ ਇਲਾਵਾ ਸ. ਹਰਮਨਪ੍ਰੀਤ ਸਿੰਘ ਚਾਵਲਾ, ਸੀ.ਮੀ. ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਸੁਖਦੇਵ ਸਿੰਘ ਸਾਬਕਾ ਠਾਣੇਦਾਰ, ਕੁਲਵੰਤ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਸਿੱਧੂ ਭਾਈਕੇ, ਮੇਜਰ ਸਿੰਘ, ਸੁਖਵਿੰਦਰ ਸਿੰਘ ਲਾਡੀ, ਗੁਰਵਿੰਦਰ ਸਿੰਘ, ਧਰਮ ਵੀਰ ਸਿੰਘ, ਮਨਦੀਪ ਸਿੰਘ ਟੈਂਟ ਹਾਊਸ, ਕੋਮਲਪ੍ਰੀਤ ਸਿੰਘ, ਰਿੱਕੀ ਚੌਹਾਨ, ਗੁਰਜੰਟ ਸਿੰਘ ਫੌਜੀ, ਅਮ੍ਰਿਤ ਸਿੰਘ ਸੁrਖਜਿੰਦਰ ਸਿੰਘ, ਗੁਰਜੀਤ ਕੌਰ ਕਿਸਾਨ ਮਜ਼ਦੂਰ ਏਕਤਾ ਜਥੇਬੰਦੀ ਦੀ ਪ੍ਰਧਾਂਨ ਅਤੇ ਉਹਨਾਂ ਦੀ ਬੇਟੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਜੋੜੇ ਘਰ ਦੀ ਸੇਵਾ ਭਗੜਾਣਾ ਦੇ ਨੌਜਵਾਨਾ ਵਲੋਂ ਨਿਭਾਈ ਗਈ, ਬਰਾਸ ਨੌਜਵਾਨਾਂ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ।

ਇਸ ਸਮਾਗਮ ਦੀ ਸਮਾਪਤੀ ਸ਼ਾਮੀ ਰਹਿਰਾਸ ਸਾਹਿਬ ਤੋਂ ਲੈ ਕੇ ਸ੍ਰੀ ਅਨੰਦ ਸਾਹਿਬ ਦੇ ਪਾਠ ਨਾਲ ਕਰੀਬ ਸਵਾ ਗਿਆਰਾਂ ਵਜੇ ਰਾਤ ਨੂੰ ਹੋਈ। ਸੰਮੂਹ ਸੰਗਤਾਂ ਦਾ ਇਕਾਗਰਤਾ ਦੀ ਧੰਨਵਾਦ ਕੀਤਾ ਗਿਆ ।

ਇਹੋ ਜਿਹੇ ਸਮਾਗਮਾਂ ਤੋਂ ਸੇਧ ਲੈ ਕੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ  ਕੌਮ ਦੀ ਆਵਾਜ ਨੂੰ ਬਲੁੰਦ ਕਰਨ ਲਈ ਆਪ ਮੁਹਾਰੇ ਅੱਗੇ ਆਉਣਗੇ ਤਾਂ ਕਿ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਨੱਥ  ਪੈ ਸਕੇ।  

ਅਵਤਾਰ ਸਿੰਘ, ਅਕਵਾਲ ਸਿੰਘ ਪੂਨੀਆਂ ਨੇ ਜਸਤਿੰਦਰ ਸਿੰਘ ਲਾਲੀ ਬਹੁਤ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾਈਆਂ

ਜਾਰੀ ਕਰਤਾ:

ਗੁਰਜੀਤ ਸਿੰਘ ਝਾਂਮਪੁਰ, ਮੈਂਬਰ ਅਗਜ਼ੈਕਟਿਵ ਕਮੇਟੀ, ਯੂ.ਐੱਸ.ਏ. ਯੁਨਿਟ






Audio Gurbani at Spotify