ਸੰਮੂਹ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪਿੰਡ ਝਾਂਮਪੁਰ ਦੇ ਨੌਜਵਾਨਾ ਅਤੇ ਸੰਮੂਹ ਸੰਗਤ ਵੱਲੋਂ ਮਿਤੀ 2 ਅਪ੍ਰੈਲ 2022 ਸ਼ਾਮ ਨੂੰ 6 ਵਜੇ ਤੋਂ 10 ਰਾਤ ਤੱਕ ਦਿਨ ਸ਼ਨਿੱਚਰਵਾਰ ਵਾਲੇ ਦਿਨ ਪਿੰਡ ਝਾਂਮਪੁਰ ਵਿਖੇ ਪਹਿਲਾ ਸਮਾਗਮ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦੀ ਪ੍ਰਧਾਨਗੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰਨਗੇ ਅਤੇ ਉਹਨਾਂ ਦੇ ਹੋਣਹਾਰ ਸਪੁੱਤਰ ਸ. ਈਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਇਸ ਵਕਤ ਜਗਤ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਭਗਵੰਤ ਸਿੰਘ ਢੀਂਡਸਾ, ਸ਼ੇਰ ਏ ਪੰਜਾਬ ਕਵੀਸ਼ਰੀ ਜਥਾ ਪਿੰਡ ਝਾਂਮਪੁਰ, ਭਾਈ ਜਸਵੰਤ ਸਿੰਘ ਦਾ ਕਵੀਸ਼ਰੀ, ਗੁਰਦੁਆਰਾ ਸਾਹਿਬ ਝਾਂਮਪੁਰ ਦੇ ਹੈਡ ਗ੍ਰੰਥੀ ਸਾਹਿਬ ਭਾਈ ਨਰਿੰਦਰਪਾਲ ਸਿੰਘ ਹੀਰਾ ਗੁਰੁ ਸਾਹਿਬ ਜੀ ਦੀ ਸੇਵਾ ਕਰਨਗੇ।
ਇਹੋ ਜਿਹੇ ਸਮਾਗਮਾਂ ਤੋਂ ਸੇਧ ਲੈ ਕੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਕੌਮ ਦੀ ਆਵਾਜ ਨੂੰ ਬਲੁੰਦ ਕਰਨ ਲਈ ਆਪ ਮੁਹਾਰੇ ਅੱਗੇ ਆਉਣਗੇ ਤਾਂ ਕਿ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਨੱਥ ਪੈ ਸਕੇ।
ਦੁਬਾਰਾ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਪਵਿੱਤਰ ਫਰਜ ਪਛਾਣਦੇ ਹੋਏ ਦੀਪ ਸਿੱਧੂ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਪਿੰਡ ਝਾਂਮਪੁਰ ਦੇ ਸਮਾਗਮ ਵਿੱਚ ਹੁੰਮ ਹੁੰਮਾ ਕੇ ਪਹੁੰਚੋ ਜੀ।
ਪਿੰਡ ਝਾਂਮਪੁਰ ਦੀ ਨੌਜਵਾਨ ਸਭਾ
ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਧਰਮਵੀਰ ਸਿੰਘ, ਸੁਖਜਿੰਦਰ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ, ਅਕਵਾਲ ਸਿੰਘ ਪੂਨੀਆਂ, ਸੁਖਦੀਪ ਸਿੰਘ, ਗੁਰਤੇਜ ਸਿੰਘ,ਡਾ. ਜਸਵਿੰਦਰ ਸਿੰਘ ਅਤੇ ਜਸਤਿੰਦਰ ਸਿੰਘ ਲਾਲੀ ।
ਜਾਰੀ ਕਰਤਾ:
ਗੁਰਜੀਤ ਸਿੰਘ ਝਾਂਮਪੁਰ, ਮੈਂਬਰ ਅਗਜ਼ੈਕਟਿਵ ਕਮੇਟੀ, ਯੂ.ਐੱਸ.ਏ. ਯੁਨਿਟ
