ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਸਬੰਧੀ ਪਛਤਾਵਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਭਗੜਾਣਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪਵਿੱਤਰ ਅਸਥਾਨ ਵਿਖੇ ਪਵਾਏ ਗਏ ਜਿਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸ. ਈਮਾਨ ਸਿੰੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਅਸੀਂ ਸ੍ਰੀ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਪਰ ਅfਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਸਬੰਧੀ ਪਛਤਾਵਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਭਗੜਾਣਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪਵਿੱਤਰ ਅਸਥਾਨ ਵਿਖੇ ਪਵਾਏ ਗਏ ਜਿਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸ. ਈਮਾਨ ਸਿੰੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਅਸੀਂ ਸ੍ਰੀ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਪਰ ਅਪਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰਨ ਵਾਲੇ ਗੁਰੁ ਨੂੰ ਉਸ ਸਮੇ ਮੁਗਲ ਸਲਤਨਤ ਨੇ ਤੱਤੀ ਤਵੀ ਦੇ ਬਿਠਾ ਕੇ ਸ਼ਹੀਦ ਕੀਤਾ ਸੀ ਜੋ ਸਿੱਖ ਕੌਮ ਦੇ ਪਹਿਲੇ ਮਹਾਨ ਸ਼ਹੀਦ ਗੁਰੁ ਹੋਏ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਅਜੇ ਤੱਕ ਵੀ ਰੁਕਣ ਦਾ ਨਾਮ ਨਹੀਂ ਲਹਿ ਰਹੀਆਂ ਪਹਿਲਾਂ ਹੋਈਆਂ ਬੇਅਦਬੀਆਂ ਜਿਵੇਂ ਕਿ ਬਰਗਾੜੀ ਬੁਰਜ ਜਵਾਹਰਕੇ ਤਰਖਾਣ ਮਾਜਰਾ ਅਤੇ 328 ਸਰੂਪਾਂ ਦਾ ਅਜੇ ਵੀ ਪਤਾ ਨਹੀਂ ਲੱਗ ਰਿਹਾ ਜਿਹੜੀਆਂ ਸਰਕਾਰ ਵੱਲੋਂ ਪੜਤਾਲ ਕਰਨ ਲਈ ਸਿਟ ਬਣਾਈਆਂ ਗਈਆਂ ਉਹਨਾਂ ਨੂੰ ਹਾਈਕੋਰਟ ਨੇ ਮੂਲੋਂ ਹੀ ਰੱਦ ਕਰਕੇ ਹੋਰ ਸਿੱਟ ਬਣਾ ਦਿਤੀ ਇਹ ਕਿਹੋ ਜਿਹਾ ਇਨਸਾਫ ਹੈ ਜੇਕਰ ਅਸੀਂ ਆਪਣੇ ਗੁਰੁ ਲਈ ਹੀ ਇਨਸਾਫ ਨਹੀਂ ਲੈ ਸਕੇ ਤਾਂ ਹੋਰ ਕੀ ਇਨਸਾਫ ਮਿਲਣ ਦੀ ਆਸ ਤੇ ਬੈਠੇ ਹਾਂ। ਉਹਨਾ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰਾਂ ਵਿੱਚ ਦਬਾਉਣ ਬਣਾ ਕੇ ਜੋਰ ਨਾਲ ਆਵਾਜ ਉਠਾਉਣ ਤਾਂ ਜੋ ਇਨਸਾਫ ਮਿਲ ਸਕੇ ਅਤੇ ਦੋਸ਼ੀ ਕਠਾਹਿਰੇ ਵਿੱਚ ਹੋਣ।
ਇਸ ਸਮੇਂ ਭਾਈ ਬਲਵਿੰਦਰ ਸਿੰਘ ਜੀ ਚੰਦੂਮਾਜਰਾ ਨੇ ਵੀ ਕਥਾ ਕਰਦਿਆਂ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਪਤਾ ਲਗਾਉਣ ਲਈ ਅਪੀਲ ਕੀਤੀ ਅਤੇ ਬੜੀ ਹੀ ਸੁੰਦਰ ਕਥਾ ਸ੍ਰੀ ਗੁਰੁ ਅਰਜਨ ਸਾਹਿਬ ਦੇ ਬਾਬਤ ਕੀਤੀ ।
ਝਾਂਮਪੁਰ ਦੇ ਸ. ਗੁਰਮੀਤ ਸਿੰਘ ਕਵੀਸ਼ਰੀ ਜਥੇ ਨੇ ਵੀ ਸ਼ਹੀਦੀ ਸਬੰਧੀ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਥੇ ਜਿਕਰ ਕਰਨਾ ਲਾਜ਼ਮੀ ਹੈ ਕਿ ਇਸ ਪ੍ਰੋਗਰਾਮ ਨੂੰ ਪਿੰਡ ਝਾਂਮਪੁਰ ਦੇ ਵਸਨੀਕ ਨੰਬਰਦਾਰ ਸ. ਕੁਲਵੰਤ ਸਿੰਘ ਅਤੇ ਭਰਾ ਗੁਰਜੀਤ ਸਿੰਘ ਯੂ.ਐਸ.ਏ. ਨੇ ਪ੍ਰੀਵਾਰ ਸਮੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਮਿਤੀ 12 ਜੂਨ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 9 ਪਿੰਡ ਭਗੜਾਣਾ ਵਿਖੇ ਕਰਵਾਏ ਸਨ ਜਿਹਨਾਂ ਦੇ ਭੋਗ ਮਿਤੀ 14 ਜੂਨ ਨੂੰ ਪਾਏ ਗਏ। ਇਸ ਸਮੇ ਇਲਾਕੇ ਦੀਆਂ ਸੰਗਤਾਂ ਨੇ ਗੁਰੁ ਘਰ ਵਿਖੇ ਨਤਮਸਤਕ ਹੋ ਕੇ ਹਾਜਰੀ ਭਰੀ। ਇਸ ਸਮੇਂ ਸ. ਕੁਲਦੀਪ ਸਿੰਘ ਦੁਭਾਲੀ, ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ,ਥਾਣੇਦਾਰ ਸ. ਸੁਖਦੇਵ ਸਿੰਘ ਝਾਂਮਪੁਰ, ਰਣਧੀਰ ਸਿੰਘ ਸਾਬਕਾ ਸਰਪੰਚ, ਬਾਬਾ ਨਰੈਣ ਦਾਸ, ਸ. ਭੁਪਿੰਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਸਿਧੂ ਭਾਈਕੇ, ਸ. ਜਸਵੰਤ ਸਿੰਘ ਭਗੜਾਣਾ, ਸ. ਜਸਮੇਰ ਸਿੰਘ ਬਲਸੂਆਂ ਪਰਬੰਧਕ, ਬਾਬਾ ਪ੍ਰਭੂ ਸਿੰਘ ਹੈਡ ਗਰੰਥੀ, ਸ. ਜੀਤ ਸਿੰਘ ਭਗੜਾਣਾ ਅਤੇ ਹੋਰ ਪਤਵੰਤਿਆਂ ਨੇ ਹਾਜਰ ਲਵਾਈ।