Sant Baba Inderjeet Singh jee Rakba Wale

Pakistan police say Sikh lawmaker killed by political rival

Pakistan police say Sikh lawmaker killed by political rival

Description: http://beta.ajitjalandhar.com/cmsimages/20160426/1321231__parti.jpg


ਪਿਸ਼ਾਵਰ, 25 ਅਪ੍ਰੈਲ (ਏਜੰਸੀ)-ਪਾਕਿਸਤਾਨ ' ਸਿੱਖ ਨੇਤਾ ਡਾ: ਸੂਰਨ ਸਿੰਘ ਦੀ ਪਿਛਲੇ ਹਫ਼ਤੇ ਕੀਤੀ ਹੱਤਿਆ ਜਿਸ ਦੀ ਬੀਤੇ ਕੱਲ੍ਹ ਪਾਕਿ ਤਾਲਿਬਾਨ ਨੇ ਜ਼ਿੰਮੇਵਾਰੀ ਲਈ ਸੀ ਤੋਂ ਬਾਅਦ ਅੱਜ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਹੱਤਿਆ ਉਸ ਤੋਂ ਨਾਰਾਜ਼ ਪਾਰਟੀ ਵਿਰੋਧੀ ਹਿੰਦੂ ਨੇਤਾ ਬਲਦੇਵ ਕੁਮਾਰ ਨੇ ਚੋਣਾਂ ' ਪਾਰਟੀ ਟਿਕਟ ਨਾ ਮਿਲਣ ਕਾਰਨ ਕਿਰਾਏ ਦੇ ਕਾਤਲਾਂ ਤੋਂ ਕਰਵਾਈ।ਮਲਾਕੰਦ ਡਵੀਜ਼ਨ ਦੇ ਡੀ.ਆਈ.ਜੀ. ਆਜ਼ਾਦ ਖ਼ਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਰਟੀ ' ਬਾਅਦ ' ਸ਼ਾਮਿਲ ਹੋਏ ਡਾ: ਸੂਰਨ ਸਿੰਘ ਨੂੰ ਟਿਕਟ ਦੇਣ 'ਤੇ ਬਲਦੇਵ ਕੁਮਾਰ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਆਪਣੇ ਦੋਸਤ ਮੁਹੰਮਦ ਆਲਮ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਆਲਮ ਨੇ ਇਸ ਸਬੰਧੀ ਸਈਦ ਜਾਨ ਨਾਲ ਸੰਪਰਕ ਕੀਤਾ ਤੇ ਉਸ ਨੂੰ ਹੱਤਿਆ ਕਰਨ ਬਦਲੇ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਲਈ 2 ਲੱਖ ਰੁਪਏ ਐਡਵਾਂਸ ਦਿੱਤੇ ਗਏ। ਪੁਲਿਸ ਨੇ ਮਾਮਲੇ ' ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਡਾ: ਸੂਰਨ ਸਿੰਘ ਦੇ ਬੇਟੇ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ



Audio Gurbani at Spotify