Sant Baba Inderjeet Singh jee Rakba Wale

ਬਾਪੂ ਐਨਾਂ ਦੁਖੀ ਦੁਖੀ ਕਿਉਂ



ਪੁੱਤ:    ਬਾਪੂ  ਐਨਾਂ ਦੁਖੀ ਦੁਖੀ ਕਿਉਂ ਫਿਰੀ ਜਾਨੈ, ਕੁੱਝ ਬੋਲ ਕੇ ਕਦੇ ਦੱਸਿਆ ਵੀ ਕਰ।ਬੇਬੇ ਨਾਲ ਵੀ ਹਰ ਵੇਲੇ ਰੁੱਸਿਆ ਰਹਿਨੈ, ਕਦੇ ਰੋਟੀ ਵੀ ਸੁਆਦ ਨਾਲ ਨਹੀਂ ਖਾਂਦਾ, ਦਵਾਈਆਂ ਖਾ ਖਾ ਕੇ ਸਿਹਤ ਵੀ ਖਰਾਬ ਕਰ ਲਈ, ਕੀ ਡਾਕਟਰ ਚੰਗੀ ਤਰ੍ਹਾਂ ਇਲਾਜ਼ ਨਹੀਂ ਕਰਦੇ।(ਇਹ ਸਾਰੇ ਸਵਾਲ ੧੨ ਸਾਲਾਂ ਦਾ ਸਿਕੰਦਰ ਨੇ ਆਪ ਬਾਪ ਜਿਵੇਂ ਇੱਕ ਬਰੱਸਟ ਵਾਂਗੂ ਝਾੜ ਦਿੱਤੇ)
ਪਿਓ:       ਪੁੱਤਰ ਦੁਖੀ ਤਾਂ ਮੈਂ ਕਦੇ ਨਹੀਂ ਹੋਇਆ, ਪਰੰਤੂ ਮੈਂ ਸੁਣਦਾ ਹੁੰਦਾ ਸੀ ਜਿਹੜੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ,ਪਰੰਤੂ ਅੱਜ ਮੈਨੂੰ ਖੂਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰਾ ਪੁੱਤਰ ਵੀ ਸਮਝਦਾਰ ਹੈ ਭਾਵੇਂ ਕਿ ਆਪਾਂ ਕਰਜ਼ਈ ਹੀ ਹਾਂ। ਤੇਰੀ ਬੇਬੇ ਨਾਲ ਕਾਹਦੀ ਪੁੱਤ ਲੜਾਈ ਉਸ ਨਾਲ ਤਾਂ ਗੱਲਬਾਤ ਕਰਕੇ ਮੇਰਾ ਮਨ ਹਉਲਾ ਹੋ ਜਾਂਦਾ ਹੈ, ਹੋਰ ਕਿਸੇ ਨਾਲ ਤਾਂ ਲੜ ਵੀ ਨੀ ਹੁੰਦਾ, ਉਹ ਵਿਚਾਰੀ ਆਪ ਹੀ ਚੁੱਪ ਕਰ ਜਾਂਦੀ, ਦੜ ਵੱਟ ਕੇ ਗੁਜ਼ਾਰਾ ਕਰੀ ਜਾਂਦੀ ਹੈ, ਨਹੀਂ ਤਾਂ ਕੀਹਦਾ ਦਿਲ ਕਰਦਾ ਆਪਣੇ ਛੋਟੇ ਜਿਹੇ ਪ੍ਰੀਵਾਰ ਵਿਚ ਹਰ ਵੇਲੇ ਕਲੇਸ਼ ਰੱਖਣ ਨੂੰ। (ਇਹ ਗੱਲਾਂ ਜਿਵੇਂ ਕਿਸੇ ਸਿਆਣੇ ਨਾਲ ਕਰੀਦੀਆਂ ਉਸ ਤਰ੍ਹਾਂ  ਸਿਕੰਦਰ ਦੇ ਪਿਤਾ ਨੇ ਉਸਦੇ ਨਾਲ ਕੀਤੀਆਂ) ਅੱਗੇ ਹੋਰ ਇਸਤਰ੍ਹਾਂ ਨਾਲ ਜਵਾਬ ਦਿੱਤਾ:
ਪੁੱਤ ਸਿਕੰਦਰ ਰੋਟੀ ਦਾ ਸੁਆਦ ਤਾਂ ਜਿਵੇਂ ਮੈਂ ਭੁੱਲ ਹੀ ਗਿਆਂ ਕੋਈ ਨਾ ਕੋਈ ਬਹਾਨਾ ਬਣਾ ਕੇ ਤੇਰੀ ਬੇਬੇ ਨਾਲ ਲੜਨ ਲਈ ਮੈਦਾਨ ਤਿਆਰ ਹਰ ਵੇਲੇ ਕਰੀ ਬੈਠਦਾਂ। ਸਿਹਤ ਜੱਟਾਂ ਦੀ ਕੀ ਕਰੂ ਕਰਜ਼ਈ ਬੰਦਾ ਕੀ ਦਵਾਈ ਲਊ ਉਸ ਨੂੰ ਤਾਂ ਇੱਕ ਕਿਸ਼ਤ ਉਤਰਦੀ ਨਹੀਂ ਦੂਜੀ ਤਿਆਰ ਰਹਿੰਦੀ, ਉਪਰੋਂ ਰੱਬ ਦੀ ਕਰੋਪੀ ਕਦੇ  ਸੋਕਾ ਕਦੇ ਡੋਬਾ ਮਾਰ ਜਾਂਦਾ, ਰਹਿੰਦ ਖੂੰਹਦ  ਅੱਗ ਨਾਲ ਫਸਲ ਕਈ ਵਾਰੀ ਤਬਾਹ ਹੋ ਜਾਂਦੀ। ਜੇ ਸੁੱਖ ਨਾਲ ਆ ਵੀ ਜਾਵੇ ਤਾਂ ਸਰਕਾਰਾਂ ਕਦੇ ਨਮੀਂ ਜ਼ਿਆਦਾ ਕਦੇ ਕੋਈ ਬਿਮਾਰੀ ਦਾ ਬਹਾਨਾ ਬਣਾ ਕੇ ਕਾਟਾਂ ਕੱਟ ਜਾਂਦੀਆਂ। ਆੜ੍ਹਤੀ ਬਾਕੀ ਦਾ ਵਿਆਜ਼ ਨਾਲ ਘਰ ਪੂਰਾ ਕਰਕੇ ਸਗੋਂ ਹੋਰ ਜੱਟ ਵੱਲ ਰਕਮ ਕੱਢ ਕੇ ਅੰਗੂਠਾ ਲਵਾ ਲੈਂਦੇ ਹਨ।  ਜੱਟ ਦੀ ਮਰਜ਼ ਤਾਂ ਜੱਟ ਹੀ ਜਾਣਦਾ, ਪਤਾ ਨਹੀਂ ਗੋਣ ਵਾਲੇ ਗੀਤ ਲਿਖਣ ਵਾਲੇ ਕਿਹੜੇ ਜੱਟਾਂ ਨੂੰ ਫਿਲਮਾਂ ਵਿੱਚ ਐਸ਼ ਕਰਾਈ ਜਾਂਦੇ ਹਨ।
ਕੁੱਝ ਦਿਨਾਂ ਬਾਅਦ ਜਦੋਂ ਸਿਕੰਦਰ ਨਾਨਕੇ ਜਾਣ ਤੋਂ ਬਾਅਦ ਘਰ ਆਇਆ ਤਾਂ ਵਿਹੜੇ ਵਿੱਚ ਇਕਠੇ ਹੋਏ ਲੋਕਾਂ ਨੂੰ ਵੇਖ ਕੇ ਘਬਰਾ ਗਿਆ ਅਤੇ ਵਾਹੋ ਦਾਹੀ ਭੱਜਿਆ ਅਤੇ ਜਦੋਂ ਵੇਖਿਆ ਪਿਤਾ ਨੇ ਖੁਦਕਸ਼ੀ ਕਰ ਲਈ ਸੀ ਅਤੇ ਇੱਕ ਪੇਪਰ ਉਤੇ ਲਿਖਿਆ ਸੀ। ਪੁੱਤ ਸਿਕੰਦਰ ਹੁਣ ਤੂੰ ਮੇਰੇ ਵਾਂਗੂ ਕਿਤੇ ਦਵਾਈ ਤੋਂ ਵਾਂਝਾ ਨਾ ਰਹੀਂ ਹਮੇਸ਼ਾਂ ਖੁਸ਼ ਰਹੀਂ ਕਦੇ ਕਿਸੇ ਤੋਂ ਕਰਜਾ ਨਾ ਲਵੀਂ, ਨਹੀਂ ਤਾਂ ਲੋਕੀਂ ਮਿਹਣੇ ਮਾਰਨਗੇ, ਪਿਤਾ ਵਾਂਗ ਪੁੱਤ ਵੀ ਕਰਜੇ ਵਿਚ ਹੀ ਰਿਹਾ। ਇਹ ਪੜ੍ਹਕੇ ਸਿਕੰਦਰ ਦੀ ਊਚੀ ਧਾਹ ਨਿਕਲ ਗਈ ਜਿਸ ਨੂੰ ਸ਼ਾਇਦ ਵਾਹਿਗੁਰੂ ਕਦੇ ਜਰੂਰ ਸੁਣ ਕੇ ਇੱਕ ਜੱਟ ਉਤੇ ਵੀ ਹਰ ਕੋਈ ਤਰਸ ਕਰੂਗਾ। 

Audio Gurbani at Spotify