ਉਦਾਸੀਨਤਾ ਵਿੱਚੋਂ ਨਿਕਲਣ ਦੇ ਕੁੱਝ ਉਪਾਓ
੧ ਪ੍ਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਇਸ ਤਣਾਅਪੂਰਨ ਜ਼ਿੰਦਗੀ ਵਿੱਚ ਵੀ ਆਪਣੇ ਨਾਮ ਨਾਲ ਜੋੜ ਕੇ ਰੱਖ ਰਿਹਾ ਹੈ ਨਹੀਂ ਤਾਂ ਕਿਸ ਨੂੰ ਦੁੱਖ ਦੱਸੀਏ ਹਰ ਕੋਈ ਕਿਸੇ ਨਾ ਕਿਸੇ ਦੁੱਖ ਵਿੱਚ ਲੰਘ ਰਿਹਾ ਹੈ।
੨ ਕੱਲ੍ਹ ਕਿਸ ਨੇ ਵੇਖੀ ਹੈ, ਲੰਘ ਚੁੱਕਾ ਇਤਿਹਾਸ ਬਣ ਗਿਆ ਹੈ ਹੁਣ ਸੁਨਹਿਰਾ ਸਮਾ ਹੈ ਇਸ ਲਈ ਇਸ ਨੂੰ ਅੰਗਰੇਜ਼ੀ ਵਿੱਚ ਪਰeਸeਨਟ ਭਾਵ ਗਿਫਟ ਕਹਿੰਦੇ ਹਨ, ਜੋ ਸਾਨੂੰ ਪ੍ਰਮਾਤਮਾ ਨੇ ਜ਼ਿੰਦਗੀ ਵਿੱਚ ਅਨੰਦ ਮਾਣਨ ਲਈ, ਦੂਜਿਆਂ ਲਈ ਪਰਉਪਕਾਰ ਕਰਨ ਲਈ, ਸੇਵਾ ਕਰਨ ਲਈ ਅਤੇ ਸਮਾਜ ਨੂੰ ਸੇਧ ਦੇਣ ਲਈ ਬਖ਼ਸ਼ਿਆ ਹੈ।
੩ ਜਿਨ੍ਹਾਂ ਲੋਕਾਂ ਨੂੰ ਇਕੱਲਾਪਣ ਮਹਿਸੂਸ ਹੋਣ ਲੱਗ ਜਾਵੇ ਉਹਨਾਂ ਲਈ ਖ਼ੁਸ਼ਖ਼ਬਰੀ ਇਹ ਹੈ ਕਿ ਸਵੱਖਤੇ ਉਠ ਕੇ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦਾ ਧੰਨਵਾਦ ਕਰਕੇ ਨਾਮ ਦੇ ਵਿੱਚ ਜੁੜ ਜਾਣ ਜਿੰਨਾ ਵੀ ਸਮਾਂ ਨਾਮ ਅਭਿਆਸ ਵਿੱਚ ਗੁਜ਼ਰੇ ਚੰਗਾ ਹੈ, ਜਦੋਂ ਮਨ ਆਲਸ ਕਰੇ ਤਾਂ ਮੁੜ ਫਿਰ ਗੁਰਬਾਣੀ ਦਾ ਆਸਰਾ ਲਵੇ ਅਤੇ ਫਿਰ ਨਾਮ ਵਿਚ ਸੁਰਤੀ ਜੋੜ ਲੈਣ। ਜਦੋਂ ਫਿਰ ਮਨ ਵੱਸ ਨਾ ਆਵੇ ਤਾਂ ਗੁਰੂ ਦੇ ਅੱਗੇ ਹੱਥ ਜੋੜ ਕੇ ਸੁਖ਼ਸ਼ਮ ਅਰਦਾਸ ਕਰਨ, "ਹੇ ਵਾਹਿਗੁਰੂ ਜੀ ਮੇਰੀ ਕੋਈ ਤਾਕਤ ਨਹੀਂ ਕਿ ਆਪ ਜੀ ਦਾ ਨਾਮ ਜਪ ਸਕਾਂ ਇਹ ਮਨ ਮੂਰਖ ਮੈਨੂੰ ਮੁੜ ਮੁੜ ਕੁਰਾਹੇ ਪਾਈ ਜਾਂਦਾ ਹੈ ਇਸ ਲਈ ਤੁਸੀਂ ਆਪਣੀ ਮੇਹਰ ਕਰਕੇ ਆਪਣੇ ਚਰਨਾਂ ਵਿਚ ਸੁਰਤੀ ਜੋੜੋ ਨਾਮ ਅਭਿਆਸ ਕਰਨ ਦੀ ਤਾਕਤ ਹੌਸਲਾ ਅਤੇ ਧੀਰਜ ਬਖਸ਼ੋ।ਮੈਂ ਜ਼ਿੰਦਗੀ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਪ੍ਰੰਤੂ ਤੁਸੀਂ ਮੈਨੂੰ ਫਿਰ ਵੀ ਜ਼ਿੰਦਗੀ ਦੇ ਰਹੇ ਹੋ, ਐਸ਼ੋ ਇਸ਼ਰਤ ਅਤੇ ਪ੍ਰੀਵਾਰਕ ਸੁਖ ਸਭ ਚੱਲ ਅਤੇ ਅਚੱਲ ਸੰਪਤੀ ਦੀ ਬਖਸ਼ਿਸ਼ ਕਰ ਰਹੇ ਹੋ, ਮੇਰੇ ਕੋਲ ਕੋਈ ਵੀ ਲਫ਼ਜ਼ ਨਹੀਂ ਜਿਨ੍ਹਾਂ ਨਾਲ ਆਪ ਜੀ ਦੀ ਉਸਤਤਿ ਕਰ ਸਕਾਂ ਭਾਵ ਕਿ ਆਪ ਜੀ ਦੀ ਉਸਤਤਿ ਕਰਨ ਲਈ ਤਾਂ ਭਾਵੇਂ ਸਾਰੀ ਦੁਨੀਆਂ ਦੀ ਬਨਸਪਤੀ ਦੀਆਂ ਕਲਮਾਂ ਬਣਾ ਕੇ ਵੀ ਲਿਖਣਾਂ ਸ਼ੁਰੂ ਕਰ ਦੇਈਏ ਅਤੇ ਹਵਾ ਦੀ ਗਤੀ ਨਾਲ ਲਿਖੀਏ ਤਾਂ ਵੀ ਆਪ ਜੀ ਦੀ ਸਿਫਤ ਵਰਣਨ ਨਹੀਂ ਕੀਤੀ ਜਾ ਸਕਦੀ। ਇੱਕ ਜੀਭ ਤੋਂ ਲੱਖ ਬਣ ਜਾਣ, ਲੱਖ ਤੋਂ ਵੀਹ ਲੱਖਾਂ ਬਣ ਜਾਣ, ਲੱਖ ਲੱਖ ਵਾਰੀ ਆਖੀਏ ਤਾਂ ਵੀ ਇੱਕ ਨਾਮ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ। ਭਾਵ ਕਿ ਗਿਣਤੀਆਂ ਮਿਣਤੀਆਂ ਅਤੇ ਇਨਸਾਨੀ ਪਹੁੰਚ ਤੋਂ ਪਰੇ ਦੀਆਂ ਗੱਲਾਂ ਇਉਂ ਹਨ 'ਸੁਣ ਗਲਾਂ ਅਕਾਸ ਕੀ ਕੀਟਾ ਆਈ ਰੀਸ॥'" ਇਸਤਰ੍ਹਾਂ ਨਿਮਰਤਾ ਭਰੀ ਬੇਨਤੀ ਕਰਦਿਆਂ ਮਨ ਆਪਣੇ ਆਪ ਹੀ ਗੁਰੂ ਉਸਤਤਿ ਵਿਚ ਜੁੜ ਜਾਵੇਗਾ। ਫਿਰ ਜੋ ਅਨੰਦ ਉਸ ਵਕਤ ਆਵੇਗਾ ਉਸ ਦਾ ਅਨੰਦ ਤਾਂ ਆਪ ਖੁਦ ਮਾਣ ਕੇ ਹੀ ਵੇਖੋਗੇ।
੪ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਅਸ਼ਹਿਣਸ਼ੀਲਤਾ, ਪਾਪ, ਪਾਖੰਡ, ਨਿਰਦਈਪੁਣਾ, ਈਰਖਾ, ਬਖੀਲੀ, ਸੌੜਾਪਣ, ਗੰਦਗੀ ਅਤੇ ਪੇਟੂ ਬਿਰਤੀਆਂ ਦਾ ਤਿਆਗ ਕਰਕੇ ਇਹਨਾਂ ਦੀ ਜਗ੍ਹਾ
੫ ਨਾਮ, ਜੋਸ਼, ਤ੍ਰਿਪਤੀ, ਪ੍ਰੇਮ, ਨਿਮਰਤਾ, ਉਸਤਤਿ, ਸਰਾਹਣਾ, ਸ਼ਹਿਣਸ਼ੀਲਤਾ, ਪੁੰਨ, ਅਸਲੀਅਤ, ਦਿਆਲੂਪਣ, ਸੱਚੀ ਪ੍ਰਸੰਸਾ, ਆਪਣਾਪਣ, ਖੁਲ੍ਹਦਿਲੀ, ਸਫ਼ਾਈ ਅਤੇ ਸੰਤੋਖੀ ਅਤੇ ਸਬਰ ਵਾਲੀ ਜ਼ਿੰਦਗੀ ਬਸਰ ਕਰਨ ਦੀ ਆਦਤ ਪਾਓ