ਜਦੋਂ ਅੱਤ ਤੇ ਖੁਦਾ ਦਾ ਵੈਰ ਹੁੰਦਾ ਅੰਤ ਜ਼ਾਲਮ ਦਾ ਉਦੋਂ ਆਉਂਦਾ ਏ
ਸਿੰਘਾਂ ਨੂੰ ਹੋਰ ਸ਼ਹੀਦ ਕਰਵਾ ਕੇ
ਗੁਰੂ ਗ੍ਰੰਥ ਦੀ ਬੇਅਦਬੀ ਕਰਵਾ ਕੇ
ਸਿਰਸਾ ਵਾਲੇ ਨੂੰ ਮੁਆਫ ਕਰਵਾ ਕੇ
ਪੰਜ ਪਿਆਰਿਆਂ ਨੂੰ ਮੁਅੱਤਲ ਕਰਵਾ ਕੇ
ਕੋਟਕਪੂਰੇ ਵਿੱਚ ਗੋਲੀਆਂ ਚਲਵਾ ਕੇ
ਰੂਹਾਂ ਸ਼ਹੀਦਾਂ ਦੀਆਂ ਨੂੰ ਤੜਫਾ ਕੇ
ਸਿੱਖਾਂ ਨੂੰ ਬਦਨਾਮ ਕਰਨ ਲਈ ਸੀਖਾਂ ਪਿੱਛੇ ਸਿੱਖਾਂ ਨੂੰ ਪਹੁੰਚਾਉਦਾ ਏ
ਜਦੋਂ ਅੱਤ ਤੇ ਖੁਦਾ ਦਾ ਵੈਰ ਹੁੰਦਾ ਅੰਤ ਜ਼ਾਲਮ ਦਾ ਉਦੋਂ ਆਉਂਦਾ ਏ
ਬਾਪੂ ਸੂਰਤ ਸਿੰਘ ਦੀ ਸੁਣੀ ਨਾ ਕੋਈ
ਸਿੰਘ ਜੇਲ੍ਹਾਂ ਵਿੱਚੋਂ ਛੱਡਿਆ ਨਾ ਕੋਈ
ਕਰਕੇ ਜ਼ੁਲਮ ਕੌਮ ਤੇ ਭਾਰੇ ਅਸਲੀ ਦੋਸ਼ੀ ਫੜਿਆ ਨਾ ਕੋਈ
ਡੇਰੇ ਵਾਲੇ ਨੂੰ ਮੁਆਫ ਕਰਵਾ ਕੇ ਫਿਰ ਮੁਆਫੀ ਰੱਦ ਕਿਉਂ ਹੋਈ
ਬਾਬੇ ਧੁੰਮੇ ਤੋਂ ਸਰਬੱਤ ਖਾਲਸੇ ਬਾਰੇ ਇਨਕਾਰ ਦਾ ਬਿਆਨ ਦਿਵਾਉਂਦਾ ਏ
ਜਦੋਂ ਅੱਤ ਤੇ ਖੁਦਾ ਦਾ ਵੈਰ ਹੁੰਦਾ ਅੰਤ ਜ਼ਾਲਮ ਦਾ ਉਦੋਂ ਆਉਂਦਾ ਏ
ਜੋ ਵਿਰੋਧ ਸਰਬੱਤ ਖਾਲਸੇ ਦਾ ਕਰੂਗਾ
ਸਿੱਖਾਂ ਦੀਆਂ ਉਹ ਨਜ਼ਰਾਂ ਤੇ ਚੜੂਗਾ
ਆਉਣ ਵਾਲੇ ਸਮੇਂ ਵਿਚ ਠੂਠਾ ਉਹ ਫੜੂਗਾ
ਜਿਹੜਾ ਵੀ ਅੱਗੇ ਸਿੰਘਾਂ ਅੜੂਗਾ
ਬੇਰਾਂ ਵਾਂਗੂ ਉਹ ਝੜੂਗਾ
ਇਨਸਾਫ ਖਾਲਸਾ ਆਪ ਕਰੂਗਾ
ਲੱਲੀ ਛੱਲੀ ਫਿਰ ਯਮਨਾਂ ਪਾਰ ਖੜੂਗਾ
ਚਾਹ ਕੇ ਵੀ ਅਜ਼ਾਦੀ ਨੂੰ ਬਿਆਨ ਉਲਟ ਪੁਲਟ ਲਾਉਂਦਾ ਏ
ਜਦੋਂ ਅੱਤ ਤੇ ਖੁਦਾ ਦਾ ਵੈਰ ਹੁੰਦਾ ਅੰਤ ਜ਼ਾਲਮ ਦਾ ਉਦੋਂ ਆਉਂਦਾ ਏ
ਕਿਸਾਨਾਂ ਦਾ ਕਣਕ ਝੋਨਾ ਮੰਡੀਆਂ ਵਿੱਚ ਰੁਲਿਆ
ਜੱਟ ਤੋਂ ਕਰਜ਼ਾ ਵੀ ਨਾ ਮੁੜਿਆ
ਵਿਚਾਰਾ ਖੁਦਕਸ਼ੀਆਂ ਦੇ ਰਾਹ ਤੁਰਿਆ
ਦਵਾਈਆਂ ਵਿੱਚ ਮਿਲਵਟ ਕਰਕੇ ਜੋ ਜ਼ਿਮੀਂਦਾਰਾਂ ਦੇ ਦਿਲ ਦੁਖਾਉਂਦਾ ਏ
ਜਦੋਂ ਅੱਤ ਤੇ ਖੁਦਾ ਦਾ ਵੈਰ ਹੁੰਦਾ ਅੰਤ ਜ਼ਾਲਮ ਦਾ ਉਦੋਂ ਆਉਂਦਾ ਏ