In the news
India West - 10 hours ago
The above screen shot from today's newspaper, but the details are not accessible. The Indian government pressurizing US Ambassador to release such statements because they do not want any advise on religious tolerance from the US. So now Mr. Richard Verma is stating the message was 'universal', is like childish statement.
ਨਵੀਂ ਦਿੱਲੀ, 30 ਜਨਵਰੀ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ਦੌਰੇ ਦੌਰਾਨ ਦਿੱਤਾ ਗਿਆ ਧਾਰਮਿਕ ਸੁਤੰਤਰਤਾ ਦਾ ਸੰਦੇਸ਼ ਪੂਰੀ ਦੁਨੀਆਂ ਲਈ ਸੀ | ਅਮਰੀਕੀ ਰਾਸ਼ਟਰਪਤੀ ਦੇ ਇਸ ਸੰਦੇਸ਼ ਕਾਰਨ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਦੀ ਖਿਚਾਈ ਕਰ ਰਹੀਆਂ ਹਨ | ਅਜਿਹੇ ਵਿਚ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਹੈ ਕਿ ਓਬਾਮਾ ਦਾ ਸੰਦੇਸ਼ ਵਿਸ਼ਵਵਿਆਪੀ ਸੀ ਅਤੇ ਉਨ੍ਹਾਂ ਇਕੱਲੇ ਭਾਰਤ ਵਾਸੀਆਂ ਨੂੰ ਹੀ ਨਹੀਂ ਸਗੋਂ ਅਮਰੀਕੀ ਲੋਕਾਂ ਨੂੰ ਵੀ ਸੰਬੋਧਨ ਹੁੰਦਿਆਂ ਇਹ ਵਿਚਾਰ ਪ੍ਰਗਟਾਏ ਸਨ | ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਰਿਚਰਡ ਵਰਮਾ ਨੇ ਸਪਸ਼ਟ ਕੀਤਾ ਕਿ ਓਬਾਮਾ ਨੇ ਧਾਰਮਿਕ ਆਜ਼ਾਦੀ ਅਤੇ ਸਹਿਣਸ਼ੀਲਤਾ ਬਾਰੇ ਵਿਚਾਰ ਵਿਸ਼ਵਵਿਆਪੀ ਸੰਦਰਭ ਵਿਚ ਪ੍ਰਗਟ ਕੀਤੇ ਸਨ | ਉਨ੍ਹਾਂ ਕਿਹਾ ਕਿ ਓਬਾਮਾ ਨੇ ਆਪਣੇ ਭਾਸ਼ਨ ਦੌਰਾਨ ਇਕੱਲੇ ਭਾਰਤੀ ਲੋਕਾਂ ਨੂੰ ਹੀ ਸੰਬੋਧਨ ਨਹੀਂ ਕੀਤਾ, ਸਗੋਂ ਅਮਰੀਕਾ ਅਤੇ ਸਾਰੀ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ | ਜ਼ਿਕਰਯੋਗ ਹੈ ਕਿ 27 ਜਨਵਰੀ ਨੂੰ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਸੰਬੋਧਨ ਕਰਦਿਆਂ ਧਾਰਮਿਕ ਆਜ਼ਾਦੀ ਅਤੇ ਸਹਿਣਸ਼ੀਲਤਾ ਦੀ ਜ਼ੋਰਦਾਰ ਵਕਾਲਤ ਕੀਤੀ ਸੀ | ਭਾਰਤ ਵਿਚ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਹ ਕਹਿੰਦਿਆਂ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਸੀ ਕਿ ਓਬਾਮਾ ਨੇ ਇਹ ਵਿਚਾਰ ਕੱਟੜਵਾਦੀ ਹਿੰਦੂ ਸੰਗਠਨਾਂ ਦੇ ਘਰ ਵਾਪਸੀ ਅਤੇ ਧਰਮ ਪ੍ਰੀਵਰਤਨ ਪ੍ਰੋਗਰਾਮ ਕਾਰਨ ਪ੍ਰਗਟ ਕੀਤੇ ਸਨ | ਰਿਚਰਡ ਵਰਮਾ ਨੇ ਕਿਹਾ ਕਿ ਓਬਾਮਾ ਦਾ ਭਾਸ਼ਣ ਬਹੁਤ ਭਾਵੁਕ ਅਤੇ ਸੁਭਾਵਕ ਸੀ ਪਰ ਇਸ 'ਤੇ ਫੀਡਬੈਕ ਸਿਆਸੀ ਮਿਲੀ | ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਓਬਾਮਾ ਨੇ ਆਪਣੇ ਭਾਸ਼ਣ 'ਚ ਭਾਰਤ ਸਰਕਾਰ ਨੂੰ ਸੰਦੇਸ਼ ਦਿੱਤਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਨਹੀਂ ਜਾਣਦਾ | ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਓਬਾਮਾ ਜਦੋਂ ਪਹਿਲੀ ਵਾਰ ਭਾਰਤ ਦੇ ਦੌਰੇ 'ਤੇ ਆਏ ਸਨ ਤਾਂ ਉਨ੍ਹਾਂ ਨੇ ਭਾਰਤੀ ਸੰਸਦ 'ਚ ਸੰਬੋਧਨ ਕਰਦਿਆਂ ਆਪਣਾ ਦਿ੍ਸ਼ਟੀਕੋਣ ਪੇਸ਼ ਕੀਤਾ ਸੀ | ਉਨ੍ਹਾਂ ਕਿਹਾ ਕਿ ਇਸ ਵਾਰ ਉਹ ਆਪਣੇ ਭਾਸ਼ਣ 'ਚ ਉਨ੍ਹਾਂ ਭਾਰਤੀ ਲੋਕਾਂ ਖਾਸ ਕਰਕੇ ਨੌਜਵਾਨਾਂ ਮੁਖਾਤਿਬ ਹੋਏ |