ਲੁਧਿਆਣਾ, (ਕੁਲਵੰਤ)- ਪੁਰਾਣੀ ਰੰਜਿਸ਼ ਦੇ ਚਲਦੇ ਵੀਰਵਾਰ ਨੂੰ ਸ਼ਾਮ ਯੂਥ ਅਕਾਲੀ ਦਲ ਦੇ ਦੋ ਗੁੱਟ ਆਪਸ ਵਿਚ ਫਿਲਮੀ ਸਟਾਈਲ ਵਿਚ ਭਿੜੇ ਗਏ। ਦੋਵਾਂ ਪੱਖਾਂ ਵਿਚ ਜਿਥੇ ਹੋਰਨਾਂ ਹਥਿਆਰਾਂ ਦੀ ਵਰਤੋਂ ਹੋਈ, ਉਥੇ ਸੈਂਕੜੇ ਰੌਂਦ ਫਾਇਰਿੰਗ ਵੀ ਕੀਤੀ ਗਈ, ਜਿਸ ਨਾਲ ਪੂਰਾ ਇਲਾਕਾ ਕੰਬ ਕੇ ਰਹਿ ਗਿਆ ਅਤੇ ਲੋਕਾਂ ਨੇ ਆਪਣੇ ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ੇ ਬੰਦ ਕਰ ਲਏ। ਇਸ ਘਮਾਸਾਨ ਵਿਚ 6 ਲੋਕਾਂ ਦੇ ਜ਼ਖਮੀ ਹੋਣ ਦਾ ਵੀ ਸਮਾਚਾਰ ਹੈ, ਜਿਨ੍ਹਾਂ ਨੂੰ ਨਗਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਵਰਨਣਯੋਗ ਹੈ ਕਿ ਇਥੇ ਸਰਾਭਾ ਨਗਰ ਦੀ ਛੋਟੀ ਮਾਰਕੀਟ ਵਿਚ ਬੀਤੇ ਸਾਲ ਇਕ ਹੇਅਰ ਡ੍ਰੈੱਸਰ ਜੀਵਨ ਮੱਠ ਨੂੰ ਵੀ ਦੋ ਪੱਖਾਂ ਦੇ ਵਿਚਕਾਰ ਹੋਈ ਗੋਲੀਬਾਰੀ ਵਿਚ ਜਾਨ ਤੋਂ ਹੱਥ ਧੋਣਾ ਪਿਆ ਸੀ। ਇਹ ਵਾਰਦਾਤ ਸ਼ਾਮ ਕਰੀਬ 5 ਵਜੇ ਦੇ ਆਸ-ਪਾਸ ਦੀ ਹੈ। ਇਹ ਵਾਰਦਾਤ ਬਜ਼ੁਰਗ ਅਕਾਲੀ ਨੇਤਾ ਅਤੇ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ. ਜਗਦੇਵ ਸਿੰਘ ਤਲਵੰਡੀ ਦੇ ਘਰ ਦੇ ਕੋਲ ਹੋਈ। ਇਕ ਗੁੱਟ ਨੇ ਉਨ੍ਹਾਂ ਦੇ ਘਰ ਵਿਚ ਜਦ ਪਨਾਹ ਲੈਣ ਦੀ ਕੋਸ਼ਿÎਸ਼ ਕੀਤੀ ਤਾਂ ਉਥੇ ਮੌਜੂਦ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਉਥੋਂ ਭਜਾ ਦਿਤਾ। ਲੋਕਾਂ ਤੋਂ ਸੂਚਨਾ ਮਿਲਣ ਦੇ ਬਾਅਦ ਪੁਲਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ, ਡੀ. ਸੀ. ਪੀ. ਹਰਸ਼ ਬਾਂਸਲ, ਏ. ਸੀ. ਪੀ. ਧਰੁਮਲ ਨਿੰਬਲੇ, ਥਾਣਾ ਸਰਾਭਾ ਨਗਰ ਮੁਖੀ ਅਰਮਿੰਦਰ ਸਿੰਘ ਅਤੇ ਹੋਰ ਥਾਣਿਆਂ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ।
ਪੁਲਸ ਨੇ ਮੌਕੇ ਦਾ ਮੁਆਇਨਾ ਕਰਦੇ ਹੋਏ ਸਭ ਤੋਂ ਪਹਿਲਾਂ ਜ਼ਖਮੀਆਂ ਨੂੰ ਇਲਾਜ ਦੇ ਲਈ ਭੇਜਿਆ ਅਤੇ ਉਸ ਦੇ ਬਾਅਦ ਉਥੋਂ ਦੋ ਕਾਰਾਂ ਜ਼ਬਤ ਕਰਦੇ ਹੋਏ ਇਕ ਲੁਕੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ। ਇਸ ਤੋਂ ਇਲਾਵਾ ਪੁਲਸ ਨੇ ਉਥੋਂ ਅਣਗਿਣਤ ਕਾਰਤੂਸ ਵੀ ਬਰਾਮਦ ਕੀਤੇ, ਜੋ 12 ਬੋਰ ਅਤੇ 32 ਬੋਰ ਰਿਵਾਲਵਰਾਂ ਦੇ ਸਨ।
ਪੁਲਸ ਅਨੁਸਾਰ ਜ਼ਖਮੀ ਹੋਣ ਵਾਲਿਆਂ ਵਿਚ ਸਰਬਜੀਤ ਸਿੰਘ ਉਰਫ ਸਰਬੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਗਰੇਵਾਲ ਹਨ। ਦੱਸਿਆ ਜਾਂਦਾ ਹੈ ਕਿ ਕਾਕਾ ਗਰੇਵਾਲ ਅਤੇ ਕਿੰਦਾ ਦੇ ਵਿਚਾਲੇ ਆਪਸ ਵਿਚ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚਲੀ ਆ ਰਹੀ ਸੀ। ਇਕ ਗੁੱਟ ਤਾਂ ਪਹਿਲਾਂ ਅਕਾਲੀ ਕੌਂਸਲਰ ਤਨਵੀਰ ਧਾਲੀਵਾਲ ਦੀ ਲੱਤ ਵੀ ਤੋੜ ਚੁੱਕਾ ਹੈ। ਇਹ ਵੀ ਪਤਾ ਚੱਲਿਆ ਹੈ ਕਿ 23 ਫਰਵਰੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਮੋਦੀ ਦੀ ਜਗਰਾਓਂ ਰੈਲੀ ਦੇ ਸਮੇਂ ਵੀ ਦੋਵਾਂ ਗੁੱਟਾਂ ਦਾ ਆਪਸ ਵਿਚ ਆਹਮਣਾ-ਸਾਹਮਣਾ ਹੋਇਆ ਤਾਂ ਇਨ੍ਹਾਂ ਲੋਕਾਂ ਨੇ ਇਕ-ਦੂਸਰੇ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ ਪਰ ਵੱਡੇ ਨੇਤਾਵਾਂ ਅਤੇ ਪੁਲਸ ਦੀ ਸਰਗਰਮੀ ਦੇ ਕਾਰਨ ਬਚਾਅ ਹੋ ਗਿਆ ਸੀ।
ਅੱਖੀਂ ਦੇਖਣ ਵਾਲਿਆਂ ਅਨੁਸਾਰ ਕਿੰਦਾ ਗੁੱਟ ਨੇ ਅੱਜ ਸਵੇਰ ਤੋਂ ਹੀ ਸਰਾਭਾ ਨਗਰ ਸਥਿਤ ਛੋਟੀ ਮਾਰਕੀਟ ਵਿਚ ਕਾਕਾ ਗੁੱਟ 'ਤੇ ਹਮਲੇ ਦੀ ਯੋਜਨਾ ਬਣਾਈ ਹੋਈ ਸੀ। ਇਨ੍ਹਾਂ ਲੋਕਾਂ ਨੇ ਭੱਜਣ ਦੇ ਲਈ ਇਕ ਕਾਰ ਵੀ ਇਕ ਬੁਟੀਕ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਜਿਉਂ ਹੀ ਕਾਕਾ ਗੁੱਟ ਉਥੋਂ ਲੰਘਣ ਲੱਗਾ ਤਾਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਕਾਰ 'ਤੇ ਹਮਲਾ ਬੋਲ ਦਿਤਾ। ਇਨ੍ਹਾਂ ਦੇ ਹੱਥ ਵਿਚ ਬੇਸਬਾਲ, ਡੰਡੇ, ਹਾਕੀਆਂ, ਕ੍ਰਿਕਟ ਬੈਟ ਅਤੇ ਰਿਵਾਲਵਰ ਸਨ।