ਸ਼੍ਰੀਨਗਰ—ਜੰਮੂ ਕਸ਼ਮੀਰ ਦੇ ਗਾਂਦਰਬਲ ਵਿਚ ਤਾਇਨਾਤ ਫੌਜ ਦੇ ਇਕ ਜਵਾਨ ਨੇ ਵੀਰਵਾਰ ਸਵੇਰੇ ਆਪਣੇ ਪੰਜ ਸਾਥੀਆਂ ਨੂੰ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਜਵਾਨ ਨੇ ਆਪਣੇ ਪੰਜ ਸਾਥੀਆਂ 'ਤੇ ਅੰਨ੍ਹੇਵਾਹ ਗੋਲੀਆਂ ਬਰਸਾਈਆਂ ਅਤੇ ਬਾਅਦ ਵਿਚ ਖੁਦ ਦੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵਿਚ ਇਕ ਹੋਰ ਜਵਾਨ ਵੀ ਜ਼ਖਮੀ ਹੋਇਆ ਹੈ। ਘਟਨਾ ਗਾਂਦਰਬਲ ਜ਼ਿਲੇ ਦੇ ਮਾਨਸਬਲ ਸਥਿਤ 13 ਰਾਸ਼ਟਰੀ ਰਾਇਫਲਜ਼ ਦੇ ਕੈਂਪ ਵਿਚ ਹੋਈ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ।