Sant Baba Inderjeet Singh jee Rakba Wale

Ajit Jalandhar

ਜਲੰਧਰ : ਬੁਧਵਾਰ 25 ਮਾਘ ਨਾਨਕਸ਼ਾਹੀ ਸੰਮਤ 544
ਵਿਚਾਰ ਪ੍ਰਵਾਹ: ਮਹਾਨ ਆਦਮੀ ਹਮੇਸ਼ਾ ਨਿਮਰਤਾ ਰੱਖਦੇ ਹਨ। -ਟੈਨੀਸਨ

ਰਾਸ਼ਟਰੀ-ਅੰਤਰਰਾਸ਼ਟਰੀ

ਸਪੇਨ 'ਚ ਗੁਰਦੁਆਰਾ ਗੁਰੂ ਲਾਧੋ ਰੇ ਵਿਖੇ ਅੱਗ


ਬਾਰਸੀਲੋਨਾ (ਸਪੇਨ), 5 ਫਰਵਰੀ (ਹਰਪਾਲ ਸਿੰਘ ਖਾਨਪੁਰੀ)-ਬੀਤੇ ਐਤਵਾਰ ਗੁਰਦੁਆਰਾ ਗੁਰੂ ਲਾਧੋ ਰੇ ਸੰਤਾਂ ਕਾਲੌਮਾਂ ਦੀ ਗਰਾਮਾਂਨੇਤ ਵਿਖੇ ਸਵੇਰੇ ਗ੍ਰੰਥੀ ਸਿੰਘ ਦੇ ਕਮਰੇ ਨੂੰ ਅਚਾਨਕ ਅੱਗ ਲੱਗ ਗਈ | ਕਮਰੇ 'ਚ ਕੋਈ ਨਾ ਹੋਣ ਕਰਕੇ ਜਦੋਂ ਕਮਰੇ ਦਾ ਦਰਵਾਜ਼ਾ ਖੋਲਿ੍ਹਆਂ ਤਾਂ ਅੱਗ ਪੂਰੀ ਤਰ੍ਹਾਂ ਮੱਚ ਚੁੱਕੀ ਸੀ | ਸੇਵਾਦਾਰਾਂ ਨੇ ਅੱਗ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕੇ | ਦੇਖਦੇ ਹੀ ਦੇਖਦੇ ਕੁਝ ਹੀ ਪਲਾਂ 'ਚ ਸਾਰੇ ਗੁਰਦੁਆਰਾ ਸਾਹਿਬ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ | ਇਸ ਮੌਕੇ ਗੁਰਦੁਆਰਾ ਸਾਹਿਬ ਪੰਡਾਲ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ | ਮੌਕੇ 'ਤੇ ਪਹੁੰਚੇ ਅੱਗ ਬੁਝਾਊ ਕਰਮਚਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁੱਖਆਸਣ ਵਾਲੇ ਕਮਰੇ ਜੋ ਅੱਗ ਤੋਂ ਅਜੇ ਬ ਚਿਆ ਸੀ 'ਚੋਂ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਸਰੂਪ ਸੁਰੱ ਖਿਅਤ ਬਾਹਰ ਕੱਢ ਲਏ | ਉਨ੍ਹਾਂ ਅੱਗ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਕੁਝ ਹੀ ਪਲਾਂ 'ਚ ਗੁਰੂ ਘਰ ਦੀ ਸਾਰੀ ਇਮਾਰਤ ਪੂਰੀ ਤਰ੍ਹਾਂ ਸੜ ਗਈ | ਮੌਕੇ 'ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸਪਾਰਕ ਦੱ ਸਿਆ ਪਰ ਇਸ ਦੀ ਅਸਲੀਅਤ ਦਾ ਅਜੇ ਕੁੱਝ ਪਤਾ ਨਹੀਂ ਚੱਲ ਸਕਿਆ |

ਕਿਰਨਬੇਦੀ ਦੀ ਛੋਟੀ ਭੈਣ ਅਟਾਰਨੀ ਅਨੂ ਪੇਸ਼ਾਵਰੀਆ ਨੇ ਇਮੀਗ੍ਰੇਸ਼ਨ ਦਾ ਦਫ਼ਤਰ ਖੋਲਿ੍ਹਆ


ਸਿਆਟਲ, 5 ਫਰਵਰੀ (ਗੁਰਚਰਨਸਿੰਘ ਢਿੱਲੋਂ)-ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਹਿ ਚੁੱਕੀ ਇੰਡੋ-ਅਮਰੀਕਨ ਅਟਾਰਨੀ ਅਨੂ ਪੇਸ਼ਾਵਰੀਆ ਨੇ ਸਿਆਟਲ ਵਿਚ ਇਮੀਗ੍ਰੇਸ਼ਨ ਦਾ ਦਫ਼ਤਰ ਖੋਲਿ੍ਹਆ ਹੈ, ਜਿਸ ਦੀ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਲੋੜ ਸਮਝੀ ਜਾ ਰਹੀ ਸੀ | ਸਮਾਜ ਸੇਵਕ ਅਤੇ ਪਹਿਲੀ ਪੁਲਿਸ ਅਫ਼ਸਰ ਕਿਰਨਬੇਦੀ ਦੀ ਛੋਟੀ ਭੈਣ ਅਨੂ ਪੇਸ਼ਾਵਰੀਆ ਪਿਛਲੇ 25 ਸਾਲ ਤੋਂਅਮਰੀਕਾ ਅਤੇ ਸੁਪਰੀਮ ਕੋਰਟ ਭਾਰਤ ਵਿਚ ਵਕਾਲਤ ਦੀ ਸੇਵਾ ਨਿਭਾ ਰਹੇ ਹਨ ਅਤੇ ਕਈ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਮਾਣ-ਸਨਮਾਨ ਮਿਲ ਚੁੱਕਾ ਹੈ | ਅਨੂ ਪੇਸ਼ਾਵਰੀਆ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਮੂਲ ਦੇ ਲੋੜਵੰਦ ਪ੍ਰਵਾਸੀਆਂ ਨੂੰਮੁਫ਼ਤ ਕਾਨੂੰਨੀ ਸਲਾਹ-ਮਸ਼ਵਰਾ ਦੇਣ ਜਾਂ ਹੱਕਾਂਪ੍ਰਤੀ ਜਾਗਰੂਕ ਕੀਤਾ ਜਾਵੇਗਾ | ਕੈਲੀਫੋਰਨੀਆ ਵਿਚ ਵਕਾਲਤ ਕਰਨ ਤੋਂਇਲਾਵਾ ਹਾਲ ਹੀ ਵਿਚ ਸਿਆਟਲ ਵਿਚ ਦਫ਼ਤਰ ਖੋਲ੍ਹੇ ਜਾਣ 'ਤੇ ਅਨੂ ਦਾ ਨਿੱਘਾ ਸਵਾਗਤ ਕੀਤਾ ਗਿਆ | ਐਨੂ ਪੇਸ਼ਾਵਰੀਆ ਟੈਨਿਸ ਵਿਚ ਪਹਿਲੇ ਦਰਜੇ ਦੀ ਖਿਡਾਰਨ ਹੁੰਦਿਆਂ ਵਿੰਬਲਡਨ ਟੈਨਿਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ, ਜੋ ਬਹੁਤ ਹੀ ਮਿੱਠਬੋਲੜੇ ਅਤੇ ਮਿਹਨਤੀ ਵਕੀਲ ਹੋਣ ਕਰਕੇ ਭਾਰਤੀ ਮੂਲ ਦੇ ਲੋਕਾਂਵਿਚਨਾਮਣਾ ਖੱਟ ਚੁੱਕੇ ਹਨ |

ਐਬਟਸਫੋਰਡ ਤੋਂ 60 ਕਿਲੋਗ੍ਰਾਮ ਕੋਕੀਨ ਬਰਾਮਦ


ਵੈਨਕੂਵਰ, 5 ਫਰਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਐਬਟਸਫੋਰਡ ਸ਼ਹਿਰ ਤੋਂ ਕੋਕੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀਡਰ ਪਾਰਕ, ਕਲੀਅਰ ਬਰੁੱਕ ਰੋਡ ਤੋਂ ਬੀਤੇ ਦਿਨ ਬਰਾਮਦ ਕੀਤੀ ਗਈ | ਐਬਟਸਫੋਰਡ ਪੁਲਿਸ ਦੇ ਬੁਲਾਰੇ ਸਿਪਾਹੀ ਇਆਨ ਮੈਕਡਾਨਲਡ ਨੇ ਦੱਸਿਆ ਕਿ 60 ਕਿਲੋਗ੍ਰਾਮ ਕੋਕੀਨ ਸਮੇਤ 24 ਸਾਲਾ ਨੌਜਵਾਨ ਨੂੰਰੰਗੇ ਹੱਥੀਂ ਫੜਿਆ ਗਿਆ, ਜਿਸ ਤੋਂਪੁੱਛਗਿੱਛ ਮਗਰੋਂ ਪਤਾ ਚੱਲਿਆ ਕਿ ਕਥਿਤ ਸ਼ੱਕੀ ਵਿਅਕਤੀ ਕਿਸੇ ਹੋਰ ਸ਼ਹਿਰ ਨਾਲ ਸਬੰਧਿਤ ਹੈ | ਪੁਲਿਸ ਅਧਿਕਾਰੀ ਅਨੁਸਾਰ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 9 ਕਰੋੜ ਰੁਪਏ ਤੱਕ ਹੋ ਸਕਦੀ ਹੈ | ਗਿ੍ਫ਼ਤਾਰ ਕੀਤੇ ਨੌਜਵਾਨ 'ਤੇ ਪੁਲਿਸ ਨੇ ਨਸ਼ੀਲੇ ਗ਼ੈਰ-ਕਾਨੂੰਨੀ ਤੇ ਪਾਬੰਦੀਸ਼ੁਦਾ ਪਦਾਰਥ ਰੱਖਣ ਅਤੇ ਵੇਚਣ ਦੇ ਚਾਰਜ ਲਾ ਕੇ ਅਦਾਲਤ 'ਚ ਪੇਸ਼ ਕਰਨ ਤੱਕ ਉਸ ਦਾ ਨਾਂਅ ਜਨਤਕ ਨਾ ਕਰਨ ਦਾ ਫੈਸਲਾ ਕੀਤਾ ਹੈ | ਸੀਡਰ ਪਾਰਕ ਐਬਟਸਫੋਰਡ ਤੋਂਬੀਤੇ ਸਮੇਂ 'ਚ ਭੰਗ ਤੇ ਡੋਡਿਆਂ ਦੀ ਗ਼ੈਰ-ਕਾਨੂੰਨੀ ਵਿਕਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂਹਨ | ਐਬਟਸਫੋਰਡ ਪੁਲਿਸ ਕੋਕੀਨ ਸਮਗਿਲੰਗ ਦੇ ਉਕਤ ਮਾਮਲੇ ਦੀ ਡਰੱਗ ਮਾਫੀਏ ਅਤੇ ਨਸ਼ੀਲੇ ਪਦਾਰਥਾਂ ਦੀਆਂਗ਼ੈਂਗ ਆਧਾਰਿਤ ਅਪਰਾਧਿਕ ਘਟਨਾਵਾਂ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ |

ਫਿਲਮ ਬਣਾਉਣਲਈ ਲਿਆ ਮਿਲਖਾ ਸਿੰਘ ਨੇ ਇਕ ਰੁਪਈਆ


ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਮਸ਼ਹੂਰ ਭਾਰਤੀ ਦੌੜਾਕ ਮਿਲਖਾ ਸਿੰਘ ਨੇ ਆਪਣੀ ਜੀਵਨੀ 'ਤੇ ਫਿਲਮ ਬਣਾਉਣ ਦੀ ਇਜਾਜ਼ਤ ਦੇਣ ਬਦਲੇ ਨਿਰਮਾਤਾ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਤੋਂ ਸਿਰਫ ਇਕ ਰੁਪਈਆ ਲਿਆ | ਇਸ ਇਕ ਰੁਪਏ ਦੀ ਖਾਸ ਗੱਲ ਇਹ ਹੈ ਕਿ ਇਕ ਰੁਪਏ ਦਾ ਇਹ ਨੋਟ ਸਨ 1958 ਦਾ ਹੈ ਜਦ ਮਿਲਖਾ ਸਿੰਘ ਨੇ ਰਾਸ਼ਟਰ ਮੰਡਲ ਖੇਡਾਂ 'ਚ ਪਹਿਲੀ ਵਾਰ ਸੁਤੰਤਰ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ | ਇਸ ਸਾਲ ਜੁਲਾਈ 'ਚ ਪ੍ਰਦਰਸ਼ਿਤ ਹੋ ਰਹੀ ਦੌੜਾਕ ਮਿਲਖਾ ਸਿੰਘ ਦੀ ਜੀਵਨੀ 'ਤੇ ਬਣੀ ਫਿਲਮ ਦਾ ਸਿਰਲੇਖ 'ਭਾਗ ਮਿਲਖਾ ਸਿੰਘ ਭਾਗ' ਹੈ | ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਹੈ | ਮਿਲਖਾ ਸਿੰਘ ਨੇ ਆਪਣੀ ਜੀਵਨੀ 'ਤੇ ਆਧਾਰਿਤ ਫਿਲਮ ਬਣਾਉਣ ਲਈ ਨਿਰਮਾਤਾ ਓਮ ਪ੍ਰਕਾਸ਼ ਮਹਿਰਾ ਤੋਂ ਧਨ ਰਾਸ਼ੀ ਦੀ ਮੰਗ ਨਹੀਂ ਕੀਤੀ | ਉਹ ਇਸ ਗੱਲ ਤੋਂ ਖੁਸ਼ ਹਨ ਕਿ ਮਹਿਰਾ ਉਨ੍ਹਾਂ 'ਤੇ ਫਿਲਮ ਬਣਾ ਰਹੇ ਹਨ |

ਵਰਕ ਪਰਮਿਟ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਸੈਮੀਨਾਰ

ਕੈਲਗਰੀ, 5 ਫਰਵਰੀ (ਜਸਜੀਤ ਸਿੰਘ ਧਾਮੀ)-ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਇਥੇ ਕੋਸੋ ਹਾਲ ਵਿਖੇ ਵਰਕ ਪਰਮਿਟ 'ਤੇ ਆਏ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸਭ ਤੋਂ ਪਹਿਲਾਂ ਵਿਦਿਆਰਥੀ ਗੁਰਿੰਦਰਪਾਲ ਬਰਾੜ ਨੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਜਾਣਕਾਰੀ ਦਿੱਤੀ | ਨੌਜਵਾਨ ਹਰਦੀਪ ਦੇਵਗਨ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਕਾਨੂੰਨ 'ਚ ਸੋਧ ਕਰਕੇ ਕੰਮ ਦੇ ਘੰਟੇ 40 ਨਹੀਂ ਕਰਦੀ ਓਨਾ ਚਿਰ ਮਸਲੇ ਦਾ ਹੱਲ ਨਹੀਂ ਹੋ ਸਕਦਾ | ਜਸ਼ਨਪ੍ਰੀਤ ਗਿੱਲ, ਕਮਲਪ੍ਰੀਤ ਕੌਰ ਪੰਧੇਰ ਨੇ ਕਿਹਾ ਕਿ ਸੰਸਾਰ ਭਰ 'ਚ ਸਰਕਾਰਾਂ ਨੇ ਵਿਦਿਆ ਨੂੰ ਮੁਨਾਫ਼ਾ-ਆਧਾਰਿਤ ਬਣਾ ਦਿੱਤਾ ਹੈ | ਇਸ ਲਈ ਵਿਦਿਆਰਥੀਆਂ ਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨੇ ਪੈਣਗੇ | ਤਰਲੋਚਨ ਦੂਹਰਾ ਨੇ ਕਿਹਾ ਕਿ ਪਹਿਲਾਂ ਤਾਂ ਭਾਰਤ ਤੇ ਪੰਜਾਬ 'ਚ ਸਰਕਾਰਾਂ ਜ਼ਿੰਮੇਵਾਰ ਹਨ ਜਿਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਅਸੀਂ ਪ੍ਰਵਾਸ ਕਰਨ ਲਈ ਮਜਬੂਰ ਹੁੰਦੇ ਹਾਂ | ਇਮੀਗ੍ਰਾਂਟਸ ਸੀਨੀਅਰਜ਼ ਦੇ ਪ੍ਰਧਾਨ ਪਰਸ਼ੋਤਮ ਭਾਰਦਵਾਜ ਨੇ ਕਿਹਾ ਕਿ ਨੌਜਵਾਨਾਂ 'ਚ ਸਰਕਾਰੀ ਅੰਕੜਿਆਂ ਮੁਤਾਬਿਕ ਬੇਰੁਜ਼ਗਾਰੀ ਦਰ 7.2 ਪ੍ਰਤੀਸ਼ਤ ਹੈ ਜਦੋਂਕਿ ਵਿਦਿਆਰਥੀਆਂ 'ਚ 14.8 ਪ੍ਰਤੀਸ਼ਤ ਹੈ | ਟਿਊਸ਼ਨ ਫੀਸ 'ਚ ਪਿਛਲੇ 20 ਸਾਲਾਂ 'ਚ 200 ਪ੍ਰਤੀਸ਼ਤ ਵਾਧਾ ਹੋਇਆ ਹੈ | ਗੁਰਬਚਨ ਬਰਾੜ ਨੇ ਕਿਹਾ ਕਿ ਸਰਕਾਰ ਵਿੱਦਿਆ ਫੰਡ ਘਟਾ ਕੇ ਪਬਲਿਕ ਸਕੂਲਾਂ ਤੇ ਯੂਨੀਵਰਸਿਟੀਆਂ ਦੀ ਬਜਾਏ ਨਿੱਜੀ ਸਕੂਲਾਂ ਨੂੰ ਦੇ ਰਹੀ ਹੈ | ਕੈਨੇਡਾ ਭਰ 'ਚ ਕਾਨੂੰਨਾਂ ਦੀ ਇਕਸਾਰਤਾ ਨਾ ਹੋਣ ਕਾਰਨ ਵੀ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ | ਉਪਰੋਕਤ ਬੁਲਾਰਿਆਂ ਤੋਂ ਇਲਾਵਾ ਪੱਤਰਕਾਰ ਰਮਨਜੀਤ ਸਿੱਧੂ, ਪੰਜਾਬੀ ਲਿਖਾਰੀ ਸਭਾ ਦੇ ਸਕੱਤਰ ਬਲਜਿੰਦਰ ਸੰਘਾ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਹੋਤਾ, ਪਰਮਿੰਦਰ ਸਿੰਘ ਗਰੇਵਾਲ, ਅਜਾਇਬ ਸਿੰਘ ਸੇਖੋਂ, ਜਗਦੀਸ਼ ਚੋਹਕਾਂ, ਸੁਰਿੰਦਰ ਢਿੱਲੋਂ, ਦਲਾਵਰ ਸਿੰਘ ਸਮਰਾ, ਅਮਰ ਸਿੰਘ ਕਿੰਗਰਾ, ਰਵੀ ਜਨਾਗਲ, ਰਜਿੰਦਰ ਕੌਰ ਚੋਹਕਾ ਅਤੇ ਐਸੋਸੀਏਸ਼ਨ ਦੇ ਵਿੱਤ ਸਕੱਤਰ ਜੀਤਇੰਦਪਾਲ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ | ਸੈਮੀਨਾਰ ਵਿਚ ਸ੍ਰੀਮਤੀ ਵਿਦਿਆ, ਸੁਰਿੰਦਰ ਕੌਰ ਗਿੱਲ, ਨਵਕਿਰਨ ਕੌਰ ਗਿੱਲ, ਜੀਤ ਸਿੰਘ ਕੰਬੋਜ, ਹਰਬਖਸ਼ ਸਿੰਘ ਸਰੋਆ, ਗਿਰਧਾਰੀ ਲਾਲ ਸ਼ਰਮਾ, ਪਰੇਮ ਭੰਡਾਰੀ, ਗੁਰਮੀਤ ਸਿੰਘ, ਤੇਜਾ ਸਿੰਘ ਤਿਹਾੜਾ, ਮੇਜਰ ਸਿੰਘ ਧਾਲੀਵਾਲ, ਰਣਜੀਤ ਸਿੰਘ ਆਹਲੂਵਾਲੀਆ, ਸਹਿਜ ਪੰਧੇਰ ਤੇ ਸਾਹਿਬ ਪੰਧੇਰ ਹਾਜ਼ਰ ਸਨ | ਪ੍ਰਧਾਨ ਸੋਹਣ ਮਾਨ ਨੇ ਵਿਚਾਰ-ਚਰਚਾ ਨੂੰ ਸਮੇਟਦਿਆਂ ਕਿਹਾ ਕਿ ਜਦੋਂ ਕੈਨੇਡਾ ਵਰਗੇ ਦੇਸ਼ਾਂ ਨੂੰ ਵਰਕਰਾਂ ਦੀ ਲੋੜ ਹੈ ਤਾਂ ਇਹ ਉਨ੍ਹਾਂ ਨੂੰ ਪੱਕੇ ਤੌਰ 'ਤੇ ਕਿਉਂ ਨਹੀਂ ਬੁਲਾਉਂਦੇ | ਫੀਸਾਂ 'ਚ ਭਾਰੀ ਵਾਧੇ ਕਰਕੇ ਖ਼ਾਸ ਕਰਕੇ ਪ੍ਰਵਾਸੀ ਵਿਦਿਆਰਥੀਆਂ 'ਤੇ ਬੋਝ ਪਾਇਆ ਜਾ ਰਿਹਾ ਹੈ | ਸਟੇਜ ਸੰਚਾਲਨ ਸਕੱਤਰ ਮਾਸਟਰ ਭਜਨ ਗਿੱਲ ਨੇ ਕੀਤਾ |

ਅੱਜ ਬਣ ਸਕਦਾ ਹੈ ਬਰਤਾਨੀਆ ਦੁਨੀਆਂ ਦਾ 12ਵਾਂ ਸਮਲਿੰਗੀ ਦੇਸ਼ ਅਪ੍ਰੈਲ 2001 ਨੂੰ ਨੀਂਦਰਲੈਂਡ 'ਚ ਹੋਇਆ ਸੀ ਦੁਨੀਆ ਦਾ ਪਹਿਲਾ ਕਾਨੂੰਨੀ ਸਮਲਿੰਗੀ ਵਿਆਹ


ਲੰਡਨ, 5 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਦੇ ਮਾਮਲੇ 'ਚ ਬਰਤਾਨੀਆ ਦੀ ਮੌਜੂਦਾ ਸਰਕਾਰ ਕਾਫੀ ਕਸੂਤੀ ਫਸੀ ਮਹਿਸੂਸ ਕਰ ਰਹੀ ਹੈ | ਇਨ੍ਹਾਂ ਵਿਆਹਾਂ ਦੇ ਮਾਮਲੇ 'ਚ ਕੰਜ਼ਰਵੇਟਿਵ ਪਾਰਟੀ ਦੇ ਹੀ ਸਾਰੇ ਸੰਸਦ ਮੈਂਬਰ ਇੱਕਮਤ ਨਹੀਂ ਹਨ | ਪ੍ਰਾਪਤ ਹੋਈਆਂ ਵੱਖ ਵੱਖ ਰਿਪੋਰਟਾਂ ਅਨੁਸਾਰ ਕੰਾਜ਼ਰਵੇਟਿਵ ਪਾਰਟੀ ਦੇ 120 ਸੰਸਦ ਮੈਂਬਰ ਅੱਜ ਇਸ ਬਿੱਲ ਸਬੰਧੀ ਹੋਣ ਵਾਲੀਆਂ ਵੋਟਾਂ ਸਰਕਾਰੀ ਪ੍ਰਸਤਾਵ ਦੇ ਵਿਰੁੱਧ ਭੁਗਤ ਸਕਦੇ ਹਨ | ਇਸ ਕਰਕੇ ਬਿੱਲ ਨੂੰ ਪਾਸ ਕਰਵਾਉਣ ਲਈ ਲੇਬਰ ਪਾਰਟੀ ਦੇ ਮੈਂਬਰਾਂ 'ਤੇ ਵੀ ਨਿਰਭਰ ਹੈ | ਟੋਰੀ ਪਾਰਟੀ ਦੇ ਚੋਟੀ ਦੇ ਤਿੰਨ ਨੇਤਾਵਾਂ ਨੇ ਪਾਰਟੀ ਮੈਂਬਰਾਂ ਨੂੰ ਬਿੱਲ ਦੇ ਹੱਕ 'ਚ ਵੋਟ ਭੁਗਤਾਉਣ ਲਈ ਕਿਹਾ ਹੈ ਕਿਉਾਕਿ ਉਹ ਸਮਝਦੇ ਹਨ ਕਿ ਲੋਕਾਂ ਦੀ ਇਹੀ ਇੱਛਾ ਹੈ, ਜਦਕਿ ਵੱਡੀ ਗਿਣਤੀ 'ਚ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕਾਂ ਦਾ ਮੰਨਣਾ ਹੈ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਪਾਰਟੀ ਨੂੰ 2015 ਦੀਆਂ ਚੋਣਾਂ ਮੌਕੇ ਭਾਰੀ ਖਮਿਆਜਾ ਭੁਗਤਣਾ ਪੈ ਸਕਦਾ ਹੈ | ਵਿਦੇਸ਼ ਮੰਤਰੀ ਵਿਲੀਅਮ ਹਾਗ, ਗ੍ਰਹਿ ਮੰਤਰੀ ਥਰੀਸਾ ਮੇਅ ਤੇ ਚਾਂਸਲਰ ਜੋਰਜ ਓਸਬੋਰਨ ਖੁੱਲ੍ਹ ਕੇ ਸਮਲਿੰਗੀ ਵਿਆਹਾਂ ਦੇ ਹੱਕ 'ਚ ਆਏ ਹਨ | ਇਥੇ ਜ਼ਿਕਰਯੋਗ ਹੈ ਕਿ ਦੁਨੀਆ ਦਾ ਪਹਿਲਾ ਸਮਲਿੰਗੀ ਵਿਆਹ 1 ਅਪ੍ਰੈਲ 2001 ਨੂੰ ਚਾਰ ਜੋੜਿਆਂ ਨੇ ਕਰਵਾਇਆ ਸੀ, ਜਿਨ੍ਹਾਂ 'ਚੋਂ ਹੈਲੀਨ ਫਾਸਿਨ ਤੇ ਐਨੀ ਮੈਰੀ ਨੇ ਪਹਿਲਾ ਕਾਨੂੰਨੀ ਮਾਨਤਾ ਪ੍ਰਾਪਤ ਸਮਲਿੰਗੀ ਵਿਆਹ ਐਮਸਟਰਡਮ ਨੀਦਰਲੈਂਡ ਵਿਖੇ ਕਰਵਾਇਆ ਸੀ | ਜਦਕਿ ਨੀਦਰਲੈਂਡ 2001 'ਚ ਦੁਨੀਆ ਦਾ ਪਹਿਲਾ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਵਾਲਾ ਦੇਸ਼ ਬਣਿਆ ਸੀ, ਇਸ ਤੋਂ ਬਾਅਦ ਬੈਲਜ਼ੀਅਮ (2003), ਸਪੇਨ (2005), ਕੈਨੇਡਾ (2005), ਦੱਖਣੀ ਅਫਰੀਕਾ (2006), ਨੌਰਵੇ (2009), ਸਵੀਡਨ (2009), ਪੁਰਤਗਾਲ (2010), ਆਈਸਲੈਂਡ (2010), ਅਰਜਨਟੀਨਾ (2010) ਤੇ ਡੈਨਮਾਰਕ (2012) ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਵਾਲੇ ਦੇਸ਼ ਬਣੇ | ਜਦਕਿ ਅਮਰੀਕਾ ਦੇ ਕੁਝ ਸੂਬਿਆਂ 'ਚ ਵੀ ਸਮਲਿੰਗੀ ਵਿਆਹਾਂ ਨੂੰ ਸਰਕਾਰੀ ਤੌਰ 'ਤੇ ਮਾਨਤਾ ਪ੍ਰਾਪਤ ਹੈ | ਜੇ ਬਰਤਾਨੀਆ 'ਚ ਇਸ ਸਬੰਧੀ ਅੱਜ ਬਿੱਲ ਪਾਸ ਹੋ ਜਾਂਦਾ ਹੈ ਤਾਂ ਇੰਗਲੈਂਡ ਦੁਨੀਆ ਦਾ 12ਵਾਂ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਵਾਲਾ ਦੇਸ਼ ਹੋਵੇਗਾ |

ਸਾਹਿਤਕਾਰ ਮਨਿੰਦਰ ਸਿੰਘ ਕਾਂਗ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ


ਸਰੀ, 5 ਫਰਵਰੀ (ਗੁਰਪ੍ਰੀਤ ਸਿੰਘ ਸਹੋਤਾ)-'ਕੁੱਤੀ ਵਿਹੜਾ' ਅਤੇ 'ਭਾਰ' ਜਿਹੀਆਂ ਸ਼ਾਹਕਾਰ ਕਹਾਣੀਆਂ ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਉਣ ਵਾਲੇ ਉੱਘੇ ਸਾਹਿਤਕਾਰ ਸ. ਮਨਿੰਦਰ ਸਿੰਘ ਕਾਂਗ ਦੇ ਅਕਾਲ ਚਲਾਣੇ 'ਤੇ ਕੈਨੇਡੀਅਨ ਸਿੱਖ ਕੁਲੀਸ਼ਨ, ਪੰਜਾਬੀ ਸਾਹਿਤ ਸਭਾ (ਮੁੱਢਲੀ) ਐਬਟਸਫੋਰਡ, ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਸਮੇਤ ਬਹੁਤ ਸਾਰੇ ਸਾਹਿਤਕਾਰਾਂ ਤੇ ਪੱਤਰਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ. ਕਾਂਗ ਦੀ ਕਹਾਣੀ 'ਭਾਰ', ਜੋ ਕਿ ਖਾੜਕੂਵਾਦ ਦੌਰਾਨ ਪੰਜਾਬ 'ਚ ਸਿੱਖ ਜਵਾਨੀ ਦੇ ਘਾਣ ਦੇ ਬਿ੍ਤਾਂਤ ਨੂੰ ਬਾਖੂਬੀ ਵਰਨਣ ਕਰਦੀ ਹੈ, 'ਤੇ ਆਧਾਰਿਤ ਫਿਲਮ 'ਭਾਰ' ਪਿਛਲੇ ਦਿਨੀਂ ਸਰੀ ਵਿਖੇ ਵਿਖਾਈ ਗਈ ਸੀ, ਜਿਸ ਨੂੰ ਸਥਾਨਕ ਲੋਕਾਂ ਵਲੋਂ ਬੇਹੱਦ ਹੁੰਗਾਰਾ ਮਿਲਿਆ ਸੀ | ਇਹ ਫਿਲਮ ਆਉਣ ਵਾਲੇ ਦਿਨਾਂ 'ਚ ਕੈਨੇਡਾ ਦੇ ਹੋਰ ਸ਼ਹਿਰਾਂ 'ਚ ਵੀ ਵਿਖਾਈ ਜਾਣੀ ਹੈ | ਇਸ ਫਿਲਮ ਦੇ ਨਿਰਮਾਣ 'ਚ ਸਹਾਇਤਾ ਕਰਨ ਵਾਲੀ ਇੱਧਰਲੇ ਜੰਮਪਲ ਨੌਜਵਾਨਾਂ ਦੀ ਜਥੇਬੰਦੀ 'ਕੈਨੇਡੀਅਨ ਸਿੱਖ ਕੁਲੀਸ਼ਨ' ਦੇ ਅਹੁਦੇਦਾਰ ਸ. ਪਰਵਕਾਰ ਸਿੰਘ ਦੂਲੇ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਫਿਲਮ ਦੇ ਨਿਰਮਾਣ ਕਾਰਨ ਉਨ੍ਹਾਂ ਸ. ਕਾਂਗ ਨਾਲ ਕਈ ਵਾਰ ਗੱਲਬਾਤ ਕੀਤੀ, ਜਿਸ ਦੌਰਾਨ ਉਹ ਉਨ੍ਹਾਂ ਦੀ ਸ਼ਖਸੀਅਤ ਤੋਂ ਕਾਫੀ ਪ੍ਰਭਾਵਿਤ ਹੋਏ | ਉਨ੍ਹਾਂ ਸ. ਕਾਂਗ ਦੇ ਵਿਛੋੜੇ ਨੂੰ ਅਸਹਿ ਦੱਸਿਆ | ਪੰਜਾਬੀ ਸਾਹਿਤ ਸਭਾ (ਮੁੱਢਲੀ) ਐਬਟਸਫੋਰਡ ਦੇ ਮੈਂਬਰਾਂ ਨੇ ਸ. ਕਾਂਗ ਦੇ ਵਿਛੋੜੇ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ | ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਦੀ ਮਾਸਿਕ ਇਕੱਤਰਤਾ 'ਚ ਸ. ਮਨਿੰਦਰ ਸਿੰਘ ਕਾਂਗ ਦੇ ਜੀਵਨ ਤੇ ਰਚਨਾਵਾਂ 'ਤੇ ਚਰਚਾ ਕਰਦਿਆਂ ਇੱਕ ਮਤਾ ਪਾਸ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਤੇ ਸ਼ਰਧਾਂਜਲੀ ਭੇਟ ਕੀਤੀ ਗਈ | ਇਨ੍ਹਾਂ ਤੋਂ ਇਲਾਵਾ ਕਈ ਹੋਰ ਸਥਾਨਕ ਸਾਹਿਤਕਾਰਾਂ ਤੇ ਪੱਤਰਕਾਰਾਂ ਵਲੋਂ ਸ਼ੋਕ-ਸੁਨੇਹੇ ਭੇਜੇ ਗਏ ਹਨ |

ਹਾਂਗਕਾਂਗ ਦੇ ਪਹਿਲੇ ਪੰਜਾਬੀ ਜੇਲ੍ਹ ਸੁਪਰਡੈਂਟ ਪ੍ਰਗਟ ਸਿੰਘ ਚੀਮਾ ਨੂੰ ਸ਼ਰਧਾਂਜਲੀਆਂ ਅਤੇ ਅੰਤਿਮ ਅਰਦਾਸ


ਹਾਂਗਕਾਂਗ, 5 ਫਰਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਉੱਘੀ ਸ਼ਖਸੀਅਤ ਅਤੇ ਜੇਲ੍ਹ ਵਿਭਾਗ ਵਿਚ ਸੁਪਰਡੈਂਟ ਦੇ ਸਰਵਉੱਚ ਅਹੁਦੇ 'ਤੇ ਰਹੇ ਪਹਿਲੇ ਪੰਜਾਬੀ ਅਫਸਰ ਸ: ਪ੍ਰਗਟ ਸਿੰਘ ਚੀਮਾ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਬੱਗਾ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ | ਸਹਾਇਕ ਚੀਫ ਅਫਸਰ ਜੇਲ੍ਹ ਵਿਭਾਗ ਸ:ਗੁਰਦੇਵ ਸਿੰਘ ਗਾਲਿਬ ਵੱਲੋਂਭਾਵੁਕ ਲਫਜ਼ਾਂ ਵਿਚ ਸ:ਚੀਮਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂਦੱਸਿਆ ਕਿ ਜੇਲ੍ਹ ਵਿਭਾਗ ਦੇ ਸਰਵਉੱਚ ਅਹੁਦੇ 'ਤੇ ਪਹੁੰਚਣ ਵਾਲੇ ਉਹ ਪਹਿਲੇ ਪੰਜਾਬੀ ਅਫਸਰ ਸਨ ਅਤੇ 36 ਸਾਲਾਂ ਦੀ ਸੇਵਾ ਦੌਰਾਨ 6 ਵਾਰ ਤਰੱਕੀ ਪ੍ਰਾਪਤ ਕਰਕੇ ਉਹ ਇਥੋਂ ਤੱਕ ਪਹੰੁਚੇ ਸਨ | ਇੰਨੇ ਵੱਡੇ ਅਹੁਦੇ 'ਤੇ ਰਹਿਣ ਦੇ ਬਾਵਜੂਦ ਉਨ੍ਹਾਂ ਕਦੇ ਨਿਮਰਤਾ ਦਾ ਪੱਲਾ ਨਹੀਂਛੱਡਿਆ ਅਤੇ ਆਪਣੀ ਜ਼ਿੰਦਗੀ ਦੀ ਅਖੀਰ ਤੱਕ ਸਿੱਖ ਸਮਾਜ ਦੀ ਹਰ ਸੰਭਵ ਮਦਦ ਕਰਦੇ ਰਹੇ | ਇਸ ਮੌਕੇ ਸ:ਭਗਤ ਸਿੰਘ ਅਤੇ ਸ: ਜਸਕਰਨ ਸਿੰਘ ਵੱਲੋਂ ਵੀ ਸਟੇਜ ਤੋਂ ਸੰਬੋਧਨ ਦੌਰਾਨ ਸ: ਚੀਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
ਗਿਆਨੀ ਬੱਗਾ ਸਿੰਘ ਵੱਲੋਂ ਸ: ਚੀਮਾ ਦੇ ਵੱਡੇ ਸਪੁੱਤਰ ਸ:ਹਰਪਾਲ ਸਿੰਘ ਚੀਮਾ ਨੂੰ ਦਸਤਾਰ ਸਜਾਈ ਗਈ | ਸ:ਚੀਮਾ ਦੇ ਅੰਤਿਮ ਅਰਦਾਸ ਸਮਾਗਮ ਵਿਚ ਸ: ਸ਼ਿੰਗਾਰਾ ਸਿੰਘ ਢਿੱਲੋਂ, ਕੇਵਲ ਸਿੰਘ ਪਰਮਾਰ, ਵਸਣ ਸਿੰਘ, ਅਰਜੀਤ ਸਿੰਘ ਸਿੱਧੂ, ਦਲਜੀਤ ਸਿੰਘ ਜ਼ੀਰਾ, ਦਰਸ਼ਨ ਸਿੰਘ ਝਾੜੂ ਨੰਗਲ, ਭਾਈ ਪਿ੍ਤਪਾਲ ਸਿੰਘ, ਗੁਰਨਾਮ ਸਿੰਘ ਸ਼ਾਹਪੁਰ, ਅਵਤਾਰ ਸਿੰਘ ਪਟਿਆਲਾ, ਸਤਵਿੰਦਰ ਸਿੰਘ ਸੋਢੀ, ਕਰਮ ਸਿੰਘ ਮੁੰਡਾ ਪਿੰਡ, ਗੁਰਚਰਨਸਿੰਘ ਭੁੱਚਰ, ਗੁਰਚਰਨ ਸਿੰਘ ਗਾਲਿਬ, ਜਗਰੂਪ ਸਿੰਘ, ਗੁਰਬੀਰ ਸਿੰਘ ਬਤਰਾ, ਮੇਜਰ ਸਿੰਘ ਪੰਨੂ, ਮਲਕੀਤ ਸਿੰਘ ਪੰਨੂ, ਗੁਰਮੀਤ ਸਿੰਘ ਪੰਨੂ, ਸੁਮੀਤਪਾਲ ਸਿੰਘ, ਸੁਖਦੇਵ ਸਿੰਘ ਬਰਾੜ, ਦਰਸ਼ਨ ਸਿੰਘ ਫੂਲ, ਜੁਝਾਰ ਸਿੰਘ, ਜਸਜੀਤ ਸਿੰਘ ਮਰੀਆ, ਬਲਬੀਰ ਸਿੰਘ ਠੱਠੀ, ਸੁਖਵਿੰਦਰ ਸਿੰਘ ਦਦੇਹਰ ਸਾਹਿਬ, ਜਗਜੀਤ ਸਿੰਘ ਚੋਹਲਾ ਸਾਹਿਬ, ਪ੍ਰਭਦਿਆਲ ਸਿੰਘ ਅਤੇ ਕਮਲ ਸੰਗਤਪੁਰੀਆ ਸਮੇਤ ਭਾਰੀ ਗਿਣਤੀ ਵਿਚ ਸਿੱਖ ਸਮਾਜ ਵੱਲੋਂ ਸ਼ਮੂਲੀਅਤ ਕੀਤੀ ਗਈ |

ਟੂਰਨਾਮੈਂਟਾਂ ਮੌਕੇ ਨਸ਼ਿਆਂ 'ਤੇ ਸਖ਼ਤੀ ਨਾਲ ਪਹਿਰਾ ਦੇਵੇਗੀ ਇੰਗਲੈਂਡ ਕਬੱਡੀ ਫੈਡਰੇਸ਼ਨ


ਲੰਡਨ, 5 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਪਰ ਇਸ ਖੇਡ ਨੂੰ ਜਿੱਥੇ ਦੇਸ਼-ਵਿਦੇਸ਼ 'ਚ ਪਿਆਰ ਮਿਲਿਆ ਹੈ, ਉੱਥੇ ਹੀ ਬੀਤੇ ਕੁਝ ਸਮੇਂ ਤੋਂ ਨਸ਼ਿਆਂ ਨੇ ਜਕੜ ਰੱਖਿਆ ਹੈ, ਇਸ ਦੇ ਕਾਰਨਾਂ ਦਾ ਪਤਾ ਲਾਉਣ 'ਚ ਵਕਤ ਬਰਬਾਦ ਕਰਨ ਨਾਲੋਂ ਇਸ 'ਤੇ ਪਾਬੰਦੀ ਲਾ ਕੇ ਇਸ ਖੇਡ ਨੂੰ ਸਾਫ ਸੁਥਰੀ ਬਣਾਉਣ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਇਸ ਵਰ੍ਹੇ ਪੂਰੀ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ | ਕਵੈਂਟਰੀ ਵਿਖੇ ਫੈਡਰੇਸ਼ਨ ਦੇ ਪ੍ਰਧਾਨ ਸ. ਸਤਨਾਮ ਸਿੰਘ ਸੱਤਾ ਮੁਠੱਡਾ, ਚੇਅਰਮੈਨ ਸਤਨਾਮ ਸਿੰਘ ਗਿੱਲ, ਖਜ਼ਾਨਚੀ ਹਰਚਰਨ ਸਿੰਘ ਬੋਲਾ, ਜਸਵਿੰਦਰ ਸਿੰਘ ਨਿੰਨੀ ਸਹੋਤਾ, ਸਤਿੰਦਰ ਸਿੰਘ ਗੋਲਡੀ ਆਦਿ ਨੇ ਕਿਹਾ ਕਿ ਮਈ 2013 ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟਾਂ 'ਚ ਜਿਹੜਾ ਵੀ ਖਿਡਾਰੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਕੈਨੇਡਾ ਤੋਂ ਭਾਰਤੀਆਂ ਲਈ ਕੰਬਲ ਰਵਾਨਾ

ਟੋਰਾਂਟੋ, 5 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡੀਅਨ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ (ਸੀਡਾ) ਵਲੋਂ ਇੰਟਰਨੈਸ਼ਨਲ ਰੈਡ ਕਰਾਸ ਰਾਹੀਂ ਭਾਰਤ 'ਚ ਠੰਡ ਤੋਂ ਬਚਾਅ ਲਈ 10000 ਕੰਬਲ ਭੇਜੇ ਗਏ ਹਨ | ਅੰਤਰਰਾਸ਼ਟਰੀ ਸਹਿਯੋਗ ਮੰਤਰੀ ਜੂਲੀਅਨ ਫਾਂਟੀਨੋ ਨੇ ਦੱਸਿਆ ਹੈ ਕਿ ਉਤਰ ਪ੍ਰਦੇਸ਼, ਹਰਿਆਣਾ, ਉਤਰਾਖੰਡ, ਪੰਜਾਬ, ਦਿੱਲੀ ਆਦਿ ਖੇਤਰਾਂ 'ਚ ਠੰਡ ਨਾਲ ਮੌਤਾਂ ਹੋਈਆਂ ਹਨ ਜਿਸ ਕਰਕੇ ਮਨੁੱਖੀ ਹਮਦਰਦੀ ਦੇ ਆਧਾਰ 'ਤੇ ਕੈਨੇਡਾ ਸਰਕਾਰ ਵਲੋਂ ਕੰਬਲ ਭੇਜਣ ਦਾ ਫੈਸਲਾ ਕੀਤਾ ਗਿਆ ਹੈ | ਬੀਤੇ ਦਿਨ ਕੰਬਲਾਂ ਨਾਲ ਭਰੇ ਕੰਟੇਨਰ ਜਹਾਜ਼ ਰਾਹੀਂ ਦਿੱਲੀ ਰਵਾਨਾ ਕੀਤੇ ਗਏ ਹਨ |

ਜੂਆ ਘਰ ਦੇ ਪ੍ਰਸਤਾਵ ਨੂੰ ਠੱਪ ਕਰਵਾਉਣ 'ਚ ਸਰੀ ਦੇ ਸਿੱਖਾਂ ਦਾ ਵੱਡਾ ਹੱਥ


ਸਰੀ, 5 ਫਰਵਰੀ (ਗੁਰਪ੍ਰੀਤ ਸਿੰਘ ਸਹੋਤਾ)-ਸਰੀ 'ਚ ਕੈਨੇਡਾ-ਅਮਰੀਕਾ ਸਰਹੱਦ ਦੇ ਨਜ਼ਦੀਕ 100 ਮਿਲੀਅਨ ਡਾਲਰ (ਲਗਭਗ 550 ਕਰੋੜ ਰੁਪਏ) ਦੀ ਲਾਗਤ ਨਾਲ ਬਣਨ ਵਾਲੇ ਪ੍ਰਸਤਾਵਿਤ ਜੂਆ ਘਰ ਦੇ ਪ੍ਰਾਜੈਕਟ ਨੂੰ ਠੱਪ ਕਰਵਾਉਣ 'ਚ ਸਰੀ ਦੇ ਸਿੱਖਾਂ ਦਾ ਵੱਡਾ ਹੱਥ ਹੈ | ਸਿਟੀ ਆਫ ਸਰੀ ਦੀ ਕੌਾਸਲਰ ਬਰਿੰਦਰ ਰਸੋਡੇ ਨੇ ਮੀਡੀਆ ਨੂੰ ਖੁਦ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਿਟੀ ਆਫ ਸਰੀ ਵਲੋਂ 5-4 ਵੋਟਾਂ ਦੇ ਫਰਕ ਨਾਲ ਰੱਦ ਕਰਨ ਪਿੱਛੇ ਮੁੱਖ ਕਾਰਨ ਇਹੀ ਸੀ ਕਿ ਸਰੀ ਦੇ ਸਿੱਖ ਇਸ ਦਾ ਸਖਤ ਵਿਰੋਧ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਜਿੱਥੇ ਸਰੀ ਦੇ ਦੋ ਵੱਡੇ ਗੁਰਦੁਆਰਿਆਂ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨੇ ਇਸ ਪ੍ਰਾਜੈਕਟ ਦੇ ਉਲਟ 4000 ਦਸਖਤਾਂ ਵਾਲੀ ਪਟੀਸ਼ਨ ਸਿਟੀ ਦੇ ਸਟਾਫ ਨੂੰ ਪੇਸ਼ ਕੀਤੀ, ਉਥੇ ਜਨਤਕ ਤੌਰ 'ਤੇ ਵੀ ਇਸ ਦਾ ਸਖਤ ਵਿਰੋਧ ਕੀਤਾ |
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਸ. ਗਿਆਨ ਸਿੰਘ ਗਿੱਲ ਨੇ ਸੰਗਤ ਨੂੰ ਕਿਹਾ ਸੀ ਕਿ ਜੇਕਰ ਸਾਡੇ ਪਿਛਵਾੜੇ ਇਹ ਜੂਆ ਘਰ ਖੁੱਲ੍ਹ ਗਿਆ ਤਾਂ ਅਪਰਾਧਾਂ 'ਚ ਹੋਰ ਵਾਧਾ ਹੋਵੇਗਾ | ਸਿੱਖ ਧਰਮ ਜੂਆ ਖੇਡਣ ਦੇ ਵਿਰੁੱਧ ਹੈ | ਇਸੇ ਤਰ੍ਹਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਰਜਿੰਦਰ ਸਿੰਘ ਧਾਲੀਵਾਲ ਨੇ ਜੂਏ ਦੇ ਨੁਕਸਾਨਾਂ ਤੋਂ ਸੰਗਤ ਨੂੰ ਜਾਣੂੰ ਕਰਵਾਇਆ ਸੀ | ਦੋਵਾਂ ਪ੍ਰਬੰਧਕ ਕਮੇਟੀਆਂ ਨੇ ਸੰਗਤ ਨੂੰ ਇਸ ਪ੍ਰਸਤਾਵਿਤ ਜੂਆ ਘਰ ਦੇ ਉਲਟ ਵੋਟਾਂ ਪਾਉਣ ਦੀ ਤਾਗੀਦ ਕੀਤੀ ਸੀ | ਜ਼ਿਕਰਯੋਗ ਹੈ ਕਿ ਕੁਝ ਈਸਾਈ ਜਥੇਬੰਦੀਆਂ ਨੇ ਵੀ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ | ਸਿਟੀ ਆਫ ਸਰੀ ਦੇ ਕੌਾਸਲਰ ਮਾਰਵਿਨ ਹੰਟ, ਜੋ ਕਿ ਖੁਦ ਇੱਕ ਪਾਦਰੀ ਹਨ, ਨੇ ਵੀ ਇਸ ਪ੍ਰਸਤਾਵ ਵਿਰੁੱਧ ਵੋਟ ਪਾਈ ਸੀ | ਬੇਸ਼ੱਕ ਇਸ ਪ੍ਰਾਜੈਕਟ ਨਾਲ ਸ਼ਹਿਰ 'ਚ 525 ਨੌਕਰੀਆਂ ਪੈਦਾ ਹੋਣੀਆਂ ਸਨ ਤੇ ਸਿਟੀ ਆਫ ਸਰੀ ਨੂੰ ਹਰ ਸਾਲ ਲੱਖਾਂ ਦਾ ਫਾਇਦਾ ਹੋਣਾ ਸੀ ਪਰ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਦੇ ਅਨੁਕੂਲ ਫੈਸਲਾ ਲੈਣ 'ਚ ਹੀ ਭਲਾਈ ਸਮਝੀ | ਗੌਰਤਲਬ ਹੈ ਕਿ ਸਥਾਨਕ ਸਿੱਖ ਭਾਈਚਾਰੇ ਦੀ ਸਿਟੀ ਹਾਲ 'ਚ ਪ੍ਰਤੀਨਿਧਤਾ ਕਰਦੇ ਦੋ ਸਿੱਖ ਕੌਾਸਲਰਾਂ ਟੌਮ ਗਿੱਲ ਅਤੇ ਬਰਿੰਦਰ ਰਸੋਡੇ ਨੇ ਭਾਈਚਾਰੇ ਦੀਆਂ ਭਾਵਨਾਵਾਂ ਦੇ ਉਲਟ ਜੂਆ ਘਰ ਦੇ ਹੱਕ 'ਚ ਵੋਟਾਂ ਪਾਈਆਂ ਸਨ |

ਸਲਮਾਨ ਨੇ ਫਿਰ ਕੱਸਿਆ ਸ਼ਾਹਰੁਖ 'ਤੇ ਨਿਸ਼ਾਨਾ


ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਸਲਮਾਨ ਖਾਨ ਨੂੰ ਇਕ ਮਸ਼ਹੂਰੀ ਦੀ ਸ਼ੂਟਿੰਗ ਦੌਰਾਨ ਜਦ ਉਸ ਨੂੰ ਇਕ ਸੀਨ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਕ ਵਾਰ ਫਿਰ ਆਪਾ ਗੁਆਉਂਦੇ ਹੋਏ ਆਪਣੇ ਚਿਰ ਵਿਰੋਧੀ ਸ਼ਾਹਰੁਖ ਖਾਨ 'ਤੇ ਨਿਸ਼ਾਨਾ ਕੱਸਦੇ ਹੋਏ ਅਲੱਗ ਤਰਾਂ ਦਾ ਫੇਸ਼ੀਅਲ ਐਕਸਪ੍ਰੈਸ਼ਨ ਦਿੱਤਾ | ਸੂਤਰਾਂ ਨੇ ਦੱਸਿਆ ਕਿ ਮੁੰਬਈ 'ਚ 47 ਸਾਲਾ ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੂੰ ਜਦ ਮਸ਼ਹੂਰੀ ਦੀ ਸ਼ੂਟਿੰਗ ਦੌਰਾਨ ਵਾਕ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਵਾਕ ਕਰਨਾ ਹੈ ਤਾਂ ਕਿਸੇ ਮਾਡਲ ਨੂੰ ਬੁਲਾ ਲੈਂਦੇ | ਕੁਝ ਦੇਰ ਬਾਅਦ ਜਦ ਸਟੰਟ ਨਿਰਦੇਸ਼ਕ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਥੋੜਾ ਹੋਰ ਐਕਪ੍ਰੈਸ਼ਨ ਦੇ ਨਾਲ ਸ਼ਾਟ ਦੇਣ ਤਾਂ 'ਮੈਨੇ ਪਿਆਰ ਕੀਆ' ਦੇ ਅਦਾਕਾਰ ਨੇ ਇਕ ਵਾਰ ਫਿਰ ਕਿਹਾ ਕਿ ਜੇਕਰ ਐਕਟਿੰਗ ਕਰਾਉਣੀ ਹੈ ਤਾਂ ਰਿਤਿਕ ਰੌਸ਼ਨ ਨੂੰ ਲੈ ਲੈਂਦੇ | ਇੰਨਾ ਕਹਿਣ ਦੇ ਬਾਅਦ ਵੀ ਸਲਮਾਨ ਨਹੀਂ ਰੁਕੇ ਤੇ ਉਨ੍ਹਾਂ ਨੇ ਹੋਰ ਲਾਈਨ ਕਹਿ ਦਿੱਤੀ 'ਅਤੇ ਜੇਕਰ 'ਓਵਰ ਐਕਟਿੰਗ' ਕਰਾਉਣੀ ਹੈ ਤਾਂ ਸ਼ਾਹਰੁਖ ਖਾਨ ਨੂੰ ਲੈ ਲੈਂਦੇ |'

ਸੁਰਜੀਤ ਕੌਰ ਦਾ ਅੰਤਿਮ ਸੰਸਕਾਰ 9 ਨੂੰ


ਰੋਮ (ਇਟਲੀ), 5 ਫਰਵਰੀ (ਪਰਮਜੀਤ ਦੁਸਾਂਝ, ਇੰਦਰਜੀਤ ਸਿੰਘ ਲੁਗਾਣਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਾਮ ਦਾਸ ਨਿਵਾਸ ਆਰਜੀਨਿਆਨੋ ਦੇ ਮੁੱਖ ਪ੍ਰਬੰਧਕ ਭਾਈ ਗੁਰਦੇਵ ਸਿੰਘ ਭਦਾਸ ਦੀ ਪਤਨੀ ਸੁਰਜੀਤ ਕੌਰ ਜੋ ਕਿ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰਅਲਵਿਦਾ ਕਹਿੰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ 9 ਫਰਵਰੀ ਨੂੰ ਵਿਨੇਸ਼ੀਆ ਮਾਏਸਤਰੇ ਨੇੜਲੇ ਸ਼ਹਿਰ ਸਪੀਨਿਆ ਵਿਖੇ ਸਵੇਰੇ 7.30 ਵਜੇ ਹੋਵੇਗਾ | ਭਾਈ ਗੁਰਦੇਵ ਸਿੰਘ ਭਦਾਸ ਨੇ ਦੱਸਿਆ ਕਿ 9 ਫਰਵਰੀ ਨੂੰ ਸਵੇਰੇ 6 ਵਜੇ ਮੋਨਤੇਕੀਆ ਆਟੋ ਸਤਰਾਦੇ ਦੇ ਰਾਹੀਂਸਵਰਗੀ ਸੁਰਜੀਤ ਕੌਰ ਦੀ ਦੇਹ ਨੂੰਸਪੀਨਿਆ ਵਿਖੇ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ |

ਸੁੱਖ ਧਾਲੀਵਾਲ ਦੀ ਕ੍ਰਿਸਟੀ ਕਲਾਰਕ ਵੱਲੋਂ ਪੁਰਜ਼ੋਰ ਹਮਾਇਤ


ਵੈਨਕੂਵਰ, 5 ਫਰਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਬਿ੍ਟਿਸ਼ ਕੋਲੰਬੀਆ ਸੂਬੇ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਸਰੀ-ਪੈਨੋਰਮਾ ਹਲਕੇ ਤੋਂ ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਨੂੰ ਬੀ.ਸੀ. ਲਿਬਰਲ ਪਾਰਟੀ ਲਈ ਮਜ਼ਬੂਤ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਹੈ | ਸਰੀ ਸਥਿਤ ਗਰੈਂਡ ਤਾਜ ਬੈਂਕੁਇਟ ਹਾਲ 'ਚ ਹੋਏ ਵਿਸ਼ਾਲ ਇਕੱਠ 'ਚ ਬੋਲਦਿਆਂ ਮੁੱਖ ਮੰਤਰੀ ਕਲਾਰਕ ਨੇ ਕਿਹਾ ਕਿ ਸੁੱਖ ਧਾਲੀਵਾਲ 14 ਮਈ, 2013 ਨੂੰਹੋ ਰਹੀਆਂ ਅਸੰਬਲੀ ਚੋਣਾਂ 'ਚ ਸਫਲ ਹੋ ਕੇ ਉਸ ਦੀ ਸਰਕਾਰ 'ਚ ਬੈਠਦਿਆਂ ਸੂਬੇ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਵੇਗਾ | ਇਸ ਮੌਕੇ ਨਿਊਟਨ ਨਾਰਥ ਡੈਲਟਾ ਦੇ ਸਾਬਕਾ ਐਮ. ਪੀ. ਸ੍ਰੀ ਧਾਲੀਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਬੀ.ਸੀ. ਲਿਬਰਲ ਪਾਰਟੀ ਦੀਆਂ ਨੀਤੀਆਂ ਤੇ ਮੁੱਖ ਮੰਤਰੀ ਦੇ ਭਰੋਸਾ ਕਾਰਨ ਹੀ ਸੂਬਾਈ ਸਿਆਸਤ 'ਚ ਕੁੱਦਣ ਦਾ ਫੈਸਲਾ ਕੀਤਾ ਹੈ | ਸੁੱਖ ਧਾਲੀਵਾਲ ਦੀ ਹਮਾਇਤ 'ਚ ਵੈਨਕੂਵਰ, ਸਰੀ ਅਤੇ ਐਬਟਸਫੋਰਡ ਤੋਂ ਵੱਡੀ ਗਿਣਤੀ 'ਚ ਭਾਈਚਾਰਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਨੌਜਵਾਨ ਆਗੂਆਂ ਅਮਰਜੀਤ ਸਿੰਘ ਜੌਹਲ, ਇੰਦਰਜੀਤ ਸਿੰਘ ਰੂਮੀ, ਰਘਵੀਰ ਸਿੰਘ ਰਿੱਕੀ ਢੱਟ, ਪਵਨਜੀਤ ਸਿੰਘ ਤੇ ਹੋਰਨਾਂਵੱਲੋਂ ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਦੀ ਅਗਵਾਈ 'ਚ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਨੂੰਸਨਮਾਨਿਤ ਵੀ ਕੀਤਾ ਗਿਆ |

ਸ੍ਰੀ ਗੁਰੂ ਰਵਿਦਾਸ ਟੈਂਪਲ ਈਜੋਲੈਲੋ ਕਰੇਮੋਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਰੰਤਰ ਜਾਰੀ-ਸੰਗਤਾਂ ਗਲਤ ਅਫ਼ਵਾਹਾਂ 'ਤੇ ਧਿਆਨ ਨਾ ਦੇਣ


ਮਿਲਾਨ (ਇਟਲੀ), 5 ਫਰਵਰੀ (ਇੰਦਰਜੀਤ ਸਿੰਘ ਲੁਗਾਣਾ,ਪਰਮਜੀਤ ਦੁਸਾਂਝ)-ਸ੍ਰੀ ਗੁਰੂ ਰਵਿਦਾਸ ਟੈਂਪਲ ਈਜੋਲੈਲੋ ਕਰੇਮੋਨਾ ਵਿਖੇ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸਮੂਹ ਮੈਂਬਰ ਅਤੇ ਸੰਗਤਾਂ ਨੇ ਹਿੱਸਾ ਲਿਆ | ਇਸ ਮੀਟਿੰਗ ਵਿਚ ਜਿੱਥੇ ਇਸ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਉਤਸਵ ਮਨਾਉਣ ਸਬੰਧੀ ਵਿਚਾਰਾਂ ਹੋਈਆਂ, ਉੱਥੇ ਨਾਲ ਹੀ ਇਲਾਕੇ ਵਿਚ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਗੁਰੂ ਰਵਿਦਾਸ ਟੈਂਪਲ ਈਜੋਲੈਲੋ ਕਰੇਮੋਨਾ ਦੇ ਬੰਦ ਹੋਣ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫ਼ਵਾਹਾਂ ਦਾ ਸਖਤ ਨੋਟਿਸ ਲੈਂਦੇ ਹੋਏ ਸਭਾ ਨੇ ਸੰਗਤਾਂ ਨੂੰ ਸਾਫ ਕੀਤਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਐਤਵਾਰ ਨੂੰ ਨਿਰੰਤਰ ਹਫ਼ਤਾਵਾਰੀ ਦੀਵਾਨ ਸਜਾਏ ਜਾਂਦੇ ਹਨ | ਇੱਥੇ ਜ਼ਿਕਰਯੋਗ ਹੈ ਕਿ ਗੁਰੂ ਘਰ ਦੀ ਇਮਾਰਤ ਭਾਵੇਂ ਤਿਆਰ ਕਰਨ ਵਾਲੀ ਹੈ, ਜਿਸ ਕਰਕੇ ਫਿਲਹਾਲ ਐਤਵਾਰ ਨੂੰ ਸੰਗਤਾਂ ਪੂਰੀ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਵਿਖੇ ਜੁੜਦੀਆਂ ਹਨ | ਸ੍ਰੀ ਗੁਰੂ ਰਵਿਦਾਸ ਸਭਾ ਕਰੇਮੋਨਾ ਦੇ ਪ੍ਰਧਾਨ ਸ੍ਰੀ ਹੰਸ ਰਾਜ ਫਰਾਲਾ ਨੇ ਅਫ਼ਵਾਹਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਕਾਸ਼ ਗੁਰੂਘਰ ਅੰਦਰ ਲਗਾਤਾਰ ਜਾਰੀ ਹੈ | ਜਨਰਲ ਸਕੱਤਰ ਬਲਦੇਵ ਝੱਲੀ ਨੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਪੂਰੇ ਯੂਰਪ ਭਰ ਦੀਆਂ ਸੰਗਤਾਂ ਅਤੇ ਗੁਰੂ ਘਰਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਇਮਾਰਤ ਦੀ ਰਜਿਸਟਰੀ ਕਰਵਾਈ ਗਈ ਸੀ | ਸ੍ਰੀ ਗੁਰੂ ਰਵਿਦਾਸ ਸਭਾ ਯੂ.ਕੇ., ਯੂਰਪ ਐਾਡ ਅਬਰੌਡ ਅਤੇ ਖਾਸ ਕਰਕੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਵਲੋਂ ਕਰੇਮੋਨਾ ਸਭਾ ਦੀ ਵਿੱਤੀ ਮਦਦ ਕੀਤੀ ਗਈ ਸੀ ਤੇ ਯੂ.ਕੇ. ਸਭਾ ਦਾ ਪੂਰਨ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਵਿਚ ਹੈ | ਕੋਈ ਵੀ ਅਲੱਗ ਫ਼ੈਸਲਾ ਲੈਣ ਸਮੇਂ ਸ੍ਰੀ ਗੁਰੂ ਰਵਿਦਾਸ ਸਭਾ ਯੂ.ਕੇ., ਯੂਰਪ ਅਤੇ ਅਬਰੌਡ ਨੂੰ ਦੱਸ ਕੇ ਲਿਆ ਜਾਵੇਗਾ | ਸ੍ਰੀ ਰਜਿੰਦਰ ਪਾਲ ਰੰਧਾਵਾ ਕੈਸ਼ੀਅਰ ਨੇ ਵੀ ਦੱਸਿਆ ਕਿ ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਹੈ ਤੇ ਕਰਦੇ ਰਹਾਂਗੇ | ਇਸ ਮੀਟਿੰਗ ਵਿਚ ਸ੍ਰੀ ਕਿਸ਼ਨ ਹੀਰਾ ਮੁੱਖ ਸਲਾਹਕਾਰ , ਮੀਤ ਪ੍ਰਧਾਨ ਸ੍ਰੀ ਕੁਲਜੀਤ ਬਿਰਹਾ , ਮੀਤ ਖਜ਼ਾਨਚੀ ਬਲਜਿੰਦਰ ਕੁਮਾਰ, ਰਮਨ ਕੁਮਾਰ ਵਿੱਕੀ, ਸੁਰਿੰਦਰ ਪਾਲ ਈਜੋਲਾ ਦੋਵਾਰੇਜੇ, ਰਜਿੰਦਰਪਾਲ ਸਿੰਘ ਹੀਰ, ਨਰਿੰਦਰ ਮਹਿੰਗਰਾ , ਹਰਬੰਸ ਹੈਰੀ, ਕਮਲਜੀਤ ਝੱਲੀ , ਉਂਕਾਰ ਸਿੰਘ , ਰਜਵੰਤ ਸਿੰਘ, ਰਜਿੰਦਰ ਸਿੰਘ, ਭਜਨ ਦਾਸ ਪੀਏਵੇ ਸਾਨ ਜਾਕਮੋ , ਸੁਰਿੰਦਰ ਕੁਮਾਰ ਸਿੱਧੂ ਕਰੇਮੋਨਾ, ਰਣਜੀਤ ਕੁਮਾਰ ਈਜੋਲਾ ਦੋਵਾਰੇਜੇ , ਦਾਰਾ ਸਿੰਘ ਗਰੂਮੇਲੋ, ਪ੍ਰੀਤਮ ਚੰਦ ਗਰੋਨਤਾਰਦੋ, ਬਲਵੀਰ ਚੰਦ ਪੇਸਕਾਰੋਲੋ ਅਤੇ ਬੁੱਧ ਸਿੰਘ ਪੀਏਵੇ ਸਾਨਜਾਕਮੋ ਹਾਜ਼ਰ ਸਨ |

ਫੁੱਟਬਾਲ ਦੇ ਇਤਿਹਾਸ ਵਿਚ ਸਾਹਮਣੇ ਆਇਆ ਸਭ ਤੋਂ ਵੱਡਾ ਸੱਟੇਬਾਜ਼ੀ ਦਾ ਕਾਂਡ

ਫਰੈਂਕਫਰਟ, 5 ਫਰਵਰੀ (ਸੰਦੀਪ ਕੌਰ ਮਿਆਣੀ)-ਯੂਰਪੀਅਨ ਪੁਲਿਸ ਹੈੱਡਕੁਆਰਟਰ ਯੂਰੋਪੋਲ ਨੇ ਫੁੱਟਬਾਲ ਦੀ ਖੇਡ ਦੇ ਅੱਜ ਤੱਕ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੇ ਵੱਡੇ ਸੱਟੇਬਾਜ਼ੀ ਦਾ ਪਰਦਾਫਾਸ਼ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਯੂਰਪ ਅਤੇ ਵਿਸ਼ਵ ਪੱਧਰ 'ਤੇ ਖੇਡੇ ਜਾਣਵਾਲੇ 380 ਮੈਚਾਂ ਉੱਤੇ ਸੱਟੇਬਾਜ਼ੀ ਕੀਤੀ ਗਈ ਹੈ ਅਤੇ ਇਹ ਤੈਅ ਕੀਤਾ ਗਿਆ ਕਿ ਕਿਹੜਾ ਦੇਸ਼ ਯੂਰਪ ਅਤੇ ਵਿਸ਼ਵ ਪੱਧਰੀ ਚੈਂਪੀਅਨ ਲੀਗ ਵਿਚ ਆਪਣੀ ਜਗ੍ਹਾ ਬਣਾਏਗਾ | ਇਸ ਦੇ ਨਾਲ ਉਨ੍ਹਾਂ ਨੇ 425 ਰੈਫਰੀਆਂ ਦੀ ਪਹਿਚਾਣ ਕਰ ਲਈ ਹੈ | ਅਪਰਾਧੀਆਂ ਨੇ ਇਨ੍ਹਾਂ ਮੈਚਾਂ ਤੋਂ 8 ਮੀਲੀਅਨ ਯੂਰੋ ਦਾ ਲਾਭਉਠਾਉਣਾ ਸੀ, ਜੋ ਹੁਣਪਰਦਾਫਾਸ਼ ਹੋਣ ਤੋਂ ਬਾਅਦ ਸਾਇਜ ਨਾਮੁਮਕਿਨ ਹੋਵੇ | ਯੂਰੋਪੋਲ ਨੇ ਅਜੇ ਤੱਕ ਖਿਡਾਰੀਆਂ ਅਤੇ ਖੇਡ ਕਲੱਬਾਂਦੇ ਨਾਵਾਂਦੀ ਕੋੋਈ ਪੁਸ਼ਟੀ ਨਹੀਂ ਕੀਤੀੇ |

ਰਾਮਗੜ੍ਹ ਖੇਡ ਮੇਲਾ ਕੱਲ੍ਹ ਤੋਂ-ਦਲਜੀਤ ਮਾਾਗਟ


ਟੋਰਾਂਟੋ,5 ਫਰਵਰੀ (ਅੰਮਿ੍ਤਪਾਲ ਸਿੰਘ ਸੈਣੀ)-ਪੰਜਾਬ ਸਪੋਰਟਸ ਤੇ ਕਲਚਰਲ ਕਲੱਬ ਕੈਨੇਡਾ ਦੇ ਉਪ ਪ੍ਰਧਾਨ ਦਲਜੀਤ ਸਿੰਘ ਮਾਂਗਟ ਅਨੁਸਾਰ 8ਵਾਾ ਸਾਲਾਨਾ ਸਵ: ਤੇਜਾ ਸਿੰਘ ਮਾਂਗਟ ਯਾਦਗਾਰੀ ਗੋਲਡ ਕੱਪ ਕਬੱਡੀ ਅਤੇ ਨਰਦੀਪ ਯਾਦਗਾਰੀ ਖੇਡ ਮੇਲਾ ਰਾਮਗੜ੍ਹ (ਨੇੜੇ ਕੁਹਾੜਾ, ਲੁਧਿਆਣਾ) ਵਿਖੇ 7 ਤੋਂ 10 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ¢ਇਸ ਖੇਡ ਮੇਲੇ ਵਿਚ ਸ਼ਮੂਲੀਅਤ ਕਰਨ ਲਈ ਭਾਰਤ ਰਵਾਨਾ ਹੋਣ ਮੌਕੇ ਸ: ਮਾਂਗਟ ਨੇ ਦੱਸਿਆ ਕਿ ਸ: ਸੁਰਿੰਦਰ ਸਿੰਘ ਅਮਰੀਕਾ ਅਤੇ ਸ: ਜੱਸੀ ਮਾਂਗਟ (ਨਾਰਵੇ) ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਖੇਡ ਮੇਲੇ ਵਿਚ ਹਰ ਸਾਲ ਵਾਾਗ ਫੁੱਟਬਾਲ, ਵਾਲੀਬਾਲ, ਬੈਲ-ਗੱਡੀਆਾ, ਕੁੱਤਿਆ ਦੀਆਂ ਦੌੜਾਾ ਅਤੇ ਕਬੱਡੀ ਦੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ¢

ਧਾਰਮਿਕ ਕੱਟੜਤਾ ਨਾਲ ਵੱਧਦਾ ਹੈ ਡੇਰਾਵਾਦ-ਪ੍ਰੋ. ਗੁਰਤਰਨ ਸਿੰਘ

ਟੋਰਾਂਟੋ, 5 ਫਰਵਰੀ (ਸਤਪਾਲ ਸਿੰਘ ਜੌਹਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੇਵਾ ਮੁਕਤ ਹੋਏ ਪ੍ਰੋ. ਗੁਰਤਰਨ ਸਿੰਘ ਨੇ ਕੈਨੇਡਾ ਫੇਰੀ ਦੌਰਾਨ ਟੋਰਾਂਟੋ 'ਚ ਗੱਲਾਂ ਕਰਦਿਆਂ ਦੱਸਿਆ ਕਿ ਧਾਰਮਿਕ ਕੱਟੜਤਾ ਨਾਲ ਸਧਾਰਨ ਲੋਕਾਂ ਦੇ ਮਨਾਂ 'ਚ ਡਰ ਪੈਦਾ ਹੁੰਦਾ ਹੈ ਜਿਸ ਕਾਰਨ ਧਰਮ ਦਾ ਪਸਾਰ ਰੁਕ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕੱਟੜਵਾਦ ਨਾਲ ਧਰਮ ਗਿਰਾਵਟ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਕਰਕੇ ਡੇਰਾਵਾਦ ਦਾ ਫੈਲਾਅ ਤੇ ਲੋਕਾਂ ਦਾ ਸ਼ੋਸ਼ਣ ਰੋਕਣਾ ਬੇਹੱਦ ਔਖਾ ਹੈ | ਪ੍ਰੋ. ਗੁਰਤਰਨ ਸਿੰਘ ਨੇ ਕਿਹਾ ਕਿ ਕੱਟੜਵਾਦੀ ਅਗਿਆਨੀ ਹੁੰਦੇ ਹਨ ਜਿਨ੍ਹਾਂ ਨੂੰ ਧਾਰਮ 'ਚ ਖਰੇ ਹੋਣ ਦਾ ਵੱਡਾ ਵਹਿਮ ਰਹਿੰਦਾ ਹੈ ਤੇ ਇਸੇ ਵਹਿਮ ਤਹਿਤ ਉਹ ਧਰਮ ਦਾ ਵੱਡਾ ਨੁਕਸਾਨ ਕਰਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖਾਂ ਦੀ ਆਪਸੀ ਫੁੱਟ ਨਾਲ ਸਿੱਖ ਪੰਥ ਨੂੰ ਵੱਡੀ ਢਾਅ ਲੱਗ ਰਹੀ ਹੈ | ਇਸ ਮੌਕੇ ਰਵਿੰਦਰ ਸਿੰਘ ਪੰਨੂੰ, ਮਨਦੀਪ ਸਿੰਘ ਸੰਧੂ, ਬਲਤੇਜ ਕੌਰ ਤੇ ਗਗਨਦੀਪ ਸਿੰਘ ਸੰਧੂ ਵੀ ਹਾਜ਼ਰ ਸਨ |

Audio Gurbani at Spotify