ਤਾਜ਼ਾ ਖ਼ਬਰਾਂ
ਦਿੱਲੀ ਗੁਰਦੁਆਰਾ ਚੋਣਾਂ 'ਚ ਅਕਾਲੀ ਦਲ (ਬ) ਦੀ ਹੂੰਝਾਫੇਰ ਜਿੱਤ
* ਪਰਮਜੀਤ
ਸਿੰਘ ਸਰਨਾ ਸਮੇਤ ਪਾਰਟੀ ਦੇ ਕਈ ਆਗੂ ਬੁਰੀ ਤਰ੍ਹਾਂ ਹਾਰੇ
* ਤਰਵਿੰਦਰ ਸਿੰਘ ਮਰਵਾਹ ਦੀ ਜਿੱਤ ਨੇ ਕੇਂਦਰੀ ਗੁਰੂ ਸਿੰਘ ਸਭਾ ਦਾ ਖਾਤਾ ਖੋਲ੍ਹਿਆ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ)- ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਨੇਰੀ ਨੇ ਸਰਨਾ
ਧੜੇ ਦੀ ਸਫਾਇਆ ਕਰ ਦਿੱਤਾ। ਪਿਛਲੇ 11 ਵਰ੍ਹਿਆਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਸੱਤਾ 'ਤੇ ਕਾਬਜ ਸਰਨਾ ਧੜੇ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਇਨ੍ਹਾਂ ਚੋਣਾਂ 'ਚ
ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਮੇਤ ਪਾਰਟੀ ਦੇ ਕਈ ਧੁਰੰਧਰ ਆਗੂ ਬੁਰੀ ਤਰ੍ਹਾਂ ਹਾਰ ਗਏ।
ਪੰਜਾਬੀ ਬਾਗ ਹਲਕੇ ਤੋਂ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ
ਮਨਜਿੰਦਰ ਸਿੰਘ ਸਿਰਸਾ ਨੇ 4500 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਸ਼੍ਰੋਮਣੀ ਅਕਾਲੀ
ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. , ਗੁਰਮੀਤ ਸਿੰਘ ਸ਼ੰਟੀ, ਜਥੇਦਾਰ
ਅਵਤਾਰ ਸਿੰਘ ਹਿੱਤ, ਜਥੇਦਾਰ ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਣਾ, ਗੁਰਲਾਡ ਸਿੰਘ ਕਾਹਲੋ,
ਇੰਦਰਜੀਤ ਸਿੰਘ ਮੌਂਟੀ, ਅਮਰਜੀਤ ਸਿੰਘ ਪੱਪੂ, ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਜਸਬੀਰ ਸਿੰਘ
ਜੱਸੀ, ਹਰਮੀਤ ਸਿੰਘ ਕਾਲਕਾ, ਐਮ.ਪੀ.ਐਸ. ਚੱਢਾ ਤੇ ਹੋਰਨਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਨਾਟ ਪਲੇਸ ਹਲਕੇ ਤੋਂ ਉਮੀਦਵਾਰ ਹਰਦੇਵ ਸਿੰਘ ਧਨੋਆ ਨੇ ਸਰਨਾ ਧੜੇ ਦੇ ਸ਼ਮਸ਼ੇਰ ਸਿੰਘ ਸੰਧੂ 55 ਵੋਟਾਂ ਦੇ ਫਰਕ ਨਾਲ, ਸਫਦਰਜੰਗ ਐਨਕਲੇਵ ਤੋਂ ਬਾਦਲ ਦਲ ਦੇ ਕੁਲਦੀਪ ਸਿੰਘ ਸਾਹਨੀ ਨੇ ਸਰਨਾ ਧੜੇ ਦੇ ਆਗੂ ਤੇ ਦਿੱਲੀ ਕਮੇਟੀ ਦੇ ਸਕੱਤਰ ਕਰਤਾਰ ਸਿੰਘ ਕੋਛੜ ਨੂੰ 54 ਵੋਟਾਂ ਜਦਕਿ ਬੀਬੀ ਦਲਜੀਤ ਕੌਰ ਨੇ ਸਰਨਾ ਧੜੇ ਦੇ ਕੰਵਲਜੀਤ ਸਿੰਘ ਸੋਢੀ ਨੂੰ 300 ਵੋਟਾਂ ਨਾਲ ਹਰਾਇਆ। ਸ਼ਾਮ ਨਗਰ ਹਲਕੇ ਤੋਂ ਅਕਾਲੀ ਦਲ (ਬਾਦਲ) ਨੇ ਸਤਨਾਮ ਸਿੰਘ ਔਲਖ ਨੇ ਅਜੀਤ ਸਿੰਘ ਸਿਹਰਾ ਨੂੰ 920 ਵੋਟਾਂ, ਰਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਢੋਕ ਨੇ ਜੋਗਿੰਦਰ ਸਿੰਘ ਵਾਲੀਆ ਨੂੰ 125 ਵੋਟਾਂ ਅਤੇ ਹਲਕਾ ਅਸ਼ੋਕ ਨਗਰ ਤੋਂ ਅਮਰਜੀਤ ਸਿੰਘ ਪੱਪੂ ਨੇ ਰਮਨਜੀਤ ਸਿੰਘ ਸੋਨੂੰ ਨੂੰ 1134 ਦੇ ਫਰਕ ਨਾਲ ਹਰਾਇਆ। ਵਿਸ਼ਨੂੰ ਗਾਰਡਨ ਤੋਂ ਬਾਦਲ ਦਲ ਦੇ ਹਰਜਿੰਦਰ ਸਿੰਘ ਨੇ ਗੁਰਸ਼ਰਨ ਸਿੰਘ ਸੰਧੂ ਨੂੰ 1493 ਫਰਕ ਨਾਲ, ਹਲਕਾ ਪ੍ਰੀਤ ਵਿਹਾਰ ਤੋਂ ਦਰਸ਼ਨ ਸਿੰਘ ਨੇ ਤਰਲੋਚਨ ਸਿੰਘ ਮਠਾਰੂ ਨੂੰ, ਹਲਕਾ ਸ਼ਾਹਪੁਰਾ ਤੋਂ ਚਮਨ ਸਿੰਘ ਨੇ ਸਰਨਾ ਧੜੇ ਦੇ ਤਰਸੇਮ ਸਿੰਘ ਨੂੰ 3600 ਵੋਟਾਂ ਦੇ ਫਰਕ ਨਾਲ ਹਰਾਇਆ। ਰਮੇਸ਼ ਨਗਰ ਤੋਂ ਬਾਦਲ ਦਲ ਦੇ ਤਨਵੰਤ ਸਿੰਘ ਨੇ ਮਹਿੰਦਰ ਸਿੰਘ ਭੁੱਲਰ ਨੰ 530 ਵੋਟਾਂ ਦੇ ਫਰਕ ਨਾਲ ਹਰਾਇਆ। ਹਲਕਾ ਤ੍ਰੀ ਨਗਰ ਤੋਂ ਸਤਪਾਲ ਸਿੰਘ ਨੇ ਸਰਨਾ ਧੜੇ ਦੇ ਸੁਰਿੰਦਰ ਸਿੰਘ ਕੈਰੋਂ ਨੂੰ 1161 ਵੋਟਾਂ ਨਾਲ, ਹਲਕਾ ਗੀਤਾ ਕਾਲੋਨੀ ਤੋਂ ਬਾਦਲ ਦਲ ਦੇ ਮਨਮੋਹਨ ਸਿੰਘ ਨੇ ਤਰਜੀਤ ਸਿੰਘ ਨਾਗੀ ਨੂੰ 355 ਵੋਟਾਂ, ਖੁਰੇਜੀ ਖਾਸ ਤੋਂ ਜਤਿੰਦਰ ਪਾਲ ਸਿੰਘ ਨਰੂਲਾ ਨੇ ਗੁਰਚਰਨ ਸਿੰਘ ਗਤਕਾ ਮਾਸਟਰ ਨੂੰ 2200 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਹਲਕਾ ਕਮਲਾ ਨਗਰ ਤੋਂ ਕੈਪਟਨ ਇੰਦਰਪ੍ਰੀਤ ਸਿੰਘ ਨੇ ਦਵਿੰਦਰ ਸਿੰਘ ਕਵਾਤਰਾ ਨੂੰ 1582 ਵੋਟਾਂ, ਹਲਕਾ ਟੈਗਰੋ ਗਾਰਡਨ ਤੋਂ ਜੀਤ ਸਿੰਘ ਨੇ ਪ੍ਰੀਤਮ ਸਿੰਘ ਮੁਖੀ ਨੂੰ, ਮਾਡਲ ਟਾਊਨ ਤੋਂ ਗੁਰਦੇਵ ਸਿੰਘ ਭੋਲਾ ਨੇ ਸਰਨਾ ਧੜੇ ਦੇ ਮਨਜੀਤ ਰਿੱਖੀ ਨੂੰ 450 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਹਲਕਾ ਕਰਮਪੁਰਾ ਤੋਂ ਗੁਰਮੀਤ ਸਿੰਘ ਸ਼ੰਟੀ ਨੇ 1700 ਵੋਟਾਂ ਤੋਂ ਜਿੱਤ ਪ੍ਰਾਪਤ ਕੀਤੀ, ਜਦਕਿ ਹਰੀ ਨਗਰ ਹਲਕੇ ਤੋਂ ਅਵਤਾਰ ਸਿੰਘ ਹਿੱਤ 1800 ਵੋਟਾਂ ਦੇ ਫਰਕ ਜੇਤੂ ਰਹੇ। ਪਰਮਜੀਤ ਸਿੰਘ ਰਾਣਾ ਨੇ ਕੰਵਲਜੀਤ ਸਿੰਘ ਗਾਂਧੀ ਨੂੰ 730 ਵੋਟਾਂ ਦੇ ਫਰਕ ਨਾਲ ਹਰਾਇਆ। ਵਿਕਾਸ ਪੁਰੀ ਹਲਕੇ ਤੋਂ ਇੰਦਰਜੀਤ ਸਿੰਘ ਮੌਂਟੀ ਨੇ ਸਰਨਾ ਧੜੇ ਦੇ ਜਗਦੇਵ ਸਿੰਘ ਨੂੰ 642 ਵੋਟਾਂ ਦੇ ਫਰਕ ਨਾਲ ਹਰਾਇਆ।
ਸਰਨਾ ਧੜੇ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਅਮਰਜੀਤ ਸਿੰਘ ਪਿੰਕੀ ਨੇ ਬਾਦਲ ਦਲ ਦੇ ਸੁਰਜੀਤ ਸਿੰਘ ਨੂੰ, ਜਤਿੰਦਰ ਸਿੰਘ ਸਾਹਨੀ ਨੇ ਵਿਕਰਮ ਸਿੰਘ, ਬਲਬੀਰ ਸਿੰਘ ਵਿਵੇਕ ਵਿਹਾਰ ਨੇ ਰਮਿੰਦਰ ਸਿੰਘ ਸਿੱਬੂ ਅਤੇ ਪਹਾੜਗੰਜ ਤੋਂ ਪ੍ਰਭਜੀਤ ਸਿੰਘ ਜੀਤੀ ਨੇ ਬਾਦਲ ਦਲ ਦੇ ਕੁਲਮੋਹਨ ਸਿੰਘ ਨੂੰ ਹਰਾਇਆ। ਹਲਕਾ ਸੁਭਾਸ਼ ਨਗਰ ਤੋਂ ਤੇਜਿੰਦਰ ਭਾਟੀਆ ਨੇ ਬਾਦਲ ਦਲ ਦੇ ਜਗਜੀਤ ਸਿੰਘ ਰੀਹਲ, ਤਿੱਬੀਆ ਕਾਲਜ ਕੁਲਦੀਪ ਸਿੰਘ ਕਰੋਲ ਬਾਗ ਨੇ ਬੀਬੀ ਮਨਦੀਪ ਕੌਰ ਬਖਸ਼ੀ ਨੂੰ ਹਰਾਇਆ। ਕੇਂਦਰੀ ਗੁਰੂ ਸਿੰਘ ਸਭਾ ਦੇ ਚੇਅਰਮੈਨ ਤੇ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੱਜ ਸਵੇਰੇ ਦਿੱਲੀ ਦੇ ਪੰਜ ਵੱਖ-ਵੱਖ ਕੇਂਦਰਾਂ ਵਿਚ ਵੋਟਾਂ ਦੀ ਗਿਣਤੀ ਅਰੰਭ ਹੋਣ ਨਾਲ ਹੀ ਸ਼ੋਮਣੀ ਅਕਾਲੀ ਦਲ (ਬਾਦਲ) ਦੇ ਪੱਖ ਵਿਚ ਰੁਝਾਨ ਆਉਣੇ ਸ਼ੁਰੂ ਹੋ ਗਏ ਸਨ, ਜੋ ਅੰਤਿਮ ਸਮੇਂ ਤਕ ਕਾਇਮ ਰਹੇ ਅਤੇ ਪਾਰਟੀ ਨੇ ਦਿੱਲੀ ਵਿਚ ਇਤਿਹਾਸਕ ਜਿੱਤ ਦਰਜ ਕਰਵਾਈ। ਖੁਦ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਏਨੀ ਵੱਡੀ ਜਿੱਤ ਪ੍ਰਾਪਤ ਹੋ ਦੀ ਉਮੀਦ ਨਹੀਂ ਸੀ ਪਰ ਦਿੱਲੀ ਦੇ ਸਿੱਖ ਵੋਟਰਾਂ ਦਾ ਅਕਾਲੀ ਦਲ ਬਾਦਲ ਦੇ ਪੱਖ ਵਿਚ ਰੁਝਾਨ ਬਹੁਤ ਜਿਆਦਾ ਵੱਧ ਗਿਆ ਸੀ। ਬਾਦਲ ਦਲ ਜ਼ਿਆਦਾਤਰ ਉਮੀਦਵਾਰਾਂ ਨੇ ਅਸਾਨੀ ਨਾਲ ਜਿੱਤ ਦਰਜ ਕੀਤੀ।