Sant Baba Inderjeet Singh jee Rakba Wale

Shaheedi Yaad

ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦਗਾਰ ਬਣਾਉਣ ਅਤੇ ਅਕਤੂਬਰ 1984 ਨੂੰ  memorandum
October 31,2012
ਵੱਲ : ਡਾ. ਮਨਮੋਹਨ ਸਿੰਘ, ਮਿਤੀ 31, ਅਕਤੂਬਰ,2012

ਮਾਨਯੋਗ ਵਜੀਰੇ-ਆਜ਼ਮ ਭਾਰਤ ਵਰਸ਼,

ਵਿਸਾ: ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦਗਾਰ ਬਣਾਉਣ ਅਤੇ ਅਕਤੂਬਰ 1984 ਨੂੰ ਯੋਜਨਾਬੱਧ ਤਰੀਕੇ ਨਾਲ ਦਿੱਲੀ ਸਮੇਤ ਕਈ ਧਾਂਈ ਸਿੱਖਾਂ ਦੀ ਕੀਤੀ ਗਈ ਨਸਲੀ ਸਫਾਈ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਕੀਤੀ ਜਾ ਰਹੀ ਦੇਰੀ ਸਬੰਧੀ।

ਵਾਹਿਗੁਰ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਮਾਨਯੋਗ ਡਾ. ਮਨਮੋਹਨ ਸਿੰਘ ਜੀ ਆਪ ਇਸ ਵੇਲੇ ਭਾਰਤ ਵਰਸ਼ ਕਾਰਜਪਾਲਿਕਾ ਦੇ ਸਭ ਤੋਂ ਵੱਡੇ ਰੁਤਬੇ ਤੇ ਬਿਰਾਜਮਾਨ ਹੋ। ਆਪ ਦਾ ਜਨਮ ਵੀ ਇਕ ਸਿੱਖ ਘਰਾਣੇ ਵਿਚ ਹੋਇਆ ਹੈ ਲੇਕਿਨ ਅੱਜ ਭਾਰਤ ਵਰਸ਼ ਅੰਦਰ ਜੋ ਦੁਰਦਸ਼ਾ ਸਿੱਖਾਂ ਦੀ ਹੈ ਇਸਦੀ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਮਿਸਾਲ ਨਹੀਂ ਮਿਲਦੀ। ਅਸੀਂ ਹਰ ਵਰ੍ਹੇ 31 ਅਕਤੂਬਰ ਨੂੰ ਦਿੱਲੀ ਆ ਕੇ ਇਕ ਮੈਮੋੰਰਡਮ ਸਰਕਾਰ ਦੇ ਨਾਮ ਦਿੰਦੇ ਹਾਂ। ਪਰ ਅੱਜ ਤੱਕ ਕਿਸੇ ਇਕ ਵੀ ਮੈਮੋਰੰਡਮ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਸਾਡੇ ਕਿਸੇ ਮੈਮੋਰੰਡਮ ਦਾ ਸਰਕਾਰ ਵਲੋਂ ਜਵਾਬ ਦਿੱਤਾ ਗਿਆ ਹੈ। ਘੱਟੋ ਘੱਟੋ ਨੈਤਿਕਤਾ ਦੇ ਅਧਾਰ ਤੇ ਸਰਕਾਰ ਨੂੰ ਇਹ ਤਾਂ ਦੱਸਣਾ ਬਣਦਾ ਹੈ ਕਿ ਮੈਮੋਰੰਡਮ ਵਿਚ ਦਰਜ ਮੰਗਾਂ ਗਲਤ ਹਨ ਜਾਂ ਸਰਕਾਰ ਦੀ ਕੀ ਸਿਆਸੀ ਮਜਬੂਰੀ ਹੈ? ਜੀਹਦੇ ਕਰਕੇ ਇਹਨਾਂ ਮੰਗਾਂ ਜਾਂ ਮਸਲਿਆਂ ਤੇ ਕਾਰਵਾਈ ਨਹੀਂ ਹੋ ਸਕਦੀ। ਇਸ ਲਈ ਆਪ ਜੀ ਨੂੰ ਇਕ ਵਾਰ ਫੇਰ ਉਹੀ ਸਾਰੀਆਂ ਮੰਗਾਂ ਤੇ ਮਸਲੇ ਧਿਆਨ ਵਿਚ ਲਿਆ ਕੇ ਪੂਰੀ ਸਿੱਖ ਕੌਮ ਹਕੂਮਤ ਤੋਂ ਜਵਾਬ ਮੰਗਦੀ ਹੈ ਕਿ ਕੀ ਸਾਡੇ ਵਲੋਂ ਉਠਾਏ ਮੁੱਦੇ ਗਲਤ ਹਨ ਜਾਂ ਸਰਕਾਰ ਜਾਣਬੁੱਝ ਕੇ ਕਾਰਵਾਈ ਨਹੀਂ ਕਰਨਾ ਚਾਹੁੰਦੀ ? ਅੱਜ 28 ਸਾਲ ਪੂਰੇ ਹੋ ਚੁਕੇ ਹਨ, ਜਦੋਂ ਦਿੱਲੀ ਦੀਆਂ ਸੜਕਾਂ ਤੇ 20 ਹਜਾਰ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ। ਸਿੱਖ ਬੀਬੀਆਂ ਦੀ ਪੱਤ ਲੁੱਟੀ ਗਈ, ਸਿੱਖਾਂ ਦੇ ਘਰ-ਘਾਟ ਉਜਾੜ ਦਿੱਤੇ ਗਏ, ਲੇਕਿਨ ਅਫਸੋਸ ਹੈ ਕਿ ਸਿੱਖਾਂ ਦਾ ਕਤਲੇਆਮ ਕਰਕੇ ਨਸਲੀ ਸਫਾਈ ਕਰਨ ਵਾਲੇ ਅੱਜ ਆਪ ਜੀ ਦੀ ਕੈਬਨਿਟ ਦਾ ਸ਼ਿੰਗਾਰ ਹਨ। ਜਿੰਨ੍ਹਾਂ ਵਿਚ ਮੁੱਖ ਤੌਰ ਤੇ ਖਜਾਨਾ ਵਜ਼ੀਰ ਸ੍ਰੀ ਪੀ ਚਿੰਦਬਰਮ, ਕੈਬਨਿਟ ਵਜ਼ੀਰ ਸ਼੍ਰੀ ਕਮਲਨਾਥ ਅਤੇ ਇਸਤੋਂ ਇਲਾਵਾ ਸ਼੍ਰੀ ਸੱਜਣ ਕੁਮਾਰ, ਸ਼੍ਰੀ ਜਗਦੀਸ਼ ਟਾਈਟਲਰ ਸ਼੍ਰੀ ਅਰੂਣ ਨਹਿਰੂ, ਸ਼੍ਰੀ ਅਰੂਣ ਸਿੰਘ, ਵਰਗੇ ਦਰਜਨ ਲੋਕ ਆਪ ਜੀ ਦੀ ਪਾਰਟੀ ਦੇ ਸਰਕਰਦਾ ਨੇਤਾ ਹਨ। ਇਸ ਤਰ੍ਹਾਂ ਹੀ ਸੈਂਕੜੇ ਛੋਟੇ-ਛੋਟੇ ਅਫਸਰ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ ਕਈ ਤੱਰਕੀਆਂ ਅਤੇ ਰਾਸ਼ਟਰੀ ਸਨਮਾਨ ਲੈ ਕੇ ਬੜੇ ਫਖਰ ਨਾਲ ਰਿਟਾਇਰ ਹੋ ਰਹੇ ਹਨ। ਹਿੰਦ ਹਕੁਮਤ ਨੇ 20 ਹਜ਼ਾਰ ਸਿੱਖਾਂ ਦੀ ਮੌਤ ਦਾ ਮੁੱਲ ਜੈਪੁਰ ਵਿਖੇ ਫਿਲਮ ਸਟਾਰ ਸਲਮਾਨ ਖਾਨ ਵਲੋਂ ਮਾਰੇ ਗਏ ਕਾਲੇ ਹਿਰਨ ਜਿੰਨ੍ਹਾਂ ਵੀ ਨਹੀਂ ਪਇਆ। ਸਿੱਖਾਂ ਨਾਲ ਕਿਸੇ ਵੀ ਪੱਖ ਤੋਂ ਭਾਰਤ ਵਰਸ਼ ਵਿਚ ਨਿਆਂ ਨਹੀਂ ਹੋਇਆ।ਸਿੱਖਾਂ ਦਾ ਧਰਮ, ਪੱਗ ਪਹਿਚਾਣ, ਬਾਣੀ, ਸੱਭਿਆਚਾਰ, ਇਲਾਕਾ, ਸੰਸਥਾਂਵਾਂ, ਸਿੱਖਾਂ ਦਾ ਭਵਿਖ, ਕੁਝ ਵੀ ਸੁਰੱਖਿਅਤ ਨਹੀਂ। ਇਸ ਲਈ ਪੂਰੀ ਸਿੱਖ ਕੌਮ ਆਪ ਜੀ ਤੋਂ ਜਾਣਨਾ ਚਾਹੁੰਦੀ ਹੈ ਕਿ ਤੁਸੀ ਏਡੇ ਵੱਡੇ ਰੁਤਬੇ ਤੇ ਹੁੰਦੇ ਹੋਏ ਸੱਚ ਬੋਲਣ ਦੀ ਹਿੰਮਤ ਕਿਉ‘ ਨਹੀਂ ਕਰਦੇ ਕਿ ਫਰਾਂਸ ਵਿਚ ਪੱਗ ਦੇ ਮਸਲੇ ਤੇ ਚੁੱਪ ਤੁਹਾਡੀ ਸੰਵਿਧਾਨਿਕ ਮਜਬੂਰੀ ਹੈ? ਤੁਸੀ ਭਲੀ ਭਾਂਤ ਜਾਣਦੇ ਹੋ ਕਿ ਸੰਵਿਧਾਨ ਦੀ ਧਾਰਾ 25 ਵਿਚ ਸਿੱਖਾਂ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਲਿਖਿਆ ਹੋਇਆ ਹੈ। ਜਦੋਂ ਭਾਰਤ ਦਾ ਸੰਵਿਧਾਨ ਤੇ ਤੁਸੀਂ ਸਿੱਖਾਂ ਨੂੰ ਕੌਮ ਵਜੋਂ ਮਾਨਤਾ ਹੀ ਨਹੀਂ ਦਿੱਦੇ ਤਾਂ ਕਸ ਮੂੰਹ ਨਾਲ ਪੱਗ ਤੇ ਲੱਗੀ ਪਾਬੰਦੀ ਵਿਰੁੱਧ ਅਵਾਜ ਉਠਾਉਣ ਦੀ ਹਿੰਮਤ ਕਰੋਗੇ। ਲੇਕਿਨ ਭਾਰਤ ਵਿਚ ਵਸਦੇ ਸਿੱਖਾਂ ਨੂੰ ਚੰਦ ਅਖਬਾਰੀ ਬਿਆਨਾਂ ਰਾਹੀਂ ਬੁੱਧੂ ਬਣਾਉਣ ਦਾ ਯਤਨ ਹੁਣ ਬਹੁਤੀ ਦੇਰ ਕਰਗਾਰ ਸਾਬਿਤ ਨਹੀਂ ਹੋਵੇਗਾ। ਆਪਜੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਨਵਾਂ ਸ਼ਹਿਰ ਜਿਲ੍ਹੇ ਦਾ ਨਾਂ ਬਦਲ ਕੇ ਭਗਤ ਸਿੰਘ ਨਗਰ ਰੱਖਿਆ ਜਾ ਚੁੱਕਾ ਹੈ, ਤਾਂ ਫਿਰ ਇਸ ਹਵਾਈ ਅੱਡੇ ਦਾ ਨਾਂ ਜਾਬਰ ਮੁਗਲ ਸਲਤਨਤ ਦੀਆਂ ਇਸ ਇਲਾਕੇ ਵਿਚੋਂ ਜੜਾ ਪੁਟਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਕਿਉਂ ਨ੍ਹੀਨ ਰੱਖਿਆ ਜਾ ਸਕਦਾ। ਦਰਅਸਲ ਭਾਰਤ ਵਰਸ਼ ਵਿਚ ਸਿੱਖ ਸ਼ਹੀਦਾਂ ਜਾਂ ਸਿੱਖਾਂ ਨੂੰ ਕਦੇ ਵੀ ਸਨਮਾਨਯੋਗ ਥਾਂ ਨਹੀਂ ਮਿਲਦੀ ਜਿਸ ਕਰਕੇ ਸਿੱਖ ਇਸ ਦੇਸ਼ ਵਿਚ ਗੁਲਾਮਾਂ ਵਾਲਾ ਜੀਵਨ ਬਤੀਤ ਕਰ ਰਹੇ ਹਨ।
ਆਪ ਜੀ ਇਕ ਬਹੁਤ ਵੱਡੇ ਅਰਥ ਸ਼ਾਸਤਰੀ ਹੋ ਅਤੇ ਹਰ ਰੋਜ ਅਖਬਾਰੀ ਬਿਆਨਾਂ ਵਿਚ ਫਰੀ ਟਰੇਡ ਦੀ ਗੱਲ ਕਰਦੇ ਹੋ। ਜੇਕਰ ਆਪ ਸੱਚਮੁਚ ਹੀ ਸੁਹਿਰਦ ਹੋ ਤਾਂ ਫਿਰ ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਦੋ ਬਾਰਡਰ, ਵਾਹਗਾ ਅਤੇ ਹੁਮੈਨੀਵਾਲਾ ਵਪਾਰ ਵਾਸਤੇ ਬੰਦ ਕਿਉਂ ਕੀਤੇ ਹਨ? ਖਣਕ, ਝੌਨਾ (ਬਾਸਮਤੀ) ਦੀ ਦਰਾਮਦ ਤੇ ਪਾਬੰਦੀਆਂ ਕਿਉਂ ਲਗਾਈਆਂ ਗਈਆ ਹਨ? ਇਸ ਤਰ੍ਹਾਂ ਹੀ ਭਾਰਤੀ ਫੌਜ ਵਿਚ ਸਿੱਖਾਂ ਦੀ ਗਿਣਤੀ ਕਿਉਂ ਘਟਾਈ ਜਾ ਰਹੀ ਹੈ? ਸਿੱਖਾਂ ਦਾ ਆਨੰਦ ਮੈਰਿਜ ਐਕਟ ਜਿਹੜਾ 1909 ਤੋਂ ਲੈ ਕੇ 14 ਅਗਸਤ 1947 ਤੱਕ ਸਲਾਮਤ ਸੀ ਪਰ 15 ਅਗਸਤ 1947 ਤੋਂ ਗਾਇਬ ਕਿਉਂ ਨਹੀਂ ਪੂਰਾ ਲਾਗੂ ਕੀਤਾ ਗਿਆ ਤੇ ਅਧੁਰਾ ਰੱਖਿਆ ਗਿਆ ਹੈ। ਜਿਸ ਨਾਲ ਸਿੱਖਾਂ ਦੀ ਪਹਿਚਾਣ ਸੰਵਧਾਨਿਕ ਤੌਰ ਤੇ ਖਤਮ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਅਖੋਤੀ ਲੋਕਤੰਤਰ ਵਿਚ ਚਿੱਟੇ ਦਿਨ ਮਰਿਆਦਾ ਦਾ ਕਤਲ ਹੁੰਦਾ ਵੇਖ ਕੇ ਹਕੂਮਤ ਮੂਕ ਦਰਸ਼ਕ ਕਿਉਂ ਬਣੀ ਰਹਿੰਦੀ ਹੈ? ਸਿੱਖਾਂ ਦੀ ਸਰਵਉਚ ਸੰਸਥਾਂ, ਸਿੱਖ ਪਾਰਲੀਮੈਂਟ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ 2011 ਨੂੰ ਹੋਇਆਂ ਚੋਣਾਂ ਦੌਰਾਨ ਗ੍ਰਹਿ ਵਿਭਾਗ ਤੋਂ ਲੈ ਕੇ ਪ੍ਰੋਜ਼ਾਇੰਡਿੰਗ ਅਫਸਰ ਤੱਕ ਦੇ ਅਧਿਕਾਰੀਆਂ, ਉਚ ਅਫਸਰਾਂ ਅਤੇ ਸਿਆਸਤਦਾਨਾਂ ਨੇ ਸ਼ਰੇਆਮ ਸੰਵਿਧਾਨ ਅਤੇ ਗੁਰਦੁਆਰਾ ਐਕਟ ਦਾ ਉਲੰਘਣ ਕਰਕੇ ਸਿੱਖ ਪਾਰਲੀਮੈਂਟ ਵਿਚ ਸਰਕਾਰੀ ਸਰਪ੍ਰਸਤੀ ਹੇਠ ਗੁੰਡਿਆਂ ਦੀ ਮਦਦ ਨਾਲ ਗੈਰ ਸਿੱਖਾਂ ਤੋਂ ਖੁਲੇਆਮ ਵੋਟਾਂ ਪਵਾਈਆਂ ਹਨ। ਜੇਕਰ ਸ਼ਰੇਆਮ ਅਜਿਹਾ ਕੁਝ ਹੁੰਦਾ ਹੈ ਤਾਂ ਫਿਰ ਸੰਵਿਧਾਨ ਦੀ ਧਾਰਾ 14 ਜਿਹੜੀ ਸਭਨਾਂ ਨੂੰ ਬਰਾਬਰ ਦੇ ਸ਼ਹਿਰੀ ਹੋਣ ਦਾ ਹੱਕ ਦਿੰਦੀ ਹੈ, ਉਸਦੇ ਕੀ ਅਰਥ ਬਾਕੀ ਰਹਿ ਜਾਂਦੇ ਹਨ? ਫਿਰ ਇਹ ਧੱਕੇ ਸ਼ਾਹੀਆਂ, ਅਨਿਆਂ ਅਤੇ ਜ਼ਬਰ ਕੇਵਲ ਸਿੱਖਾਂ ਤੇ ਹੀ ਨਹੀਂ ਸਗੋਂ ਸਾਰੀਆਂ ਭਾਰਤੀ ਘੱਟ ਗਿਣਤੀਆਂ ਇਸਦਾ ਸ਼ਿਕਾਰ ਹੋ ਰਹੀਆਂ ਹਨ। ਹਿੰਦ ਫੌਜ ਵਲੋਂ ਦਰਬਾਰ ਸਾਹਿਬ ਤੇ ਜੂਨ 1984 ਵਿਚ ਕੀਤੇ ਗਏ ਫੌਜੀ ਹਮਲੇ ਲਈ ਸਰਕਾਰੀ ਦਲੀਲ ਇਹ ਹੈ ਕਿ ਉਥੇ ਹਥਿਆਰ ਮੌਜੂਦ ਸਨ, ਪਰ ਅਸੀ ਪੁੱਛਣਾ ਚਾਹੁੰਦੇ ਹਾਂ ਕਿ ਬਾਬਰੀ ਮਸਜਿਦ ਜਾਂ ਉੜੀਸਾ, ਕੇਰਲ, ਕਰਨਾਟਕ ਦੇ ਗਿਰਜਾਘਰਾਂ ਜਾਂ ਯਤੀਮਖਾਨਿਆਂ ਵਿਚ ਕਿਹੜੇ ਹਥਿਆਰ ਸਨ ਜਿਸ ਕਰਕੇ ਇਹਨਾ ਨੂੰ ਤੋੜਿਆਂ ਜਾਂ ਸਾੜਿਆ ਗਿਆ ਹੈ? ਗੁਜਰਾਤ ਦੇ 5 ਹਜ਼ਾਰ ਤੋਂ ਵਧੇਰੇ ਮੁਸਲਮਾਨ ਵੀ ਅੱਗ ਲਾ ਕੇ ਸ਼੍ਰੀ ਨਰਿਂਦਰ ਮੋਦੀ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਬੀ. ਜੇ. ਪੀ. ਨੇ ਸਾੜ ਕੇ ਦੌਜਖ ਦੀ ਮੌਤ ਮਾਰੇ ਹਨ। ਇਸ ਤਰ੍ਹਾਂ ਹੀ ਉੜੀਸਾ ਵਿਚ ਆਰ. ਐਸ. ਐਸ. ਤੇ ਬੀ. ਜੇ. ਪੀ. ਦੇ ਵਰਕਰਾਂ ਨੇ ਈਸਾਈ ਨੰਨਜ਼ (ਭਾਈਆਣੀਆਂ ਨਾਲ ਜ਼ਬਰ ਜਿਨਾਹ ਕਰਕੇ ਯਤੀਮ ਖਾਨਿਆਂ ਨੂੰ ਅੱਗ ਲਾ ਕੇ ਸਾੜਿਆ। ਅੱਜ ਹਿੰਦ ਹਕੂਮਤ ਦੀ ਨੀਤੀ ਅਧੀਨ ਅਦਾਲਤਾਂ ਮੁਸਲਮਾਨਾਂ, ਇਸਾਈਆਂ, ਦਲਿਤਾਂ ਅਤੇ ਸਿੱਖਾਂ ਨੂੰ ਛੋਟੇ-ਛੋਟੇ ਦੋਸ਼ਾ ਵਿਚ ਸਬੂਤਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਸਜ਼ਾਏ ਮੌਤ ਦੇ ਫਤਵੇ ਸੁਣਾ ਰਹੀਆਂ ਹਨ। ਪਰ ਹਿੰਦੂ ਦਹਿਸ਼ਤਗਰਦੀ ਬਾਰੇ ਸਰਕਾਰੀ ਢਾਂਚਾ ਅਤੇ ਨਿਆਪਾਲਿਕਾਂ ਪੂਰੀ ਤਰ੍ਹਾਂ ਖਾਮੋਸ਼ ਹੈ। ਕਿਤੇ ਵੀ ਬਰਾਬਰ ਨਿਆਂ ਨਹੀਂ ਕੀਤਾ ਗਿਆ। ਇਕ ਪਾਸੇ ਦੋਸ਼ੀ ਕੈਬਨਿਟ ਵਜ਼ੀਰ ਹਨ ਜਾਂ ਫਿਰ ਆਪ ਜੀ ਦੇ ਵਜ਼ੀਰੇ ਆਜ਼ਮ ਹੁੰਦਿਆਂ ਦਾਰਾ ਸਿੰਘ ਵਰਗਾ ਦੋਸ਼ੀ ਇਕ ਈਸਾਈ ਮਿਸ਼ਨਰੀ (ਪਾਦਰੀ) ਮਿਸਟਰ ਸਟੇਨ ਅਤੇ ਉਸਦੇ ਬੱਚੀਆ ਨੂੰ ਜਿਊਂਦੇ ਅੱਗ ਲਾ ਕੇ ਸਾੜ ਦੇਵੇ ਤਾਂ ਉਸਦੀ ਸਜਾਏ ਮੌਤ ਹਕੂਮਤ ਵਲੋਂ ਸਹਿਜੇ ਹੀ ਮਾਫ ਕਰ ਦਿਤੀ ਜਾਂਦੀ ਹੈ। ਪਰ ਦੂਜੇ ਪਾਸੇ ਹੋਟਲ ਤਾਜ ਹਮਲੇ ਦੇ ਦੋਸ਼ੀ ਕਸਾਬ, ਪਾਰਲੀਮੇਂਟ ਹਮਲੇ ਦੇ ਦੋਸ਼ੀ ਸਮਝੇ ਜਾਂਦੇ ਜਨਾਬ ਅਫਜਲ ਗੁਰੂ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਛੇਤੀ ਫਾਹੇ ਲਾਉਣ ਦੀਆਂ ਗੋਦਾਂ-ਗੂੰਦੀਆਂ ਜਾ ਰਹੀਆਂ ਹਨ, ਫੇਰ ਇੱਥੇ ਬਰਾਬਰੀ ਰਾਜ ਕਿੱਥੇ ਹੈ? ਰੂਲ ਆਫ ਲਾਅ ਅਤੇ ਪ੍ਰਿੰਸੀਪਲ ਆਫ ਨੇਚਰ ਜਸਟਿਸ ਦੀ ਸਿੱਖਾਂ, ਮੁਸਮਾਨਾਂ, ਦਲਿਤਾਂ ਅਤੇ ਈਸਾਈਆਂ ਲਈ ਕੀ ਅਹਿਮੀਅਤ ਹੈ? ਇਸ ਲਈ ਅਸੀਂ ਇਕ ਵਾਰ ਫੇਰ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਅਪੀਲ ਕਰਦੇ ਹਾਂ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਵੀ ਸਜਾਵਾਂ ਦੇਣ ਬਾਰੇ ਤੁਰੰਤ ਸਖਤ ਕਦਮ ਚੁੱਕੇ ਜਾਣ।
ਦੂਜੀ ਬੇਨਤੀ ਹੈ ਕਿ ਸ਼੍ਰੀਮਤੀ ਇੰਦਰਾਂ ਗਾਂਧੀ ਦੀ ਮੌਤ ਵਾਲੀ ਥਾਂ ਨੂੰ ਸਰਕਾਰ ਵਲੋਂ ਅਜਾਇਬ ਘਰ ਬਣਾ ਦਿਤਾ ਗਿਆ ਹੈ। “ਕਿਸੇ ਨੂੰ ਮਾਂਹ ਵਾਦੀ, ਕਿਸੇ ਨੂੰ ਮਾਂਹ ਮਾਫਕ” ਵਾਂਗੂ ਹਰ ਕੌਮ, ਹਰ ਮਜ਼ਹਬ ਦੇ ਵੱਖਰੇ-ਵੱਖਰੇ ਹੀਰੋ ਹੁੰਦੇ ਹਨ। ਜਿਵੇਂ ਰਮਾਇਣ ਦੇ ਦੋ ਮੁੱਖ ਪਾਤਰ ਸ਼੍ਰੀ ਰਾਮ ਚੰਦਰ ਅਤ ਸ਼੍ਰੀ ਰਾਵਣ ਹਿੰਦੂ ਲੋਕਾਂ ਵਿਚ ਵੀ ਅੱਡਰੇ ਅੱਡਰੇ ਨਜ਼ਰੀਏ ਨਾਲ ਨਾਇਕ ਅਤ ਖਲਨਾਇਕ ਹਨ। ਉਤਰੀ ਭਾਰਤ ਵਿਚ ਰਾਮ ਚੰਦਰ ਜੀ ਨੂੰ ਹੀਰੋ ਅਤੇ ਸ਼੍ਰੀ ਰਾਵਣ ਨੂੰ ਵਿਲਨ ਮੰਨ ਕੇ ਹਰ ਸਾਲ ਦੁਸਹਿਰੇ ਨੂੰ ਨੇਕੀ ਉੱਤੇ ਬਦੀ ਦੀ ਜਿੱਤ ਦੇ ਨਾਮ ਹੇਠ ਸ਼੍ਰੀ ਰਾਵਣ ਦਾ ਪੁਤਲਾ ਜਲਾਇਆ ਜਾਂਦਾ ਹੈ। ਪਰ ਦੱਖਣੀ ਭਾਰਤ ਤੇ ਸ਼੍ਰੀਲੰਕਾ ਵਿਚ ਸ਼੍ਰੀ ਰਾਵਚ ਦੀ ਇਕ ਵਿਦਵਾਨ ਅਤੇ ਹੀਰੋ ਵਜੋਂ ਪੂਜਾ ਕੀਤੀ ਜਾਂਦੀ ਹੈਪ ਪਰ ਹਿੰਦੁ ਕੌਮ ਵਿਚ ਇਸ ਗੱਲ ਨੂੰ ਲੈ ਕੇ ਕਦੇ ਟਕਰਾਉ ਨਹੀਂ ਹੋਇਆ ਇਸੇ ਤਰ੍ਹਾਂ ਅਸੀ ਚਾਹੁੰਦੇ ਹਾਂ ਕਿ ਭਾਰਤ ਵਰਸ਼ ਵਿਚ ਵੀ ਜਿਹੜੇ ਲੋਕ ਸ਼੍ਰੀਮਤੀ ਇੰਦਰਾਂ ਗਾਂਧੀ ਨੂੰ ਹੀਰੋ ਮੰਨਦੇ ਹਨ ਇਹ ਉਹਨਾਂ ਦੀ ਆਪਣੀ ਸੋਚਣੀ ਹੈ। ਲੇਕਿਨ ਸ਼੍ਰੀਮਤੀ ਇੰਦਰਾਂ ਗਾਂਧੀ ਨੇ ਸੰਵਿਧਾਨਿਕ ਫਰਜਾਂ ਵਿਚ ਕੁਤਾਹੀ ਕਰਕੇ ਸਿੱਖਾਂ ਦੇ ਇਸ਼ਟ ਉਪਰ ਫੌਜੀ ਹਮਲਾ ਕੀਤਾ ਸੀ। ਜਿਸ ਕਰਕੇ ਸਿੱਖ ਹਮੇਸ਼ਾਂ ਉਸਨੂੰ ਦੁਸ਼ਮਣ ਦੀ ਨਜ਼ਰ ਨਾਲ ਦੇਖਦੇ ਰਹਿਣਗੇ। ਜੇਕਰ ਹਿੰਦੋਸਤਾਨ ਵਿਚ ਰਾਮ ਅਤੇ ਰਾਵਣ ਦੀ ਅੱਡ ਅੱਡ ਮਾਨਤਾ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪੁਜਦੀ ਤਾਂ ਇਸ ਆਧਾਰ ਤੇ ਹੀ ਸਿੱਖ ਵੀ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ, ਸ਼ਹੀਦ ਭਾਈ ਕੇਹਰ ਸਿੰਘ ਨੂੰ ਆਪਣੇ ਹੀਰੋ ਮੰਨਦੇ ਹਨ ਅਤੇ ਸਰਕਾਰ ਪਾਸੋਂ ਮੰਗ ਕਰਦੇ ਹਨ ਕਿ ਜਿਵੇਂ ਸ਼੍ਰੀਮਤੀ ਇੰਦਰਾਂ ਗਾਂਧੀ ਦੀ ਯਾਦਗਾਰ ਵਜੋਂ ਸਫਦਰਜੰਗ ਰੋਡ ਵਿਖੇ ਅਜਾਇਬ ਘਰ ਬਣਾਇਆ ਗਿਆ ਹੈ। ਉਸੇ ਤਰ੍ਹਾਂ ਹੀ ਸਿੱਖਾਂ ਨੂੰ ਆਪਣੇ ਹੀਰੋਆਂ ਦੀ ਯਾਦਗਾਰ ਬਣਾਉਣ ਲਈ ਹਿੰਦ ਹਕੂਮਤ ਸਫਦਰਜੰਗ ਰੋਡ ਉਪਰ ਹੀ ਜਿਥੇ ਸ਼੍ਰ: ਬੇਅੰਤ ਸਿੰਘ ਸ਼ਹੀਦ ਹੋਏ ਹਨ ਉਥੇ ਗੁਰਦੁਆਰਾ ਸ਼ਹੀਦ ਗੰਜ ਉਸਾਰਨ ਸਈ 500 ਗਜ ਜਗ੍ਹਾ ਅਲਾਟ ਕੀਤੀ ਜਾਵੇ। ਸਰਕਾਰ ਇਹ ਵੀ ਜਨਤਰ ਕਰੇ ਕਿ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦਾ ਅੰਤਿਮ ਸੰਸਕਾਰ ਕਿਸ ਜਗ੍ਹਾ ਕੀਤਾ ਗਿਆ? ਉਹਨਾਂ ਦੀਆਂ ਅਸਥੀਆਂ ਕਿੱਥੇ ਜਲ ਪ੍ਰਵਾਹ ਕੀਤੀਆਂ ਅਤੇ ਕਿਸ ਥਾਂ ਤੇ ਉਹਨਾਂ ਦੀਆਂ ਅੰਤਿਮ ਰਸਮਾਂ ਭੋਗ ਆਦਿ ਪਾਏ ਗਏ ਸਨ? ਸੋ ਸਾਨੂੰ ਯਕੀਨ ਹੈ ਕਿ ਆਪ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੇ ਇਸ ਮੈਮੋਰੰਡਮ ਨੂੰ ਬਿਨ੍ਹਾਂ ਪੜੇ ਜਾਂ ਅਰਥਹੀਣ ਸਮਝਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੇ ਹੋ, ਪਰ ਇਸ ਵਾਰ ਪੂਰੀ ਸਿੱਖ ਕੌਮ ਆਪ ਜੀ ਨੂੰ ਅਪੀਲ ਕਰਦੀ ਹੈ ਕਿ ਸਾਡ ਇਸ ਮੈਮੋਰੰਡਮ ਤੇ ਦੀਰਘ ਵਿਚਾਰ ਕਰਕੇ ਇਸ ਵਿਚ ਦਰਜ ਮੁੱਦਿਆ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ ਜਾਂ ਫਿਰ ਇਸ ਵਿਚ ਉਠਾਏ ਨੁਕਤਿਆਂ ਨੂੰ ਦਲੀਲ ਨਾਲ ਰੱਦ ਕਰਕੇ ਸਿੱਖ ਕੌਮ ਨੂੰ ਜਵਾਬ ਦਿੱਤਾ ਜਾਵੇ ਕਿ ਉਹਨ੍ਹਾਂ ਦੀ ਮੰਗ ਹਿੰਦ ਸੰਵਿਧਾਨ ਦੇ ਘੇਰੇ ਵਿਚ ਨਹੀਂ ਆਉਦੀ, ਜਾਂ ਫਿਰ ਹਿੰਦ ਹਕੂਕਤ ਰੂਲ ਆਫ ਲਾਅ ਅਤੇ ਪ੍ਰਿੰਸੀਪਲ ਆਫ ਨੇਚਰ ਜਸਟਿਸ ਦਾ ਉਲੰਘਣ ਕਰਕੇ ਸੰਵਿਧਾਨ ਦੀ ਧਾਰਾ 14 ਦੀ ਪਰਵਾਹ ਕੀਤੇ ਬਿਨ੍ਹਾਂ ਸਿੱਖਾਂ ਨੂੰ ਕੋਈ ਨਿਆਂ ਨਹੀਂ ਦੇਣਾ ਚਾਹੁੰਦੀ? ਕਿੰਨ੍ਹਾਂ ਚੰਗਾਂ ਹੋਵੇਗਾ ਕਿ ਜੇ ਨਿਆਂ ਦੇਣਾ ਹੀ ਨਹੀਂ ਤਾਂ ਸੰਵਿਧਾਨ ਵਿਚ ਸੋਧ ਕਰਕੇ ਸਿੱਖਾਂ ਨੂੰ ਭਾਰਤ ਵਰਸ਼ ਦੇ ਗੁਲਾਮ ਐਲਾਨ ਦਿੱਤਾ ਜਾਵੇ ਤਾਂ ਕਿ ਸਿੱਖ ਆਪਣੀ ਮੁਕੰਮਲ ਆਜ਼ਾਦੀ ਲਈ ਲੜੀ ਜਾ ਰਹੀ ਲੋਕਤੰਤਰਿਕ ਅਤੇ ਪੁਰਅਮਨ ਜਦੋ ਜਹਿਦ ਨੂੰ ਹੋਰ ਮਜ਼ਬੂਤ ਕਰਕੇ ਆਪਣਾ ਘਰ ਬਣਾਉਣ ਵੱਲ ਅੱਗੇ ਵਧ ਸਕਣ।
ਪੂਰਨ ਸਤਿਕਾਰ ਤੇ ਉਮੀਦ ਸਾਹਿਤ,
ਗੁਰੂਘਰ ਪੰਥ ਦੇ ਦਾਸ,
ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾ ਮੀਤ ਪ੍ਰਧਾਨ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕਤੱਰ, ਪ੍ਰੋ: ਮਹਿੰਦਰਪਾਲ ਸਿੰਘ ਜਰਨਲ ਸਕਤੱਰ, ਸੰਸਾਰ ਸਿੰਘ ਪ੍ਰਧਾਨ ਦਿੱਲੀ ਸਟੇਟ, ਗੁਰਸ਼ਰਨ ਸਿੰਘ ਪਾਰਲੀਮੇੰਟਰੀ ਸੈਕਰਟੀ, ਹਰਭਜਨ ਸਿੰਘ ਕਸ਼ਮੀਰੀ, ਅਵਤਾਰ ਸਿੰਘ ਖੱਖ, ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ, ਮੁੱਖ ਬੁਲਾਰਾ, ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ), ਗੁਰਬਚਨ ਸਿੰਘ ਪਵਾਰ, ਰਣਜੀਤ ਸਿੰਘ ਸੰਘੇੜਾ, ਸਰੂਪ ਸਿੰਘ ਸੰਧਾ, ਗੁਰਨੈਬ ਸਿੰਘ ਸੰਗਰੂਰ, ਪ੍ਰੀਤਮ ਸਿੰਘ ਦਿੱਲੀ, ਗੁਰਬਖ਼ਸ ਸਿੰਘ ਮੁਕਤਸਰ,

Audio Gurbani at Spotify