Sant Baba Inderjeet Singh jee Rakba Wale

ਜਰਨਲ ਬਰਾੜ ਉਤੇ ਕੀਤਾ ਗਿਆ ਹਮਲਾ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਹਿੰਦੂਤਵ ਏਜੰਸੀਆਂ ਦਾ ਡਰਾਮਾਂ : ਟਿਵਾਣਾ

ਜਰਨਲ ਬਰਾੜ ਉਤੇ ਕੀਤਾ ਗਿਆ ਹਮਲਾ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਹਿੰਦੂਤਵ ਏਜੰਸੀਆਂ ਦਾ ਡਰਾਮਾਂ : ਟਿਵਾਣਾ

ਚੰਡੀਗੜ੍ਹ, 2 ਅਕਤੂਬਰ ( ) “ਬੀਤੇ ਕੁਝ ਦਿਨ ਪਹਿਲੇ ਆਈ.ਬੀ. ਦੇ ਡਾਇਰੈਕਟਰ ਸ. ਨਿਹਚਲ ਸਿੰਘ ਸੰਧੂ ਵੱਲੋਂ ਅਖ਼ਬਾਰਾਂ ਨੂੰ ਬਿਆਨ ਦਿੰਦੇ ਹੋਏ ਕਿਹਾ ਗਿਆ ਸੀ ਕਿ ਪੰਜਾਬ ਵਿਚ ਫਿਰ ਤੋ ਖਾੜਕੂਵਾਦ ਉਭਰ ਰਿਹਾ ਹੈ ਅਤੇ ਮੁੜ ਕਾਰਵਾਈਆਂ ਹੋਣ ਦੀ ਸੰਭਾਵਨਾਂ ਹੈ । ਇਸ ਸਾਜ਼ਸੀ ਬਿਆਨ ਦੀ ਕਾਰਵਾਈ ਨੂੰ ਜਦੋ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਲੀਲ ਸਾਹਿਤ ਜਨਤਕ ਤੌਰ ਤੇ ਝੁਠਲਾ ਦਿੱਤਾ ਸੀ, ਕਿ ਪੰਜਾਬ ਵਿਚ ਨਾ ਤਾਂ ਕੋਈ ਅਜਿਹੀ ਗੈਰ ਕਾਨੂੰਨੀ ਅਤੇ ਇਥੋ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੀ ਕਾਰਵਾਈ ਸਿੱਖ ਕੌਮ ਵੱਲੋਂ ਹੋ ਰਹੀ ਹੈ ਅਤੇ ਨਾ ਹੀ ਸਿੱਖ ਕੌਮ ਕਿਸੇ ਤਾਕਤ ਨੂੰ ਅਜਿਹਾ ਕਰਨ ਦੀ ਇੰਜ਼ਾਜਤ ਦੇਵੇਗੀ । ਇਹ ਸਿੱਖ ਵਿਰੋਧੀ ਪ੍ਰਚਾਰ ਕੇਵਲ ਸੈਟਰ ਦੀ ਹਕੂਮਤ, ਉਸ ਦੀਆਂ ਏਜੰਸੀਆਂ ਅਤੇ ਬੀਤੇ ਸਮੇਂ ਵਿਚ ਪੰਜਾਬ ਦੀ ਸਿੱਖ ਨੌਜ਼ਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕਰਨ ਵਾਲੀ ਕਾਤਿਲ ਪੁਲਿਸ ਅਫ਼ਸਰਸ਼ਾਹੀ ਵੱਲੋਂ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਤੇ ਫਿਰ ਉਸ ਨੂੰ ਸਰਕਾਰੀ ਦਹਿਸਤਗਰਦੀ ਰਾਹੀ ਨਿਸ਼ਾਨਾਂ ਬਣਾਉਣ ਲਈ ਕੀਤਾ ਜਾ ਰਿਹਾ ਹੈ । ਜਦੋ ਸੈਟਰ, ਪੰਜਾਬ, ਏਜੰਸੀਆਂ ਅਤੇ ਕਾਤਿਲ ਪੁਲਿਸ ਅਫ਼ਸਰਸ਼ਾਹੀ ਪੰਜਾਬ ਵਿਚ ਖਾੜਕੂਵਾਦ ਉਭਰਨ ਸੰਬੰਧੀ ਕੋਈ ਵੀ ਦਲੀਲ ਸਾਹਿਤ ਜੁਆਬ ਨਾ ਦੇ ਸਕੀ, ਤਾਂ ਇਨ੍ਹਾਂ ਨੇ ਆਪਣੀ ਇਸ ਸਿੱਖ ਵਿਰੋਧੀ ਸਾਜਿ਼ਸ ਨੂੰ ਸਹੀ ਸਾਬਿਤ ਕਰਨ ਲਈ ਸ. ਦਲਜੀਤ ਸਿੰਘ ਬਿੱਟੂ ਅਤੇ ਸ. ਕੁਲਬੀਰ ਸਿੰਘ ਬੜਾ ਪਿੰਡ ਵਰਗੇ ਸਿੱਖ ਨੌਜ਼ਵਾਨਾਂ ਉਤੇ ਝੂਠੇ ਕੇਸ ਬਣਾਕੇ ਗ੍ਰਿਫਤਾਰੀਆਂ ਕਰਨ ਦਾ ਸਿਲਸਿਲਾ ਸੁਰੂ ਕਰ ਦਿੱਤਾ । ਇਸੇ ਸਾਜਿ਼ਸ ਅਧੀਨ ਬੀਤੇ ਦਿਨੀ ਫਗਵਾੜੇ ਦੇ ਲਾਗੇ ਲਾਲ ਸਿੰਘ ਨਾਮ ਦੇ ਜੇ਼ਲ੍ਹ ਵਿਚੋਂ 14 ਸਾਲੀਂ ਸਜ਼ਾ ਭੁਗਤ ਰਹੇ ਪੈਰੋਲ ਤੇ ਆਏ ਨੌਜ਼ਵਾਨ ਨੂੰ ਵੀ ਚੁੱਕਕੇ ਸਮੁੱਚੇ ਮੁਲਕ ਨਿਵਾਸੀਆਂ ਦਾ ਧਿਆਨ ਸਿੱਖ ਕੌਮ ਉਤੇ ਕੇਦਰਿਤ ਕਰਨ ਲਈ ਕੀਤਾ ਗਿਆ । ਜੋ ਬੀਤੇ ਦਿਨੀ ਲੰਡਨ ਵਿਖੇ ਸਿੱਖ ਕੌਮ ਦੇ ਕਾਤਿਲ ਅਤੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਜਰਨਲ ਬਰਾੜ ਉਤੇ ਹਮਲਾ ਹੋਣ ਦੀ ਕਹਾਣੀ ਬਣਾਈ ਗਈ ਹੈ, ਇਹ ਵੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਬਦਨਾਮ ਕਰਨ ਦੀ ਉਪਰੋਕਤ ਸਾਜਿ਼ਸ ਦੀ ਕੜੀ ਦਾ ਇਕ ਹਿੱਸਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਮੁੱਖ ਬੁਲਾਰਾ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮਾਂਤਰੀ ਨੀਤੀ ਅਧੀਨ ਸਮੁੱਚੀ ਸਿੱਖ ਕੌਮ ਨੂੰ ਹਰ ਤਰ੍ਹਾਂ ਦੀ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕਾਰਵਾਈ ਤੋ ਸਰੂਖਰ ਹੋਣ ਅਤੇ ਮਨੁੱਖਤਾ ਪੱਖੀ ਨਿਭਾਈਆਂ ਜਾ ਰਹੀਆਂ ਜਿੰਮੇਵਾਰੀਆਂ ਤੋ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਅਤੇ ਕੌਮਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਇਕੋ ਸਮੇਂ ਇਕੋ ਸਾਜਿ਼ਸ ਤਹਿਤ ਹਮਲਾ ਕੀਤਾ ਗਿਆ ਸੀ, ਤਾਂ ਕਿ ਸਿੱਖਾਂ ਨੂੰ ਬਦਨਾਮ ਕਰਕੇ ਸਮੁੱਚੇ ਮੁਲਕ ਦੀ ਹੋ ਰਹੀ ਚੋਣ ਨੂੰ ਜਿੱਤਿਆਂ ਜਾ ਸਕੇ । ਉਸ ਸਮੇਂ ਹਿੰਦੂਤਵ ਹਕੂਮਤ ਅਤੇ ਜਮਾਤਾਂ ਆਪਣੇ ਇਸ ਮੰਦਭਾਵਨਾਂ ਭਰੇ ਮਕਸਦ ਲਈ ਕੁਝ ਹੱਦ ਤੱਕ ਜ਼ਰੂਰ ਕਾਮਯਾਬ ਹੋਈਆ ਸਨ । ਹੁਣ ਵੱਖ-ਵੱਖ ਸੂਬਿਆਂ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਿੰਦੂਤਵ ਹਕੂਮਤ ਅਤੇ ਏਜੰਸੀਆਂ ਨੇ ਇਕ ਵਾਰੀ ਫਿਰ ਪਹਿਲੇ ਦੀ ਤਰ੍ਹਾਂ ਸਿੱਖ ਕੌਮ ਨੂੰ ਬਦਨਾਮ ਕਰਕੇ, ਬਹੁਗਿਣਤੀ ਹਿੰਦੂ ਕੌਮ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੀ ਸਾਜਿ਼ਸ ਰਚੀ ਹੈ । ਜਿਸ ਤੋ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਕੌਮਾਂਤਰੀ ਪੱਧਰ ਤੇ ਮੀਡੀਏ, ਪਿੰ੍ਰਟ ਮੀਡੀਏ ਅਤੇ ਬਿਜਲਈ ਮੀਡੀਏ ਵਿਚ ਸਿੱਖ ਕੌਮ ਦੀ ਮਨੁੱਖਤਾ ਪੱਖੀ “ਸਰਬੱਤ ਦੇ ਭਲੇ” ਵਾਲੀ ਸੋਚ ਨੂੰ ਉਜਾਗਰ ਵੀ ਕਰਨਾ ਪਵੇਗਾ । ਤਾਂ ਕਿ ਹਿੰਦੂਤਵ ਹਕੂਮਤ, ਏਜੰਸੀਆਂ ਅਤੇ ਪੰਜਾਬ ਵਿਚ ਬਾਦਲ ਹਕੂਮਤ ਵੱਲੋਂ ਫਿਰ ਤੋ ਨਿਯੁਕਤ ਕੀਤੀ ਗਈ ਅਫ਼ਸਰਸ਼ਾਹੀ ਆਪਣੇ ਮੰਦਭਾਵਨਾਂ ਭਰੇ ਸਿੱਖ ਵਿਰੋਧੀ ਮਿਸਨ ਵਿਚ ਕਾਮਯਾਬ ਨਾ ਹੋ ਸਕੇ । ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਬੀਤੇ ਹਫਤੇ ਤੋ ਸਿੱਖ ਕੋਮ ਦੀ ਸਿਰਮੋਰ, ਦ੍ਰਿੜਤਾ ਵਾਲੀ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਰਪੀਅਨ ਮੁਲਕਾਂ ਦੇ ਦੌਰੇ ‘ਤੇ ਹਨ, ਜਿਥੇ ਕਿ ਉਹਨਾਂ ਨੂੰ ਯੂਰਪੀਅਨ ਮੁਲਕਾਂ ਦੇ ਸਿੱਖਾਂ ਵੱਲੋਂ ਬਹੁਤ ਵੱਡਾ ਮਜ਼ਬੂਤੀ ਵਾਲਾ ਸਹਿਯੋਗ ਵੀ ਮਿਲ ਰਿਹਾ ਹੈ ਅਤੇ ਬਹੁਤ ਹੀ ਭਰਵੇ ਇਕੱਠ ਹੋ ਰਹੇ ਹਨ । ਇਨ੍ਹਾਂ ਮੁਲਕਾਂ ਵਿਚ ਵਿਚਰ ਰਹੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਆਗੂ ਸ. ਮਾਨ ਦੀ ਸੋਚ ਅਤੇ ਅਗਵਾਈ ਵਿਚ ਇਕ ਪਲੇਟਫਾਰਮ ਤੇ ਇਕੱਤਰ ਹੋਣ ਜਾ ਰਹੀਆ ਹਨ । ਜੋ ਕਿ ਹਿੰਦੂਤਵ ਹਕੂਮਤ, ਉਸ ਦੀਆਂ ਏਜੰਸੀਆਂ ਅਤੇ ਕਾਤਿਲ ਅਫ਼ਸਰਸ਼ਾਹੀ ਨੂੰ ਬਿਲਕੁਲ ਨਹੀ ਭਾਉਦਾਂ । ਲੰਡਨ ਵਿਖੇ ਜਰਨਲ ਬਰਾੜ ਉਤੇ ਸਾਜ਼ਸੀ ਢੰਗ ਨਾਲ ਹੋਇਆ ਹਮਲਾ ਵੀ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਇਕ ਨਿਸ਼ਾਨ, ਇਕ ਪ੍ਰਧਾਨ ਅਤੇ ਇਕ ਮਿਸਨ “ਖ਼ਾਲਿਸਤਾਨ” ਥੱਲੇ ਇਕੱਤਰ ਹੋਣ ਤੋ ਖੇਰੂ-ਖੇਰੂ ਕਰਨ ਲਈ ਡੂੰਘੀ ਸਾਜਿ਼ਸ ਰਚੀ ਗਈ ਹੈ । ਜਿਸ ਵਿਚ ਇਹ ਸਿੱਖ ਵਿਰੋਧੀ ਤਾਕਤਾਂ ਅਤੇ ਏਜੰਸੀਆਂ ਕਾਮਯਾਬ ਨਹੀ ਹੋ ਸਕਣਗੀਆਂ ।

Audio Gurbani at Spotify