ਗੁਰਜੀਤ ਸਿੰਘ ਝਾਮਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਪ੍ਰਤੀਨਿਧ ਬਣਾ ਕੇ ਮੇਘਾਲਿਆ ਦੇ ਰਾਜਪਾਲ ਸ੍ਰੀ ਐਸ ਪੀ ਮਲਿਕ ਨੂੰ ਮਿਲਣ ਲਈ ਮੋਟਸਾਈਕਲ ਤੇ ਭੇਜਿਆ ਤਾਂ ਕਿ ਸ਼ਿਲਾਂਗ ਵਿਖੇ ਵਸਦੇ ਹਰੀਜਨ ਭਾਈਚਾਰੇ ਨੂੰ ਉਥੋਂ ਉਜਾੜੇ ਤੋਂ ਬਚਾਇਆ ਜਾ ਸਕੇ। 200 ਸਾਲਾਂ ਤੋਂ ਪੰਜਾਬੀ ਉਥੇ ਵਸ ਰਹੇ ਹਨ ਪ੍ਰੰਤੂ ਹੁਣ ਸਰਕਾਰ ਉਹਨਾਂ ਨੂੰ ਉਜਾੜਨ ਲਈ ਹੋਈ ਹੈ। ਸਰਦਾਰ ਗੁਰਜੀਤ ਸਿੰਘ ਝਾਮਪੁਰ ਨੇ ਰਾਜਪਾਲ ਨਾਲ ਇਹ ਮਸਲਾ ਗੰਭੀਰਤਾ ਨਾਲ ਉਠਾਇਆ ਜਿਸਦਾ ਉਥੇ ਦੇ ਮੀਡੀਆ ਨੇ ਵੀ ਪ੍ਰਕਾਸ਼ਤ ਕੀਤਾ। ਰਾਜਪਾਲ ਮਲਿਕ ਨੇ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਉਹ ਪੁਹਲ ਦੇ ਅਧਾਰ ਉਤੇ ਹੱਲ ਕਰਵਾਉਣ ਜਾ ਰਹੇ ਹਨ ਤਾਂ ਜੀ ਕਿਸੇ ਕਿਸਮ ਦਾ ਵਿਵਾਦ ਬਾਅਦ ਵੀ ਨਾ ਉੱਠ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਝਾਮਪੁਰ ਦਾ ਮੁੜ ਵਾਪਸ ਕਿਲਾ ਸਰਦਾਰ ਹਰਨਾਮ ਸਿੰਘ ਵਿਖੇ ਪਹੁੰਚਣ ਸਵਾਗਤ ਕੀਤਾ।। ਏਥੇ ਇਸ ਵਰਣਨ ਕਰਨਾ ਮੁਨਾਸਬ ਹੈ ਕਿ ਗੁਰਜੀਤ ਸਿੰਘ ਝਾਮਪੁਰ ਨੇ ਪਹਿਲਾ ਵੀ ਸਮਾਜਿਕ ਕੰਮਾਂ ਵਿਚ ਹਿਸਾ ਪਾਇਆ । ਹੁਣ ਫਿਰ 4700 ਕਿਲੋਮੀਟਰ ਦਾ ਬਰਗਾੜੀ ਤੋਂ ਸ਼ਿਲਾਂਗ ਦਾ ਸਫ਼ਰ ਤਹਿ ਕੀਤਾ ਤੇ ਸਫਲਤਾ ਨਾਲ ਪੰਜਾਬੀਆਂ ਦਾ ਮਸਲਾ ਉਠਾਇਆ ਹੈ। ਸਿੰਘ ਬਾਰਡਰ ਤੇ ਵੀ ਲਗਾਤਾਰ ਹਾਜਰੀਆਂ ਲਗਵਾਈਆਂ ਤੇ ਕੜਕਦੀ ਠੰਡ ਵਿੱਚ ਬੁਨੈਣ ਪਾ ਕੇ ਮੋਟਰ ਸਾਇਕਲ ਤੇ ਦਿੱਲੀ ਤਕ ਸਫ਼ਰ ਕੀਤਾ ਤੇ ਸਾਇਕਲ ਉਤੇ ਕੰਨਿਆਕੁਮਾਰੀ ਤਕ ਲੋਕਾਂ ਨੂੰ ਜਾਗਰੂਕ ਕਿਸਾਨੀ ਹਕਾ ਲਈ ਕੀਤਾ।