Akhand Path Sahib

 ਸਰਦਾਰ ਕੁਲਵੰਤ ਸਿੰਘ ਨੰਬਰਦਾਰ ਅਤੇ ਸ. ਗੁਰਜੀਤ ਸਿੰਘ ਝਾਂਮਪੁਰ ਦੇ ਪ੍ਰੀਵਾਰ ਵੱਲੋਂ ਸਾਂਝਾ ਅਖੰਡ ਪਾਠ ਸਾਹਿਬ ਪ੍ਰਾਰੰਭ ਮਿਤੀ 12 ਜੂਨ, 2021 ਸਵੇਰੇ 10 ਵਜੇ   ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਭਗੜਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਭੋਗ ਮਿਤੀ 14 ਜੂਨ, 2021 ਨੂੰ ਸਵੇਰੇ 9 ਵਜੇ ਪੈਣਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਬਰਗਾੜੀ ਵਿਖੇ ਪਸਚਾਤਾਪ ਅਰਦਾਸ ਕਰਵਾਈ ਗਈ ਸੀ ਉਸ ਨੂੰ ਮੁਖ ਰੱਖਦੇ ਹੋਏ ਪਿੰਡ ਭਗੜਾਣਾ ਵਿਖੇ ਵੀ ਪਸਚਾਤਾਪ  ਅਰਦਾਸ ਉਹਨਾ ਗੁਰੂ ਗਰੰਥ ਸਾਹਿਬ ਜੇ ਸਰੂਪਾਂ ਸਬੰਧੀ ਕਰਵਾਈ ਜਾਵੇਗੀ ਜੋ 328 ਦੇ ਕਰੀਬ ਅਜੇ ਤੱਕ ਵੀ ਨਹੀ ਲੱਭੇ ਗਏ। ਇਸ ਮੌਕੇ ਕਥਾ ਕੀਰਤਨ ਅਤੇ ਕਵੀਸ਼ਰੀ ਵੀ ਹੋਵੇਗੀ ਅਤੇ ਪਤਵੰਤਿਆਂ ਵੱਲੋਂ ਵਿਚਾਰਾਂ ਰੱਖੀਆਂ ਜਾਣਗੀਆਂ।

ਇਸਦੇ ਨਾਲ ਹੀ  ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਗੁਰੂ ਲੰਗਰ ਅਤੇ ਸ਼ਬੀਲ ਦਾ ਲੰਗਰ ਅਤੁੱਟ ਵਰਤੇਗਾ।  
ਆਓ ਸਾਰੇ ਆਪਣਾ ਫਰਜ ਪਛਾਣੀਏ ਅਤੇ ਪਸ਼ਚਾਤਾਪ ਦੇ ਨਾਲ ਨਾਲ ਗੁਰੂ ਸਾਹਿਬ ਜੀ ਤੋਂ ਅੱਗੋਂ ਕੌਮ ਲਈ ਸੁਚਾਰੂ ਢੰਗ ਨਾਲ ਸੇਵਾ ਨਿਭਾਈਏ।
ਇਥੇ ਵਰਨਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਵੱਲੋਂ ਵੀ ਧਰਨੇ ਲਾ ਕੇ ਆਪਣੀ ਮੰਗਾ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੀ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸਾਨ ਵਿੰਗ  ਪੂਰੀ ਦਿੜਤਾ ਨਾਲ ਆਵਾਜ ਬੁਲੰਦ ਕਰਦਾ ਆ ਰਿਹਾ ਹੈ ਜਿਥੇ ਕਿਤੇ ਵੀ ਧੱਕਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਇਹ ਹੀ ਇਕ ਪਾਰਟੀ ਹੈ ਜਿਸਨੇ ਹਮੇਸ਼ਾ ਕੁਰੱਪਟ ਸਿਸਟਮ ਦੇ ਖਿਲਾਫ ਆਵਾਜ ਬੁਲੰਦ ਕੀਤੀ ਅਤੇ ਕਰ ਰਹੇੈ ਹੈ। ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਹਤਯਾਬੀ ਲਈ ਵੀ ਇਸ ਸਮੇਂ ਅਰਦਾਸ ਕੀਤੀ ਜਾਵੇਗੀ ਤਾਂ ਜੋ ਉਹ ਆਉਣ ਵਾਲੇ ਸਮੇਂ ਵਿਚ ਕੌਮ ਨੂੰ  ਸਹੀ ਦਿਸ਼ਾ ਨਿਰਦੇਸ ਦੇ ਕੇ ਜਾਗਰੂਕ ਕਰ ਸਕਣ।

Audio Gurbani at Spotify